ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

MP Vidhansabha Chunav Exit Poll 2023: MP ਵਿੱਚ ਭਾਜਪਾ ਨੂੰ ਝਟਕਾ, PolStrat ਸਰਵੇਖਣ ‘ਚ ਕਾਂਗਰਸ ਨੂੰ ਮਿਲਿਆ ਬਹੁਮਤ

MP Vidhansabha Chunav Exit poll 2023: ਚੋਣਾਂ ਤੋਂ ਬਾਅਦ ਕਰਵਾਏ ਗਏ ਸਰਵੇਖਣ ਵਿੱਚ, ਕਾਂਗਰਸ ਨੂੰ ਮੱਧ ਪ੍ਰਦੇਸ਼ ਵਿੱਚ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਦਾ ਮੌਕਾ ਮਿਲਣ ਜਾ ਰਿਹਾ ਹੈ। ਹਾਲਾਂਕਿ ਇੱਥੇ ਚੋਣਾਂ ਆਸਾਨ ਨਹੀਂ ਹੋਣਗੀਆਂ ਕਿਉਂਕਿ ਭਾਜਪਾ ਨੇ 106 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਸਰਵੇ 'ਚ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ 18 ਫੀਸਦੀ ਮੁਸਲਿਮ ਵੋਟਰਾਂ ਨੇ ਭਾਜਪਾ ਦੇ ਪੱਖ 'ਚ ਵੋਟ ਪਾਈ ਹੈ।

MP Vidhansabha Chunav Exit Poll 2023: MP ਵਿੱਚ ਭਾਜਪਾ ਨੂੰ ਝਟਕਾ, PolStrat ਸਰਵੇਖਣ ‘ਚ ਕਾਂਗਰਸ ਨੂੰ ਮਿਲਿਆ ਬਹੁਮਤ
Follow Us
tv9-punjabi
| Published: 30 Nov 2023 19:35 PM

MP Assembly election Exit Poll results 2023: ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ 3 ਦਸੰਬਰ ਨੂੰ ਹੋਣ ਵਾਲੀ ਗਿਣਤੀ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਆਏ ਐਗਜ਼ਿਟ ਪੋਲ ਸਰਵੇਖਣ ਵਿੱਚ ਕਾਂਗਰਸ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।ਇਸ ਸਰਵੇਖਣ ਵਿੱਚ ਕਾਂਗਰਸ ਨੂੰ 230 ਵਿੱਚੋਂ 111 ਸੀਟਾਂ ਮਿਲ ਰਹੀਆਂ ਹਨ। ਨੂੰ 121 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਭਾਜਪਾ ਨੂੰ 106 ਤੋਂ 116 ਸੀਟਾਂ ਮਿਲਣ ਦੀ ਉਮੀਦ ਹੈ। ਸਰਵੇਖਣ ਵਿੱਚ ਭਾਜਪਾ ਨੂੰ ਔਰਤਾਂ ਦੀਆਂ ਵੋਟਾਂ ਮਿਲੀਆਂ ਜਦੋਂਕਿ ਮਰਦ ਵੋਟਰ ਕਾਂਗਰਸ ਦੇ ਹੱਕ ਵਿੱਚ ਸਨ।

PolStrat ਵੱਲੋਂ 8 ਹਜ਼ਾਰ ਵੋਟਰਾਂ ‘ਤੇ ਕਰਵਾਏ ਗਏ ਐਗਜ਼ਿਟ ਪੋਲ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਜਪਾ ਔਰਤਾਂ ਦੀ ਪਸੰਦੀਦਾ ਪਾਰਟੀ ਬਣ ਕੇ ਉਭਰੀ ਹੈ। ਇੱਥੇ ਵੋਟ ਪਾਉਣ ਵਾਲਿਆਂ ਵਿੱਚੋਂ 47 ਫੀਸਦੀ ਔਰਤਾਂ ਨੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ। ਜਦੋਂ ਕਿ 43 ਫੀਸਦੀ ਮਰਦ ਵੋਟਰਾਂ ਨੇ ਕਾਂਗਰਸ ਦੇ ਸਮਰਥਨ ਵਿੱਚ ਆਪਣੀ ਵੋਟ ਪਾਈ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 61 ਫੀਸਦੀ ਮੁਸਲਮਾਨਾਂ ਨੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਈ ਜਦੋਂ ਕਿ 18 ਫੀਸਦੀ ਵੋਟਾਂ ਭਾਜਪਾ ਨੂੰ ਗਈਆਂ। ਹੋਰਨਾਂ ਨੂੰ 21 ਫੀਸਦੀ ਵੋਟਾਂ ਮਿਲੀਆਂ ਹਨ।

ਐਗਜ਼ਿਟ ਪੋਲ ਸਰਵੇ ਮੁਤਾਬਕ ਚੋਣਾਂ ‘ਚ ਕਾਂਗਰਸ ਨੂੰ 45.6 ਫੀਸਦੀ ਵੋਟਾਂ ਮਿਲੀਆਂ ਹਨ ਜਦਕਿ ਭਾਜਪਾ ਨੂੰ 43.3 ਫੀਸਦੀ ਵੋਟਾਂ ਮਿਲੀਆਂ ਹਨ। ਬਾਕੀਆਂ ਨੂੰ ਸਿਰਫ਼ 11 ਫ਼ੀਸਦੀ ਵੋਟਾਂ ਮਿਲੀਆਂ। ਸਰਵੇਖਣ ਵਿੱਚ ਨੌਜਵਾਨਾਂ ਦੀਆਂ ਵੋਟਾਂ ਕਾਂਗਰਸ ਨੂੰ ਗਈਆਂ ਜਦੋਂਕਿ ਅੱਧਖੜ ਉਮਰ ਦੇ ਲੋਕਾਂ ਦੀਆਂ ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ।

ਦਰਅਸਲ, ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਵੋਟਿੰਗ ਹੋਈ ਸੀ। ਸੂਬੇ ‘ਚ 76 ਫੀਸਦੀ ਤੋਂ ਵੱਧ ਵੋਟਿੰਗ ਹੋਈ। 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੇ 75.63 ਫੀਸਦੀ ਵੋਟਿੰਗ ਹੋਈ ਸੀ। ਇਸ ਚੋਣ ਵਿੱਚ ਭਾਜਪਾ-ਕਾਂਗਰਸ ਦੇ 230-230 ਉਮੀਦਵਾਰਾਂ ਤੋਂ ਇਲਾਵਾ ਬਸਪਾ ਦੇ 181, ਸਮਾਜਵਾਦੀ ਪਾਰਟੀ ਦੇ 71 ਅਤੇ 1166 ਆਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ।

ਹਰ ਮੰਤਰੀ ਦਾ ਆਪਣਾ-ਆਪਣਾ ਐਗਜ਼ਿਟ ਪੋਲ
ਹਾਲਾਂਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਜਿੱਤ ਜਾਂ ਹਾਰ ਦਾ ਫੈਸਲਾ 3 ਜਨਵਰੀ ਨੂੰ ਹੋਵੇਗਾ ਪਰ ਹਰ ਪਾਰਟੀ ਨੇ ਆਪੋ-ਆਪਣੇ ਸਰਵੇ ਵੀ ਕਰ ਰੱਖੇ ਹਨ। ਭਾਜਪਾ ਦੀ ਗੱਲ ਕਰੀਏ ਤਾਂ ਇਸ ਵਿਧਾਨ ਸਭਾ ਚੋਣਾਂ ‘ਚ ਉਸ ਨੂੰ 150 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਮੁਤਾਬਕ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ 125 ਤੋਂ 150 ਸੀਟਾਂ ਮਿਲ ਸਕਦੀਆਂ ਹਨ, ਜਦਕਿ ਭੂਪੇਂਦਰ ਸਿੰਘ ਮੁਤਾਬਕ ਭਾਜਪਾ ਨੂੰ 135 ਸੀਟਾਂ ਮਿਲ ਸਕਦੀਆਂ ਹਨ। ਜਦੋਂ ਕਿ ਪ੍ਰਕਾਸ਼ ਸਕਲੇਚਾ ਅਤੇ ਵਿਸ਼ਵਾਸ ਸਾਰੰਗ ਨੂੰ 150 ਸੀਟਾਂ ਮਿਲਣ ਦਾ ਅਨੁਮਾਨ ਹੈ।

ਵੋਟਰਾਂ ਅਤੇ ਉਮੀਦਵਾਰਾਂ ਦੀ ਕੁੱਲ ਗਿਣਤੀ

ਕੁੱਲ ਵੋਟਰ- 5,60,58,521
ਪੁਰਸ਼- 2,87,82,261
ਔਰਤ- 2,71,99,586
ਟ੍ਰਾਂਸ ਜੈਂਡਰ- 1,292
ਕੁੱਲ ਉਮੀਦਵਾਰ- 2533
ਪੁਰਸ਼- 2280
ਔਰਤਾਂ- 252
ਥਰਡ ਜੈਂਡਰ – ਇੱਕ ਉਮੀਦਵਾਰ
ਬਹੁਮਤ ਦਾ ਜਾਦੂਈ ਅੰਕੜਾ 116 ਹੈ

ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ਵਿੱਚੋਂ ਬਹੁਮਤ ਦਾ ਜਾਦੂਈ ਅੰਕੜਾ 116 ਹੈ। ਵੋਟਿੰਗ ਤੋਂ ਪਹਿਲਾਂ ਕੁਝ ਓਪੀਨੀਅਨ ਪੋਲਾਂ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਅਜਿਹੇ ‘ਚ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਵਿਧਾਇਕਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ।

7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?...
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...