ਚੋਣਾਂ ਵਿਚਾਲੇ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

Updated On: 

13 May 2024 17:22 PM

ਦਰਅਸਲ ਲੋਕ ਸਭਾ ਚੋਣਾਂ ਦੌਰਾਨ ਬੀਬੀ ਜਗੀਰ ਕੌਰ ਅਤੇ ਚਰਨਜੀਤ ਚੰਨੀ ਇੱਕ ਥਾਂ ਇਕੱਠੇ ਹੋ ਗਏ ਸਨ। ਇਸ ਮੌਕੇ ਦੋਵੇਂ ਲੀਡਰ ਕੁੱਝ ਕੁ ਪਲ ਠਹਿਰੇ ਅਤੇ ਇੱਕ ਦੂਜੇ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਜਦੋਂ ਬੀਬੀ ਜਗੀਰ ਕੌਰ ਤੁਰਨ ਲੱਗੇ ਤਾਂ ਚੰਨੀ ਨੇ ਮਜ਼ਾਕੀਆਂ ਢੰਗ ਨਾਲ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇਹ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਗਿਆ।

ਚੋਣਾਂ ਵਿਚਾਲੇ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

ਚੋਣਾਂ ਵਿਚਾਲੇ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

Follow Us On

ਆਉਣ ਵਾਲੇ ਦਿਨਾਂ ਵਿੱਚ ਸਾਬਕਾ ਮੁੱਖਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਕਿਉਂਕਿ ਮਹਿਲਾ ਕਮਿਸ਼ਨ ਵੱਲੋਂ ਉਹਨਾਂ ਖਿਲਾਫ਼ ਨੋਟਿਸ ਲੈ ਲਿਆ ਗਿਆ ਹੈ। ਦਰਅਸਲ ਸ਼ੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਚਰਨਜੀਤ ਚੰਨੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਛੂਹਣ ਦੀ ਕੋਸ਼ਿਸ ਕਰ ਰਹੇ ਹਨ।

ਮਹਿਲਾ ਕਮਿਸ਼ਨ ਨੇ ਇਸ ‘ਤੇ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਮਾਮਲੇ ਵਿੱਚ ਹੋਈ ਕਾਰਵਾਈ ਬਾਰੇ ਭਲਕੇ 14 ਮਈ 2024 ਨੂੰ ਦੁਪਿਹਰ 2 ਵਜੇ ਤੱਕ ਰਿਪੋਰਟ ਦਾਖਿਲ ਕਰਨ ਨੂੰ ਕਿਹਾ ਹੈ। ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਬੀਬੀ ਜੰਗੀਰ ਕੌਰ ਅਹਿਮ ਸਖ਼ਸੀਅਤ ਹਨ। ਅਜਿਹੀਆਂ ਘਟਨਾਵਾਂ ਨਾਲ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ।

ਕੀ ਹੈ ਮਾਮਲਾ

ਆਓ ਸਭ ਤੋਂ ਪਹਿਲਾਂ ਆਪਾਂ ਮਾਮਲਾ ਸਮਝ ਲੈਂਦੇ ਹਾਂ। ਦਰਅਸਲ ਲੋਕ ਸਭਾ ਚੋਣਾਂ ਦੌਰਾਨ ਬੀਬੀ ਜਗੀਰ ਕੌਰ ਅਤੇ ਚਰਨਜੀਤ ਚੰਨੀ ਇੱਕੱਠੇ ਹੋ ਗਏ ਸਨ। ਇਸ ਮੌਕੇ ਦੋਵੇਂ ਲੀਡਰ ਕੁੱਝ ਕੁ ਪਲ ਠਹਿਰੇ ਅਤੇ ਇੱਕ ਦੂਜੇ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਜਦੋਂ ਬੀਬੀ ਜਗੀਰ ਕੌਰ ਤੁਰਨ ਲੱਗੇ ਤਾਂ ਚੰਨੀ ਨੇ ਮਜ਼ਾਕੀਆਂ ਢੰਗ ਨਾਲ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇਹ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਗਿਆ।

ਚਰਨਜੀਤ ਚੰਨੀ ਨੇ ਦਿੱਤੀ ਸਫ਼ਾਈ

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਪਣਾ ਸਪੱਸ਼ਟੀਕਰਨ ਦੇਣ ਮੀਡੀਆ ਦੇ ਸਾਹਮਣੇ ਆਏ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਉਹਨਾਂ ਲਈ ਮਾਂ ਅਤੇ ਭੈਣ ਵਾਂਗ ਹਨ। ਉਨ੍ਹਾਂ ਦੀ ਇਹ ਭਾਵਨਾ ਪਿਆਰ ਅਤੇ ਸਤਿਕਾਰ ਕਾਰਨ ਹੈ। ਚੰਨੀ ਨੇ ਕਿਹਾ ਕਿ ਤੁਸੀਂ ਵੀਡੀਓ ਵਿੱਚ ਦੇਖ ਲਓ ਮੈ ਪਹਿਲਾਂ ਉਹਨਾਂ ਨੂੰ ਵੱਡੀ ਭੈਣ ਵਾਂਗ ਮੱਥਾ ਠੇਕਿਆ ਹੈ ਅਤੇ ਫਿਰ ਮਜ਼ਾਕ ਕੀਤਾ ਹੈ।

ਦਰਅਸਲ ਇਸ ਤੋਂ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਕਈ ਵਿਵਾਦਾਂ ਦਾ ਸਾਹਮਣਾ ਕਰ ਚੁੱਕੇ ਹਨ। ਪਿਛਲੀ ਦਿਨੀਂ ਉਹਨਾਂ ਨੇ ਫੌਜ ਉੱਪਰ ਹੋਣ ਵਾਲੇ ਹਮਲਿਆਂ ਸਬੰਧੀ ਬਿਆਨ ਦਿੱਤਾ ਸੀ। ਜਿਸ ਨੂੰ ਭਾਜਪਾ ਨੇ ਚੋਣ ਮੁੱਦੇ ਵਾਂਗ ਪ੍ਰਚਾਰਿਆ ਸੀ।