ਬਿੱਟੂ-ਚੰਨੀ ਸਮੇਤ 18 ਉਮੀਦਵਾਰ ਕਰਨਗੇ ਨਾਮਜ਼ਦਗੀ ਦਾਖਲ, ਕੇਂਦਰੀ ਮੰਤਰੀ ਪਹੁੰਚਣਗੇ ਪੰਜਾਬ

tv9-punjabi
Updated On: 

10 May 2024 11:33 AM

Lok Sabha election 2024 : ਭਾਜਪਾ ਦੇ 6 ਉਮੀਦਵਾਰਾਂ ਵੱਲੋਂ ਅੱਜ ਨਾਮਜਦਗੀਆਂ ਕੀਤੀਆਂ ਜਾਣਗੀਆਂ। ਇਸ ਭਾਜਪਾ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਮੌਜੂਦ ਰਹਿਣਗੇ ਜੋ ਸੁਸ਼ੀਲ ਕੁਮਾਰ ਰਿੰਕੂ ਨਾਲ ਨਾਮਜ਼ਦਗੀ ਦਾਖ਼ਲ ਕਰਨ ਜਲੰਧਰ ਪਹੁੰਚਣਗੇ। ਜਲੰਧਰ ਤੋਂ ਕੇਂਦਰੀ ਮੰਤਰੀ ਹੁਸ਼ਿਆਰਪੁਰ ਪਹੁੰਚਣਗੇ ਅਤੇ ਅਨੀਤਾ ਸੋਮਪ੍ਰਕਾਸ਼ ਦੀ ਨਾਮਜ਼ਦਗੀ ਭਰਨਗੇ।

ਬਿੱਟੂ-ਚੰਨੀ ਸਮੇਤ 18 ਉਮੀਦਵਾਰ ਕਰਨਗੇ ਨਾਮਜ਼ਦਗੀ ਦਾਖਲ, ਕੇਂਦਰੀ ਮੰਤਰੀ ਪਹੁੰਚਣਗੇ ਪੰਜਾਬ

ਬਿੱਟੂ-ਚੰਨੀ ਸਮੇਤ 18 ਉਮੀਦਵਾਰ ਕਰਨ ਨਾਮਜ਼ਦਗੀ ਦਾਖਲ

Follow Us On

Lok Sabha election 2024 : ਪੰਜਾਬ ਦੀਆਂ 13 ਸੀਟਾਂ ਤੇ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ। ਵੱਖ-ਵੱਖ ਪਾਰਟੀਆਂ ਦੇ ਆਗੂ ਅੱਜ ਨਾਮਜਦਗੀਆਂ ਲਈ ਆਪਣੇ ਘਰਾਂ ਚੋਂ ਸਮਰਥਕਾਂ ਨਾਲ ਨਿਕਲਦੇ ਵੇਖੇ ਜਾ ਸਰਦੇ ਹਨ। ਜਾਣਕਾਰੀ ਮਿਲੀ ਹਾ ਕਿ ਭਾਜਪਾ ਦੇ 6 ਆਗੂ ਅੱਜ ਨਾਮਜਦਗੀਆਂ ਭਰਣਗੇ। ਇਸ ਤੋਂ ਹੋਰ ਵੀ ਪਾਰਟੀ ਦੇ ਆਗੂ ਇਸ ਪ੍ਰਕੀਰਿਆ ਦਾ ਹਿੱਸਾ ਬਣਨਗੇ।

ਭਾਜਪਾ ਦੇ 6 ਉਮੀਦਵਾਰਾਂ ਵੱਲੋਂ ਅੱਜ ਨਾਮਜਦਗੀਆਂ ਕੀਤੀਆਂ ਜਾਣਗੀਆਂ। ਇਸ ਭਾਜਪਾ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਮੌਜੂਦ ਰਹਿਣਗੇ ਜੋ ਸੁਸ਼ੀਲ ਕੁਮਾਰ ਰਿੰਕੂ ਨਾਲ ਨਾਮਜ਼ਦਗੀ ਦਾਖ਼ਲ ਕਰਨ ਜਲੰਧਰ ਪਹੁੰਚਣਗੇ। ਜਲੰਧਰ ਤੋਂ ਕੇਂਦਰੀ ਮੰਤਰੀ ਹੁਸ਼ਿਆਰਪੁਰ ਪਹੁੰਚਣਗੇ ਅਤੇ ਅਨੀਤਾ ਸੋਮਪ੍ਰਕਾਸ਼ ਦੀ ਨਾਮਜ਼ਦਗੀ ਭਰਨਗੇ।

ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਅਤੇ ਕੇਂਦਰੀ ਮੰਤਰੀ ਸ਼ੇਖਾਵਤ ਉਸ ਤੇ ਜਾ ਸਕਦੇ ਹਨ। ਦਿਨੇਸ਼ ਸਿੰਘ ਬੱਬੂ ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ।ਦੂਜੇ ਪਾਸੇ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਦੀ ਤਾਂ ਉਹ ਲੁਧਿਆਣਾ ਸੀਟ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਣਗੇ ਅਤੇ ਉਨ੍ਹਾਂ ਨਾਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਮੌਜ਼ੂਦ ਰਹਿਣਗੇ।

6 ਭਾਜਪਾ ਆਗੂ ਦਾਖਲ ਕਰਣਗੇ ਨਾਮਜ਼ਦਗੀ

ਭਾਜਪਾ ਆਗੂ ਨਰਿੰਦਰ ਰੈਨਾ ਅੱਜ ਪੰਜਾਬ ‘ਚ ਹੀ ਮੌਜ਼ੂਦ ਰਹਿਣਗੇ ਅਤੇ ਉਹ ਸ੍ਰੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਮਨਜੀਤ ਸਿੰਘ ਮੰਨਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਨ੍ਹਾਂ ਨਾਲ ਹੋਣਗੇ। ਜੇਕਰ ਲੋਕਸਭਾ ਸੀਟ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਤਰਨਜੀਤ ਸਿੰਘ ਸੰਧੂ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚਣਗੇ ਅਤੇ ਉਨ੍ਹਾਂ ਭਾਜਪਾ ਆਗੂ ਜੈ ਸ਼ੰਕਰ ਉਨ੍ਹਾਂ ਨਾਲ ਮੌਜੂਦ ਹੋਣਗੇ।

ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਡਾ: ਰਾਜ ਕੁਮਾਰ, ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ, ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ, ਬਠਿੰਡਾ ਤੋਂ ਹੀ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਣਦੇ। ਇਸੇ ਤੋਂ ਇਲਾਵਾ ਪਟਿਆਲਾ ਤੋਂ SAD ਦੇ ਉਮੀਦਵਾਰ ਐਨਕੇ ਸ਼ਰਮਾ, ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ ਵੀ ਅੱਜ ਨਾਮਜ਼ਦਗੀ ਦਾਖ਼ਲ ਕੀਤੇ ਜਾਣਗੇ