ਨਸ਼ੇ ਖਿਲਾਫ਼, ਮਨਰੇਗਾ ਤੇ ਕਿਸਾਨਾਂ ਲਈ ਬਨਣਗੀਆਂ ਨੀਤੀਆਂ, ਖਟਕੜ ਕਲਾਂ ‘ਚ ਰਾਹੁਲ ਨੇ ਕੀਤਾ ਵਾਅਦਾ
Rahul Gandhi Khatkar Kalan: ਰਾਹੁਲ ਗਾਂਧੀ ਨੇ ਝੰਡਾ ਜੀ ਗੁਰੂਦੁਆਰ ਚ ਵੀ ਇੱਕ ਚੌਪਾਲ ਕੀਤੀ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਲੋਕਾਂ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਵੀ ਜ਼ਿਕਰ ਕੀਤਾ। ਦੇਸ਼ ਵਿੱਚ ਸੰਵਿਧਾਨ ਨੂੰ ਬਚਾਉਣ ਲਈ ਗਠਜੋੜ ਬਣਾਇਆ ਗਿਆ ਹੈ। ਜੇਕਰ ਭਾਜਪਾ ਦੀ ਮੁੜ ਸਰਕਾਰ ਬਣੀ ਤਾਂ ਰਾਖਵਾਂਕਰਨ ਬੰਦ ਕਰ ਦਿੱਤਾ ਜਾਵੇਗਾ।
Rahul Gandhi Khatkar Kalan: ਕਾਂਗਰਸ ਆਗੂ ਰਾਹੁਲ ਗਾਂਧੀ ਦੂਜੇ ਦਿਨ ਵੀ ਪੰਜਾਬ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਹ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ। ਰਾਹੁਲ ਗਾਂਧੀ ਨੇ ਖਟਕੜ ਕਲਾਂ ਵਿਖੇ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਚੋਣ ਵਿੱਚ ਰਾਹੁਲ ਗਾਂਧੀ ਦੀ ਇਹ ਆਖਰੀ ਚੋਣ ਰੈਲੀ ਸੀ। ਇਸ ਮੌਕੇ ਪਾਰਟੀ ਦੀ ਸੀਨੀਅਰ ਕਾਰਜਕਾਰਨੀ ਦੇ ਮੈਂਬਰ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਪੰਜਾਬ ਵਿੱਚ ਡੇਰੇ ਲਾਏ ਹੋਏ ਹਨ।
ਰਾਹੁਲ ਗਾਂਧੀ ਨੇ ਝੰਡਾ ਜੀ ਗੁਰੂਦੁਆਰ ਚ ਵੀ ਇੱਕ ਚੌਪਾਲ ਕੀਤੀ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਲੋਕਾਂ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਵੀ ਜ਼ਿਕਰ ਕੀਤਾ। ਦੇਸ਼ ਵਿੱਚ ਸੰਵਿਧਾਨ ਨੂੰ ਬਚਾਉਣ ਲਈ ਗਠਜੋੜ ਬਣਾਇਆ ਗਿਆ ਹੈ। ਜੇਕਰ ਭਾਜਪਾ ਦੀ ਮੁੜ ਸਰਕਾਰ ਬਣੀ ਤਾਂ ਰਾਖਵਾਂਕਰਨ ਬੰਦ ਕਰ ਦਿੱਤਾ ਜਾਵੇਗਾ।
ਇਸ ਮੌਕੇ ਇੱਕ ਬਜ਼ੁਰਗ ਔਰਤ ਨੇ ਵੀ ਰਾਹੁਲ ਨੂੰ ਆਪਣੀ ਸਮੱਸਿਆ ਦੱਸੀ ਕਿ ਮਨਰੇਗਾ ਵਿੱਚ ਦਿਹਾੜੀ 400 ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਪੰਜਾਬ ਵਿੱਚੋਂ ਨਸ਼ਾ ਬੰਦ ਕੀਤਾ ਜਾਵੇ। ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਕਿ ਭਾਰਤ ਵਿੱਚ ਗੱਠਜੋੜ ਦੀ ਸਰਕਾਰ ਆਉਣ ਤੋਂ ਬਾਅਦ ਇਹ 400 ਰੁਪਏ ਹੋ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਵਿੱਚ ਨਸ਼ਾ ਹੈ ਪਰ ਲੋਕ ਮੈਨੂੰ ਗਲਤ ਕਹਿੰਦੇ ਸਨ।
ਇਹ ਵੀ ਪੜ੍ਹੋ: ਮੀਤ ਹੇਅਰ ਨੂੰ ਸਭ ਤੋਂ ਵੱਡੇ ਮਾਰਜਿਨ ਨਾਲ ਜਿਤਾਓ, ਸੰਗਰੂਰ ਚ ਬੋਲੇ ਕੇਜਰੀਵਾਲ
2 ਦਿਨ ਤੋਂ ਪੰਜਾਬ ‘ਚ ਹਨ ਰਾਹੁਲ ਗਾਂਧੀ
ਰਾਹੁਲ ਗਾਂਧੀ ਦੀ ਇਹ ਚੌਪਾਲ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਨੇੜੇ ਹੋਈ ਹੈ। ਚੌਪਾਲ ਦੁਪਹਿਰ 4 ਵਜੇ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਲੁਧਿਆਣਾ ਅਤੇ ਪਟਿਆਲਾ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਾਰੇ ਵਰਗਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ। ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੀ ਕਿਸਮਤ ਨੂੰ ਬਦਲਿਆ ਜਾਵੇਗਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅੰਮ੍ਰਿਤਸਰ ‘ਚ ਇੱਕ ਮੀਟਿੰਗ ਕੀਤਾ ਸੀ।