PM ਮੋਦੀ ਅਤੇ ਅਮਿਤ ਸ਼ਾਹ ਨੇ ਸ਼ੇਅਰ ਬਾਜ਼ਾਰ ਨੂੰ ਲੈ ਕੇ ਕਿਉਂ ਦਿੱਤਾ ਬਿਆਨ? ਰਾਹੁਲ ਗਾਂਧੀ ਦਾ ਸਵਾਲ ਅਤੇ ਜਾਂਚ ਦੀ ਮੰਗ
Rahul Gandhi on Stock Market: ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਵਾਂਗੇ। ਦੇਸ਼ ਵਿੱਚ ਪਹਿਲਾਂ ਜੋ ਹਾਲਾਤ ਸਨ ਅਤੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦਾ ਕੰਮ ਕਰਦੇ ਸਨ, ਉਹ ਹੁਣ ਖਤਮ ਹੋ ਗਿਆ ਹੈ। ਮੈਂ ਸਿਰਫ਼ ਸਰਕਾਰ ਦੀ ਗੱਲ ਨਹੀਂ ਕਰ ਰਿਹਾ। ਸ਼ੇਅਰ ਬਾਜ਼ਾਰ ਚ ਦੇਸ਼ ਦੇ ਕਰੋੜਾਂ ਲੋਕਾਂ ਦਾ ਨੁਕਸਾਨ ਹੋਇਆ ਹੈ। ਕਾਂਗਰਸ ਵੱਲੋਂ ਸ਼ੇਅਰ ਬਾਜ਼ਾਰ ਸਬੰਧੀ ਕੁਝ ਅੰਕੜੇ ਵੀ ਜਾਰੀ ਕੀਤੇ ਗਏ ਹਨ।
ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਭਾਜਪਾ ‘ਤੇ ਤਿੱਖਾ ਹਮਲਾ ਵੀ ਕੀਤਾ। ਉਨ੍ਹਾਂ ਨੇ ਸ਼ੇਅਰ ਬਾਜ਼ਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ‘ਤੇ ਹਮਲਾ ਬੋਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਹੋਰ ਮੁੱਦਿਆਂ ‘ਤੇ ਵੀ ਗੱਲ ਕੀਤੀ। ਜਾਣੋ ਰਾਹੁਲ ਨੇ ਕਿਸ ਮੁੱਦੇ ‘ਤੇ ਕੀ ਕਿਹਾ?
ਰਾਏਬਰੇਲੀ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਚੁਣੇ ਗਏ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਨੋਟ ਕੀਤਾ ਕਿ ਚੋਣਾਂ ਦੇ ਸਮੇਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਸ਼ੇਅਰ ਬਾਜ਼ਾਰ ‘ਤੇ ਟਿੱਪਣੀ ਕੀਤੀ। ਪ੍ਰਧਾਨ ਮੰਤਰੀ ਨੇ ਦੋ-ਚਾਰ ਵਾਰ ਕਿਹਾ ਕਿ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਵਧਣ ਜਾ ਰਿਹਾ ਹੈ। ਉਨ੍ਹਾਂ ਦੇ ਸੰਦੇਸ਼ ਨੂੰ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵੀ ਅੱਗੇ ਵਧਾਇਆ। ਗ੍ਰਹਿ ਮੰਤਰੀ ਨੇ ਤਾਂ 4 ਜੂਨ ਤੋਂ ਪਹਿਲਾਂ ਸ਼ੇਅਰ ਖਰੀਦਣ ਦੀ ਗੱਲ ਵੀ ਕਹੀ। ਪ੍ਰਧਾਨ ਮੰਤਰੀ ਨੇ ਵੀ ਕਿਹਾ ਅਤੇ ਇਹੀ 28 ਮਈ ਨੂੰ ਮੁੜ ਦੁਹਰਾਇਆ।
‘ਇਹ ਸਟਾਕ ਮਾਰਕੀਟ ਸਭ ਤੋਂ ਵੱਡਾ ਘੁਟਾਲਾ ਹੈ’
ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਅੰਦਰੂਨੀ ਸਰਵੇਖਣ ਵਿੱਚ 220 ਸੀਟਾਂ ਮਿਲ ਰਹੀਆਂ ਹਨ। ਪਰ, ਐਗਜ਼ਿਟ ਪੋਲ ਨੇ ਜ਼ਿਆਦਾ ਸੀਟਾਂ ਦਿਖਾਈਆਂ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਪੰਜ ਕਰੋੜ ਨਿਵੇਸ਼ਕਾਂ ਨੂੰ ਸ਼ੇਅਰ ਖਰੀਦਣ ਦੀ ਸਲਾਹ ਕਿਉਂ ਦਿੱਤੀ? ਇਸ ਦਾ ਫਾਇਦਾ ਚੁੱਕਣ ਵਾਲੇ ਵਿਦੇਸ਼ੀ ਨਿਵੇਸ਼ਕ ਕੌਣ ਹਨ? ਇਹ ਸਟਾਕ ਮਾਰਕੀਟ ਸਭ ਤੋਂ ਵੱਡਾ ਘਪਲਾ ਹੈ। ਇਸ ਦੀ ਜੇਪੀਸੀ ਜਾਂਚ ਹੋਣੀ ਚਾਹੀਦੀ ਹੈ।
ਕਿਸ ਨੇ ਫਾਇਦਾ ਚੁੱਕਿਆ, ਸਰਕਾਰ ਦੱਸੇ
ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਅਜਿਹੀ ਚੀਜ਼ ਲਈ ਸ਼ਾਇਦ ਜੇਪੀਸੀ ਹੀ ਸਹੀ ਔਜ਼ਾਰ ਹੋਵੇਗਾ। ਸਰਕਾਰ ਇਹ ਦੱਸੇ ਕਿ ਮਾਰਕੀਟ ਬਾਰੇ ਗਲਤ ਜਾਣਕਾਰੀ ਕਿਉਂ ਦਿੱਤੀ ਗਈ। ਉਹ ਨਿਵੇਸ਼ਕ ਕੌਣ ਹਨ ਜਿਨ੍ਹਾਂ ਨੇ ਉਸ ਦਿਨ ਸਟਾਕ ਮਾਰਕੀਟ ਦਾ ਫਾਇਦਾ ਉਠਾਇਆ?
ਇਹ ਵੀ ਪੜ੍ਹੋ
ਮਾਰਕੀਟ ‘ਚ ਲੋਕਾਂ ਦਾ ਕਰੋੜਾਂ ਦਾ ਨੁਕਸਾਨ : ਰਾਹੁਲ
ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਵਾਂਗੇ। ਦੇਸ਼ ਵਿੱਚ ਪਹਿਲਾਂ ਜੋ ਹਾਲਾਤ ਸਨ ਅਤੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦਾ ਕੰਮ ਕਰਦੇ ਸਨ, ਉਹ ਹੁਣ ਖ਼ਤਮ ਹੋ ਗਿਆ ਹੈ। ਮੈਂ ਸਿਰਫ਼ ਸਰਕਾਰ ਦੀ ਗੱਲ ਨਹੀਂ ਕਰ ਰਿਹਾ। ਸ਼ੇਅਰ ਬਾਜ਼ਾਰ ਚ ਦੇਸ਼ ਦੇ ਕਰੋੜਾਂ ਲੋਕਾਂ ਦਾ ਨੁਕਸਾਨ ਹੋਇਆ ਹੈ।