Modi Cabinet First Meeting: ਮੋਦੀ ਦੀ ਨਵੀਂ ਕੈਬਨਿਟ ਦਾ ਪਹਿਲਾ ਫੈਸਲਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਜਾਣਗੇ 3 ਕਰੋੜ ਘਰ
Modi Cabinet First Meeting Live Updates: ਨਰਿੰਦਰ ਮੋਦੀ ਨੇ ਅੱਜ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਅੱਜ ਉਹਨਾਂ ਨੇ ਪ੍ਰਧਾਨਮੰਤਰੀ ਦਫ਼ਤਰ ਵਿਖੇ ਜਾਕੇ ਆਪਣਾ ਅਹੁਦਾ ਸੰਭਾਲਿਆ। ਭਾਜਪਾ ਨੇ ਮੌਜੂਦਾ ਸਰਕਾਰ ਵਿੱਚੋਂ ਕਈ ਪਿਛਲੀਆਂ ਸਰਕਾਰ ਦੇ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਅਤੇ ਕਈ ਨਵੇਂ ਚਿਹਰੇ ਮੰਤਰੀ ਮੰਡਲ ਦਾ ਹਿੱਸਾ ਬਣੇ। ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸੱਤ ਦੇਸ਼ਾਂ ਦੇ ਵਿਦੇਸ਼ੀ ਮਹਿਮਾਨ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੋਦੀ ਰਾਜਘਾਟ ਅਤੇ ਹਮੇਸ਼ਾ ਅਟਲ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਗਾਂਧੀ ਅਤੇ ਅਟਲ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਵਾਰ ਮੈਮੋਰੀਅਲ ਪਹੁੰਚੇ। ਇੱਥੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਦੇ ਸਹੁੰ ਚੁੱਕ ਸਮਾਗਮ ਨਾਲ ਜੁੜੀ ਹਰ ਅਪਡੇਟ ਲਈ ਪੇਜ 'ਤੇ ਬਣੇ ਰਹੋ।
ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਸ਼ਾਮ 7.15 ਵਜੇ ਰਾਸ਼ਟਰਪਤੀ ਭਵਨ ਵਿੱਚ ਹੋਵੇਗਾ। ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਹੁੰ ਚੁੱਕਣ ਤੋਂ ਪਹਿਲਾਂ ਮੋਦੀ ਰਾਜਘਾਟ ਪਹੁੰਚੇ ਜਿੱਥੇ ਉਨ੍ਹਾਂ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਸਦੈਵ ਅਟਲ ਅਤੇ ਵਾਰ ਮੈਮੋਰੀਅਲ ਗਏ। ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਦਿੱਲੀ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਦਿੱਲੀ ਨੂੰ ਨੋ ਫਲਾਈ ਜ਼ੋਨ ਐਲਾਨ ਦਿੱਤਾ ਗਿਆ ਹੈ।
LIVE NEWS & UPDATES
-
ਮੋਦੀ ਕੈਬਨਿਟ 3.0 ਦੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ
- ਨਿਤਿਨ ਗਡਕਰੀ ਨੂੰ ਸੜਕ ਆਵਾਜਾਈ ਮੰਤਰਾਲਾ
- ਅਜੈ ਤਮਟਾ ਅਤੇ ਹਰਸ਼ ਮਲਹੋਤਰਾ ਸੜਕੀ ਆਵਾਜਾਈ ਰਾਜ ਮੰਤਰੀ
- ਐਸ ਜੈਸ਼ੰਕਰ ਨੂੰ ਵਿਦੇਸ਼ ਮੰਤਰਾਲਾ, ਅਸ਼ਵਨੀ ਵੈਸ਼ਨਵ ਨੂੰ ਰੇਲਵੇ ਮੰਤਰਾਲਾ
- ਰੱਖਿਆ ਮੰਤਰਾਲਾ ਰਾਜਨਾਥ ਸਿੰਘ ਨੂੰ, ਗ੍ਰਹਿ ਮੰਤਰਾਲਾ ਅਮਿਤ ਸ਼ਾਹ ਨੂੰ
- ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰਾਲਾ
- ਮਨੋਹਰ ਲਾਲ ਨੂੰ ਊਰਜਾ ਮੰਤਰਾਲਾ, ਸ਼ਹਿਰੀ ਵਿਕਾਸ ਮੰਤਰਾਲਾ
- ਤੋਖਾਨ ਸਾਹੂ ਸ਼ਹਿਰੀ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ
- ਸ਼੍ਰੀਪਦ ਨਾਇਕ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ ਹਨ
- ਨਿਰਮਲਾ ਸੀਤਾਰਮਨ ਵਿੱਤ ਮੰਤਰੀ ਬਣੇ ਰਹਿਣਗੇ
- ਹਰਦੀਪ ਸਿੰਘ ਪੁਰੀ ਪੈਟਰੋਲੀਅਮ ਮੰਤਰੀ ਬਣੇ ਰਹਿਣਗੇ
- ਪੀਯੂਸ਼ ਗੋਇਲ ਨੂੰ ਵਣਜ ਮੰਤਰਾਲਾ
- ਅਸ਼ਵਿਨੀ ਵੈਸ਼ਨਵ ਨੂੰ ਰੇਲਵੇ ਮੰਤਰਾਲੇ, ਸੂਚਨਾ ਪ੍ਰਸਾਰਣ ਮੰਤਰਾਲਾ
- ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰਾਲਾ
- ਧਰਮਿੰਦਰ ਪ੍ਰਧਾਨ ਨੇ ਐਚਆਰਡੀ ਮੰਤਰਾਲੇ ਦਾ ਚਾਰਜ ਸੰਭਾਲ ਲਿਆ ਹੈ
- ਸ਼ੋਭਾ ਕਰੰਦਲਾਜੇ ਲਘੂ ਉਦਯੋਗ ਰਾਜ ਮੰਤਰੀ
- ਜੀਤਨ ਰਾਮ ਮਾਂਝੀ ਲਘੂ ਉਦਯੋਗ ਮੰਤਰੀ ਬਣੇ
- ਕਿਰਨ ਰਿਜਿਜੂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਣੇ
- ਸੀਆਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ
- ਰਾਮ ਮੋਹਨ ਨਾਇਡੂ ਨੂੰ ਸਿਵਲ ਏਵੀਏਸ਼ਨ
- ਗਜੇਂਦਰ ਸ਼ੇਖਾਵਤ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ
- ਸੁਰੇਸ਼ ਗੋਪੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ ਹਨ
- ਭੂਪੇਂਦਰ ਯਾਦਵ ਨੂੰ ਵਾਤਾਵਰਣ ਮੰਤਰਾਲਾ
- ਜੇਪੀ ਨੱਡਾ ਨੂੰ ਸਿਹਤ ਮੰਤਰਾਲਾ
- ਚਿਰਾਗ ਪਾਸਵਾਨ ਨੂੰ ਖੇਡ ਅਤੇ ਯੁਵਕ ਭਲਾਈ ਮੰਤਰਾਲਾ ਸੌਂਪਿਆ ਗਿਆ ਹੈ
- ਸਰਬਾਨੰਦ ਸੋਨੋਵਾਲ ਨੂੰ ਬੰਦਰਗਾਹ ਸ਼ਿਪਿੰਗ ਮੰਤਰਾਲਾ
- ਸ਼ਾਂਤਨੂ ਠਾਕੁਰ ਬੰਦਰਗਾਹ ਸ਼ਿਪਿੰਗ ਰਾਜ ਮੰਤਰੀ
-
ਜੇਪੀ ਨੱਢਾ ਨੂੰ ਸਿਹਤ ਮੰਤਰਾਲਾ ਮਿਲਿਆ
ਜੇਪੀ ਨੱਢਾ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜੇਪੀ ਨੱਢਾ ਨੂੰ ਬੀਜੇਪੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਜੇਪੀ ਨੱਢਾ ਸਿਹਤ ਮੰਤਰੀ ਰਹੇ ਹਨ।
-
ਪੀਯੂਸ਼ ਗੋਇਲ ਨੂੰ ਵਣਜ ਮੰਤਰੀ ਮਿਲਿਆ
ਪੀਯੂਸ਼ ਗੋਇਲ ਨੂੰ ਵਣਜ ਮੰਤਰੀ ਬਣਾਇਆ ਗਿਆ ਹੈ। ਜਦਕਿ ਸ਼੍ਰੀਪਦ ਨਾਇਕ ਨੂੰ ਊਰਜਾ ਰਾਜ ਮੰਤਰੀ ਬਣਾਇਆ ਗਿਆ ਹੈ।
-
ਰਾਮ ਮਨੋਹਰ ਨਾਇਡੂ ਨੂੰ ਨਾਗਰਿਕ ਊਡਾਨ ਮੰਤਰਾਲਾ ਮਿਲਿਆ
ਰਾਮ ਮਨੋਹਰ ਨਾਇਡੂ ਨੂੰ ਨਾਗਰਿਕ ਊਡਾਨ ਮੰਤਰਾਲਾ ਦਿੱਤਾ ਗਿਆ ਹੈ।
-
ਧਰਮੇਂਦਰ ਪ੍ਰਧਾਨ ਸਿੱਖਿਆ ਮੰਤਰੀ ਬਣੇ ਰਹਿਣਗੇ
ਧਰਮੇਂਦਰ ਪ੍ਰਧਾਨ ਕੇਂਦਰੀ ਸਿੱਖਿਆ ਮੰਤਰੀ ਬਣੇ ਰਹਿਣਗੇ।
-
ਚਿਰਾਗ ਪਾਸਵਾਨ ਨੂੰ ਖੇਡ ਮੰਤਰਾਲਾ ਦਿੱਤਾ
ਚਿਰਾਗ ਪਾਸਵਾਨ ਨੂੰ ਖੇਡ ਮੰਤਰਾਲਾ ਦਿੱਤਾ ਗਿਆ ਹੈ।
-
ਸੀਐਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ
ਸੀਐਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ ਦਿੱਤਾ ਗਿਆ ਹੈ।
-
ਸ਼ਿਵ ਰਾਜ ਸਿੰਘ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ
ਸ਼ਿਵ ਰਾਜ ਸਿੰਘ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ। ਉਨ੍ਹਾਂ ਨੂੰ ਪੇਂਡੂ ਵਿਕਾਸ ਮੰਤਰਾਲਾ ਵੀ ਦਿੱਤਾ ਗਿਆ ਹੈ।
-
ਅਮਿਤ ਸ਼ਾਹ ਤੇ ਰਾਜਨਾਥ ਸਿੰਘ ਨੂੰ ਕਿਹੜੇ ਮੰਤਰਾਲੇ ਮਿਲੇ ?
ਅਮਿਤ ਸ਼ਾਹ ਨੂੰ ਮੁੜ ਗ੍ਰਹਿ ਮੰਤਰੀ ਤੇ ਰਾਜਨਾਥ ਸਿੰਘ ਸਿੰਘ ਰੱਖਿਆ ਮੰਤਰੀ ਬਣੇ ਰਹਿਣਗੇ।
-
ਅਸ਼ਵਿਨ ਵੈਸ਼ਨਵ ਨੂੰ ਸੂਚਨਾ ਮੰਤਰਾਲਾ ਮਿਲਿਆ
ਅਸ਼ਵਿਨ ਵੈਸ਼ਨਵ ਨੂੰ ਸੂਚਨਾ ਮੰਤਰਾਲਾ ਦਿੱਤਾ ਗਿਆ ਹੈ। ਦੱਸ ਦਈਏ ਕਿ ਅਸ਼ਵਿਨ ਵੈਸ਼ਨਵ ਨੂੰ ਰੇਲ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਹੈ।
-
ਮਨੋਹਰ ਲਾਲ ਖੱਟਰ ਨੂੰ ਪਾਵਰ ਮੰਤਰਾਲਾ ਮਿਲਿਆ
ਮਨੋਹਰ ਲਾਲ ਖੱਟਰ ਨੂੰ ਪਾਵਰ ਮੰਤਰਾਲਾ ਤੇ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਉਹ ਕਰਨਾਲ ਸੀਟ ਤੋਂ ਸਾਂਸਦ ਬਣੇ ਹਨ। ਇਸ ਤੋਂ ਪਹਿਲਾਂ ਉਹ ਕਰੀਬ 9 ਸਾਲ ਤੱਕ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹਿਣਗੇ।
-
ਗਡਕਰੀ ਨੂੰ ਸੜਕੀ ਆਵਾਜਾਈ ਮੰਤਰਾਲਾ ਮਿਲਿਆ
ਮੋਦੀ ਕੈਬਨਿਟ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਨੀਤਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰਾਲਾ ਮਿਲਿਆ ਹੈ। ਇਸ ਦੇ ਨਾਲ ਹੀ ਹਰਸ਼ ਮਲਹੋਤਰਾ ਅਤੇ ਅਜੇ ਟਮਟਾ ਨੂੰ ਸੜਕੀ ਆਵਾਜਾਈ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਦਿੱਤਾ ਜਾ ਸਕਦਾ ਹੈ। ਹਰਸ਼ ਮਲਹੋਤਰਾ ਦਿੱਲੀ ਤੋਂ ਸਾਂਸਦ ਹਨ ਅਤੇ ਅਜੇ ਟਮਟਾ ਉੱਤਰਾ ਖੰਡ ਤੋਂ ਸਾਂਸਦਾ ਹਨ।
-
ਐਸ ਜੈ ਸ਼ੰਕਰ ਵਿਦੇਸ਼ ਮੰਤਰੀ ਬਣੇਗ ਰਹਿਣਗੇ
ਨਰੇਂਦਰ ਮੋਦੀ ਦੇ ਤੀਸਰੇ ਕਾਰਜਕਾਲ ਦੀ ਪਹਿਲੀ ਬੈਠਕ ਹੋਈ ਹੈ। ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੀ ਰਹਿਣਗੇ।
-
ਪੀਐਮ ਮੋਦੀ ਦੀ ਨਵੀਂ ਕੈਬਨਿਟ ਦੀ ਬੈਠਕ ਖਤਮ
ਪੀਐਮ ਨਰੇਂਦਰ ਮੋਦੀ ਦੀ ਨਵੀਂ ਕੈਬਨਿਟ ਦੀ ਬੈਠਕ ਖਤਮ ਹੋ ਗਈ ਹੈ। ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ ਵਿੱਚ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਪੇਂਡੂ ਅਤੇ ਸ਼ਹਿਰੀ ਘਰਾਂ ਦੇ ਨਿਰਮਾਣ ਲਈ ਸਰਕਾਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ।
-
ਦੇਸ਼ ਵਿੱਚ 3 ਕਰੋੜ ਘਰ ਬਣਾਏ ਜਾਣਗੇ
ਨਰਿੰਦਰ ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ ਅੱਜ ਹੋਈ ਪਹਿਲੀ ਕੈਬਨਿਟ ਮੀਟਿੰਗ ਵਿੱਚ, ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 3 ਕਰੋੜ ਘਰ ਬਣਾਉਣ ਲਈ ਸਹਾਇਤਾ ਪ੍ਰਦਾਨ ਕਰੇਗੀ। ਇਸ ਘਰ ਵਿੱਚ ਸਾਰੇ ਘਰਾਂ ਵਿੱਚ ਟਾਇਲਟ, ਟੂਟੀ ਦਾ ਪਾਣੀ ਅਤੇ ਐਲਪੀਜੀ ਅਤੇ ਬਿਜਲੀ ਕੁਨੈਕਸ਼ਨ ਦਾ ਵੀ ਪ੍ਰਬੰਧ ਹੋਵੇਗਾ।
-
PMO ਦੇ ਸਟਾਫ ਨਾਲ ਮਿਲੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮਓ ਦੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਇੱਕ ਸਫਲ ਵਿਅਕਤੀ ਉਹ ਹੈ ਜਿਸ ਦੇ ਅੰਦਰਾ ਦਾ ਵਿਦਿਆਰਥੀ ਕਦੇ ਨਹੀਂ ਮਰਦਾ। ਅਸੀਂ ਆਪਣੇ ਦੇਸ਼ ਨੂੰ ਲੈ ਕੇ ਜਾਣਾ ਹੈ ਜਿੱਥੇ ਕੋਈ ਨਹੀਂ ਪਹੁੰਚਿਆ। ਸਰਕਾਰ ਦਾ ਮਤਲਬ ਤਾਕਤ, ਸਮਰਪਣ ਅਤੇ ਸੰਕਲਪਾਂ ਦੀ ਨਵੀਂ ਊਰਜਾ ਹੈ। ਜੇਕਰ ਸਾਡੇ ਕੋਲ ਇਹ ਤਿੰਨ ਗੱਲਾਂ ਹੋਣ ਤਾਂ ਮੈਂ ਨਹੀਂ ਮੰਨਦਾ ਕਿ ਅਸਫਲਤਾ ਦੂਰ-ਦੂਰ ਤੱਕ ਦਿਖਾਈ ਦੇਵੇਗੀ।
-
18 ਜੂਨ ਤੋਂ ਸ਼ੁਰੂ ਹੋ ਸਕਦਾ ਹੈ ਲੋਕ ਸਭਾ ਦਾ ਪਹਿਲਾ ਸੈਸ਼ਨ
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 18 ਜੂਨ ਤੋਂ ਸ਼ੁਰੂ ਹੋ ਸਕਦਾ ਹੈ। ਸੰਸਦ ਮੈਂਬਰਾਂ ਦੀ ਸਹੁੰ 18-19 ਜੂਨ ਅਤੇ ਸਪੀਕਰ ਦੀ ਚੋਣ 20 ਜੂਨ ਨੂੰ ਹੋਣ ਦੀ ਸੰਭਾਵਨਾ ਹੈ। ਅੱਜ ਸ਼ਾਮ ਕੈਬਨਿਟ ਮੀਟਿੰਗ ਤੋਂ ਬਾਅਦ ਕੈਬਨਿਟ ਰਾਸ਼ਟਰਪਤੀ ਨੂੰ ਜਲਦੀ ਹੀ ਸੰਸਦ ਦਾ ਸੈਸ਼ਨ ਬੁਲਾਉਣ ਦੀ ਬੇਨਤੀ ਕਰੇਗੀ।
-
18ਵੀਂ ਲੋਕ ਸਭਾ ਦਾ ਪਹਿਲਾ ਸੰਸਦੀ ਸੈਸ਼ਨ 18 ਜੂਨ ਤੋਂ ਹੋ ਸਕਦਾ ਸ਼ੁਰੂ
18ਵੀਂ ਲੋਕ ਸਭਾ ਦਾ ਪਹਿਲਾ ਸੰਸਦੀ ਸੈਸ਼ਨ 18 ਜੂਨ ਤੋਂ ਸ਼ੁਰੂ ਹੋ ਸਕਦਾ ਹੈ। ਸੰਸਦ ਮੈਂਬਰਾਂ ਦੀ ਸਹੁੰ 18-19 ਜੂਨ ਅਤੇ ਸਪੀਕਰ ਦੀ ਚੋਣ 20 ਜੂਨ ਨੂੰ ਹੋ ਸਕਦੀ ਹੈ। ਰਾਸ਼ਟਰਪਤੀ 21 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰ ਸਕਦੇ ਹਨ।
-
ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਜਾਰੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਪਹਿਲਾਂ ਫੈਸਲਾ ਕੀਤਾ। ਨਰੇਂਦਰ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ (20 ਹਜ਼ਾਰ ਕਰੋੜ ਰੁਪਏ) ਜਾਰੀ ਕਰ ਦਿੱਤੀ ਹੈ। ਹੁਣ ਸ਼ਾਮ ਤੱਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ।
-
ਮੁੜ ਪ੍ਰਧਾਨਮੰਤਰੀ ਬਣੇ ਨਰੇਂਦਰ ਮੋਦੀ
ਨਰੇਂਦਰ ਮੋਦੀ ਦੇਸ਼ ਦੇ ਮੁੜ ਪ੍ਰਧਾਨਮੰਤਰੀ ਬਣ ਗਏ ਹਨ। ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।
-
PMO ਪਹੁੰਚੇ PM ਮੋਦੀ, ਜਲਦ ਸੰਭਾਲਣਗੇ ਚਾਰਜ
ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਪੀਐਮਓ ਪਹੁੰਚੇ ਹਨ। ਉਹ ਜਲਦੀ ਹੀ ਚਾਰਜ ਸੰਭਾਲਣਗੇ। ਪੀਐਮ ਮੋਦੀ ਸਵੇਰੇ ਕਰੀਬ 11:30 ਵਜੇ ਅਹੁਦਾ ਸੰਭਾਲਣਗੇ। ਇਸ ਦੇ ਨਾਲ ਹੀ ਅੱਜ ਸ਼ਾਮ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਮੰਤਰੀ ਮੰਡਲ ਰਾਸ਼ਟਰਪਤੀ ਨੂੰ ਜਲਦੀ ਹੀ ਸੰਸਦ ਦਾ ਸੈਸ਼ਨ ਬੁਲਾਉਣ ਅਤੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨ ਦੀ ਅਪੀਲ ਕਰੇਗਾ।
#WATCH | Prime Minister Narendra Modi arrives at South Block, Delhi
He took the oath as the Prime Minister for the third consecutive term yesterday. pic.twitter.com/KBwNC8yuPz
— ANI (@ANI) June 10, 2024
-
‘ਆਪ’ ਨੇ ਦਿੱਲੀ ਦੀ ਪਾਣੀ ਸਪਲਾਈ ਰੋਕਣ ਲਈ ਹਰਿਆਣਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ
ਹਰਿਆਣਾ ਦੀ ਭਾਜਪਾ ਸ਼ਾਸਿਤ ਸੂਬਾ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਮੁੱਖ ਰਾਸ਼ਟਰੀ ਬੁਲਾਰੇ ਪ੍ਰਿਅੰਕਾ ਕੱਕੜ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਨਾ ਸਿਰਫ ਹਿਮਾਚਲ ਤੋਂ ਆਉਣ ਵਾਲੇ 135 ਕਿਊਸਿਕ ਪਾਣੀ ਨੂੰ ਰੋਕ ਦਿੱਤਾ ਹੈ, ਸਗੋਂ ਹਰਿਆਣਾ ਵੱਲੋਂ ਦਿੱਲੀ ਨੂੰ ਦਿੱਤੇ ਜਾਣ ਵਾਲੇ ਪਾਣੀ ‘ਚ ਵੀ 200 ਕਿਊਸਿਕ ਦੀ ਕਟੌਤੀ ਕਰ ਦਿੱਤੀ ਹੈ।
-
ਨਵੀਂ ਸਰਕਾਰ ਬਣਦੇ ਹੀ ਬਾਜ਼ਾਰ ਨੇ ਤੋੜੇ ਸਾਰੇ ਰਿਕਾਰਡ, 77 ਹਜ਼ਾਰ ਨੂੰ ਪਾਰ ਕਰ ਗਿਆ ਸੈਂਸੈਕਸ
ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਸ਼ੇਅਰ ਬਾਜ਼ਾਰ ‘ਚ ਨਵੀਂ ਜਾਨ ਆ ਗਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਸੈਂਸੈਕਸ ਨੇ ਸਾਰੇ ਪੁਰਾਣੇ ਰਿਕਾਰਡ ਤੋੜਦੇ ਹੋਏ ਨਵਾਂ ਆਲ ਟਾਈਮ ਹਾਈ ਬਣਾਇਆ ਹੈ।
-
ਚੋਣਾਂ ਤੇ ਚਰਚਾ ਕਰਨਗੇ ਏਕਨਾਥ ਸ਼ਿੰਦੇ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਅੱਜ ਸ਼ਾਮ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਸਾਰੇ ਵਿਧਾਇਕਾਂ ਨਾਲ ਸ਼ਾਮ 6 ਵਜੇ ਅਤੇ ਸਾਰੇ ਸੰਸਦ ਮੈਂਬਰਾਂ ਨਾਲ ਸ਼ਾਮ 7 ਵਜੇ ਵਰਸ਼ਾ ਬੰਗਲੇ ‘ਤੇ ਬੈਠਕ ਹੋਵੇਗੀ।
-
ਸ਼ਾਮ ਸਾਢੇ 5 ਵਜੇ ਹੋਵੇਗੀ ਬੈਠਕ
ਨਵੀਂ ਚੁਣੀ ਗਈ ਕੈਬਨਿਟ ਅੱਜ ਸ਼ਾਮ ਸਾਢੇ 5 ਵਜੇ ਇਕੱਠੀ ਹੋਵੇਗੀ। ਜਿਸ ਦੀ ਅਗਵਾਈ ਪ੍ਰਧਾਨਮੰਤਰੀ ਨਰੇਂਦਰ ਮੋਦੀ ਕਰਨਗੇ। ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।
-
ਅੱਜ ਹੋਵੇਗੀ ਪਹਿਲੀ ਕੈਬਨਿਟ ਮੀਟਿੰਗ
ਮੋਦੀ ਸਰਕਾਰ ਵੱਲੋਂ ਸਹੁੰ ਚੁੱਕ ਸਮਾਗਮ ਦੇ ਨਾਲ ਹੀ ਤੀਜੇ ਕਾਰਜਕਾਲ ਦਾ ਸ਼ੁਰੂਆਤ ਕਰ ਲਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਅੱਜ ਕੈਬਨਿਟ ਦੀ ਮੀਟਿੰਗ ਹੋਵੇਗੀ।
-
ਮੁਰਲੀਧਰ ਮੋਹੋਲ-ਜਾਰਜ ਕੁਰੀਅਨ-ਪਵਿਤਰਾ ਮਾਰਗਰੀਟਾ ਨੇ ਵੀ ਸਹੁੰ ਚੁੱਕੀ
ਮੁਰਲੀਧਰ ਮੋਹੋਲ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਪੁਣੇ ਤੋਂ ਲੋਕ ਸਭਾ ਮੈਂਬਰ ਹਨ। ਇਸ ਤੋਂ ਇਲਾਵਾ ਜਾਰਜ ਕੁਰੀਅਨ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪਵਿੱਤਰਾ ਮਾਰਗਰੀਟਾ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ।
-
ਭੂਪਤੀ ਰਾਜੂ-ਹਰਸ਼ ਮਲਹੋਤਰਾ-ਨੀਮੂ ਬੇਨ ਬੰਭਾਨੀਆ ਨੇ ਮੰਤਰੀ ਵਜੋਂ ਸਹੁੰ ਚੁੱਕੀ
ਭੂਪਤੀ ਰਾਜੂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਹਰਸ਼ ਮਲਹੋਤਰਾ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਭਾਵਨਗਰ ਤੋਂ ਸੰਸਦ ਮੈਂਬਰ ਨੇਮੁਬੇਨ ਬੰਭਾਨੀਆ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।
#WATCH | BJP leader Bhupathiraju Srinivasa Varma takes oath as a Union Cabinet Minister in the Prime Minister Narendra Modi-led NDA government pic.twitter.com/NJKfNLSSkY
— ANI (@ANI) June 9, 2024
-
ਸੁਕਾਂਤਾ ਮਜੂਮਦਾਰ-ਸਾਵਿਤਰੀ ਠਾਕੁਰ ਨੇ ਮੰਤਰੀ ਵਜੋਂ ਸਹੁੰ ਚੁੱਕੀ
ਸੁਕਾਂਤਾ ਮਜੂਮਦਾਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਸਾਵਿਤਰੀ ਠਾਕੁਰ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।
-
ਦੁਰਗਾਦਾਸ ਉਈਕੇ ਤੇ ਰਕਸ਼ਾ ਖੜਸੇ ਨੇ ਮੰਤਰੀ ਵਜੋਂ ਸਹੁੰ ਚੁੱਕੀ
ਦੁਰਗਾਦਾਸ ਉਈਕੇ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਉਹ ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਰਕਸ਼ਾ ਖੜਸੇ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।
#WATCH | BJP leader Durga Das Uikey sworn-in as Union Minister in the Prime Minister Narendra Modi-led NDA government pic.twitter.com/fKzV58pHAY
— ANI (@ANI) June 9, 2024
-
ਭਗੀਰਥ ਚੌਧਰੀ, ਸਤੀਸ਼ ਚੰਦਰ ਅਤੇ ਸੰਜੇ ਸੇਠ ਮੰਤਰੀ ਬਣੇ
ਭਗੀਰਥ ਚੌਧਰੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਉਹ ਭਾਜਪਾ ਦੇ ਜਾਟ ਨੇਤਾ ਹਨ। ਉਹ ਦੋ ਵਾਰ ਅਜਮੇਰ ਲੋਕ ਸਭਾ ਸੀਟ ਤੋਂ ਸਾਂਸਦ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸਤੀਸ਼ ਚੰਦਰ ਦੂਬੇ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਸੰਜੇ ਸੇਠ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Bhagirath Choudhary takes oath as a Union Cabinet Minister in the Prime Minister Narendra Modi-led NDA government pic.twitter.com/65HrLPdH4i
— ANI (@ANI) June 9, 2024
-
ਬੰਡੀ ਸੰਜੇ ਕੁਮਾਰ, ਕਮਲੇਸ਼ ਪਾਸਵਾਨ ਨੇ ਸਹੁੰ ਚੁੱਕੀ
ਬੰਡੀ ਸੰਜੇ ਕੁਮਾਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਤੇਲੰਗਾਨਾ ਦੇ ਕਰੀਮਨਗਰ ਤੋਂ ਸੰਸਦ ਮੈਂਬਰ ਹਨ। ਉਹ 2020 ਤੋਂ 2023 ਤੱਕ ਤੇਲੰਗਾਨਾ ਭਾਜਪਾ ਦੇ ਪ੍ਰਧਾਨ ਵੀ ਰਹੇ ਹਨ। ਇਸ ਤੋਂ ਇਲਾਵਾ ਯੂਪੀ ਦੇ ਬਾਂਸਗਾਂਵ ਤੋਂ ਸੰਸਦ ਮੈਂਬਰ ਕਮਲੇਸ਼ ਪਾਸਵਾਨ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।
#WATCH | BJP leader Bandi Sanjay Kumar takes oath as a Union Cabinet Minister in the Prime Minister Narendra Modi-led NDA government pic.twitter.com/SPM9j7kgLV
— ANI (@ANI) June 9, 2024
-
ਰਵਨੀਤ ਸਿੰਘ ਬਿੱਟੂ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਪੰਜਾਬ ਦੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਰਾਜ ਮੰਤਰੀ ਦੇ ਅਹੁਦੇ ਦੀ ਸਹੂੰ ਚੁੱਕੀ ਹੈ। ਉਹ ਪੰਜਾਬ ਦੇ ਸਾਬਕਾ ਮੰਤਰੀ ਬੇਅੰਤ ਸਿੰਘ ਦੇ ਪੋਤਰਾ ਹਨ। ਉਹ ਕਾਂਗਰਸ ਛੱਡ ਬਾਜਪਾ ਵਿੱਚ ਸ਼ਾਮਲ ਹੋਏ ਹਨ।
#WATCH दिल्ली: भाजपा नेता रवनीत सिंह बिट्टू ने प्रधानमंत्री नरेंद्र मोदी के नेतृत्व वाली NDA सरकार में केंद्रीय कैबिनेट मंत्री के रूप में शपथ ली। pic.twitter.com/OCLq6ZhL4c
— ANI_HindiNews (@AHindinews) June 9, 2024
-
ਐਲ ਮੁਰੂਗਨ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਐਲ ਮੁਰੂਗਨ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ। ਇਸ ਤੋਂ ਇਲਾਵਾ ਉਤਰਾਖੰਡ ਦੀ ਰਾਜਨੀਤੀ ‘ਤੇ ਮਜ਼ਬੂਤ ਪਕੜ ਰੱਖਣ ਵਾਲੇ ਅਜੇ ਕੁਮਾਰ ਟਮਟਾ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
#WATCH | BJP leader Dr. L. Murugan takes oath as a Union Cabinet Minister in the Prime Minister Narendra Modi-led NDA government pic.twitter.com/LL6TOpXfLc
— ANI (@ANI) June 9, 2024
-
ਸੁਰੇਸ਼ ਗੋਪੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ
ਕੇਰਲ ‘ਚ ਭਾਜਪਾ ਦਾ ਖਾਤਾ ਖੋਲ੍ਹਣ ਵਾਲੇ ਸੁਰੇਸ਼ ਗੋਪੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੇ ਕੇਰਲ ਦੀਆਂ 20 ਸੀਟਾਂ ‘ਚੋਂ ਤ੍ਰਿਸ਼ੂਰ ਸੀਟ ‘ਤੇ ਪਹਿਲੀ ਵਾਰ ਭਾਜਪਾ ਨੂੰ ਜਿੱਤ ਦਿਵਾਈ ਹੈ। ਉਹ ਮਲਿਆਲਮ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਰਹੇ ਹਨ।
-
ਬੀਐਲ ਵਰਮਾ ਤੇ ਸ਼ਾਂਤਨੂ ਠਾਕੁਰ ਨੇ ਮੰਤਰੀ ਵਜੋਂ ਸਹੁੰ ਚੁੱਕੀ
ਬੀਐਲ ਵਰਮਾ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ। 2018 ਵਿੱਚ ਉਹ ਯੂਪੀ ਬੀਜੇਪੀ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ। ਪੱਛਮੀ ਬੰਗਾਲ ਦੇ ਬੰਗਾਂਵ ਤੋਂ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।
-
ਐਸਪੀ ਸਿੰਘ ਬਘੇਲ, ਸ਼ੋਭਾ ਕਰੰਦਲਾਜੇ, ਕੀਰਤੀ ਵਰਧਨ ਵੀ ਮੰਤਰੀ ਬਣੇ
ਐਸਪੀ ਸਿੰਘ ਬਘੇਲ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਆਗਰਾ ਤੋਂ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਬੇਂਗਲੁਰੂ ਉੱਤਰੀ ਤੋਂ ਸੰਸਦ ਮੈਂਬਰ ਸ਼ੋਭਾ ਕਰੰਦਲਾਜੇ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਸੰਸਦ ਮੈਂਬਰ ਚੁਣੇ ਗਏ ਕੀਰਤੀਵਰਧਨ ਸਿੰਘ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ।
-
ਵੀ ਸੋਮੰਨਾ-ਚੰਦਰਸ਼ੇਖਰ ਪੇਮਾਸਾਨੀ ਨੇ ਸਹੁੰ ਚੁੱਕੀ
ਵੀ ਸੋਮੰਨਾ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਇਸ ਤੋਂ ਇਲਾਵਾ ਟੀਡੀਪੀ ਕੋਟੇ ਦੇ ਸੰਸਦ ਮੈਂਬਰ ਚੰਦਰਸ਼ੇਖਰ ਪੇਮਾਸਾਨੀ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਪਹਿਲੀ ਵਾਰ ਚੋਣ ਲੜੇ ਅਤੇ ਸੰਸਦ ਮੈਂਬਰ ਵੀ ਬਣੇ।
-
ਅਨੁਪ੍ਰਿਆ ਪਟੇਲ ਨੇ ਸਹੁੰ ਚੁੱਕੀ
ਅਨੁਪ੍ਰਿਆ ਪਟੇਲ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਮਿਰਜ਼ਾਪੁਰ ਤੋਂ ਸੰਸਦ ਮੈਂਬਰ ਹੈ। ਅਨੁਪ੍ਰਿਆ ਪੂਰਵਾਂਚਲ ਦੀ ਇੱਕ ਵੱਡੀ ਓਬੀਸੀ ਨੇਤਾ ਹੈ।
-
ਰਾਮ ਦਾਸ ਅਠਾਵਲੇ ਅਤੇ ਰਾਮਨਾਥ ਠਾਕੁਰ ਨੇ ਸਹੁੰ ਚੁੱਕੀ
ਰਾਮ ਦਾਸ ਅਠਾਵਲੇ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਇਸ ਤੋਂ ਇਲਾਵਾ ਬਿਹਾਰ ਤੋਂ ਰਾਜ ਸਭਾ ਮੈਂਬਰ ਰਾਮਨਾਥ ਠਾਕੁਰ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਰਾਮਨਾਥ ਠਾਕੁਰ ਨਿਤੀਸ਼ ਕੁਮਾਰ ਦੇ ਭਰੋਸੇਮੰਦ ਮੰਨੇ ਜਾਂਦੇ ਹਨ।
-
ਨਿਤਿਆਨੰਦ ਰਾਏ ਨੇ ਮੰਤਰੀ ਵਜੋਂ ਸਹੁੰ ਚੁੱਕੀ
ਬਿਹਾਰ ਦੇ ਉਜਿਆਰਪੁਰ ਤੋਂ ਸੰਸਦ ਮੈਂਬਰ ਨਿਤਿਆਨੰਦ ਰਾਏ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਨਿਤਿਆਨੰਦ ਨੂੰ ਸੰਸਥਾਵਾਂ ਅਤੇ ਸਰਕਾਰ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ।
#WATCH | BJP leader Nityanand Rai takes oath as a Union Cabinet Minister in the Prime Minister Narendra Modi-led NDA government pic.twitter.com/eCt4tEoUdC
— ANI (@ANI) June 9, 2024
-
ਕ੍ਰਿਸ਼ਨ ਪਾਲ ਗੁਰਜਰ ਨੇ ਮੰਤਰੀ ਵਜੋਂ ਚੁੱਕੀ ਸਹੁੰ
ਕ੍ਰਿਸ਼ਨ ਪਾਲ ਗੁਰਜਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਹਰਿਆਣਾ ਦੇ ਫਰੀਦਾਬਾਦ ਤੋਂ ਸੰਸਦ ਮੈਂਬਰ ਹਨ।
-
ਮਹਾਰਾਜਗੰਜ ਦੇ ਸੰਸਦ ਮੈਂਬਰ ਪੰਕਜ ਚੌਧਰੀ ਰਾਜ ਮੰਤਰੀ ਬਣੇ
ਯੂਪੀ ਦੇ ਮਹਾਰਾਜਗੰਜ ਤੋਂ ਸੰਸਦ ਮੈਂਬਰ ਪੰਕਜ ਚੌਧਰੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਲਗਾਤਾਰ ਤੀਜੀ ਵਾਰ ਚੋਣ ਜਿੱਤੇ ਹਨ। ਓਬੀਸੀ ਵੋਟਰਾਂ ‘ਤੇ ਉਨ੍ਹਾਂ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ।
-
ਸ਼੍ਰੀਪਦ ਨਾਇਕ ਬਣੇ ਰਾਜ ਮੰਤਰੀ
ਸ਼੍ਰੀਪਦ ਨਾਇਕ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਉਹ ਉੱਤਰੀ ਗੋਆ ਸੀਟ ਤੋਂ ਸੰਸਦ ਮੈਂਬਰ ਹਨ। ਸ਼੍ਰੀਪਦ ਨਾਇਕ 1994 ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਉਹ 2009 ਤੋਂ ਲਗਾਤਾਰ ਚੋਣਾਂ ਜਿੱਤਦਾ ਆ ਰਿਹਾ ਹੈ। ਉਹ ਅਟਲ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।
-
ਜਿਤਿਨ ਪ੍ਰਸਾਦ ਮੰਤਰੀ ਬਣੇ
ਜਿਤਿਨ ਪ੍ਰਸਾਦ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਪੀਲੀਭੀਤ ਤੋਂ ਸੰਸਦ ਮੈਂਬਰ ਹਨ, ਜਿਤਿਨ ਪ੍ਰਸਾਦ ਕੋਲ ਕੇਂਦਰੀ ਮੰਤਰਾਲੇ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ। ਉਹ ਯੋਗੀ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਵੀ ਰਹਿ ਚੁੱਕੇ ਹਨ।
-
ਜਯੰਤ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ
ਜਯੰਤ ਚੌਧਰੀ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਜਯੰਤ ਚੌਧਰੀ 2009 ‘ਚ ਪਹਿਲੀ ਵਾਰ ਮਥੁਰਾ ਤੋਂ ਸੰਸਦ ਮੈਂਬਰ ਬਣੇ ਸਨ। ਜੈਅੰਤ ਦੀ ਪੱਛਮੀ ਯੂਪੀ ਵਿੱਚ ਇੱਕ ਜਾਟ ਅਤੇ ਕਿਸਾਨ ਆਗੂ ਵਜੋਂ ਮਜ਼ਬੂਤ ਅਕਸ ਹੈ।
-
ਪ੍ਰਤਾਪ ਰਾਓ ਜਾਧਵ ਮੰਤਰੀ ਬਣੇ
ਪ੍ਰਤਾਪ ਰਾਓ ਜਾਧਵ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਮਹਾਰਾਸ਼ਟਰ ਦੇ ਬੁਲਸਾਡਾ ਤੋਂ ਚਾਰ ਵਾਰ ਸੰਸਦ ਮੈਂਬਰ ਹਨ। ਪ੍ਰਤਾਪ ਰਾਓ ਇੱਕ ਵਾਰ ਮੰਤਰਾਲਿਆਂ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ।
#WATCH | Shiv Sena leader Prataprao Ganpatrao Jadhav takes oath as a Union Cabinet Minister in the Prime Minister Narendra Modi-led NDA government pic.twitter.com/chh8mIDBBY
— ANI (@ANI) June 9, 2024
-
ਅਰਜੁਨ ਰਾਮ ਮੇਘਵਾਲ ਰਾਜ ਮੰਤਰੀ ਬਣੇ
ਰਾਜਸਥਾਨ ਦੇ ਸੀਨੀਅਰ ਨੇਤਾ ਅਤੇ ਬੀਕਾਨੇਰ ਤੋਂ ਸੰਸਦ ਮੈਂਬਰ ਅਰਜੁਨ ਰਾਮ ਮੇਘਵਾਲ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਰਾਜਸਥਾਨ ਵਿੱਚ ਭਾਜਪਾ ਦਾ ਦਲਿਤ ਚਿਹਰਾ ਵੀ ਹੈ।
-
ਜਤਿੰਦਰ ਸਿੰਘ ਮੰਤਰੀ ਬਣੇ
ਜਿਤੇਂਦਰ ਸਿੰਘ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਜੰਮੂ-ਕਸ਼ਮੀਰ ਦੇ ਊਧਮਪੁਰ ਤੋਂ ਸੰਸਦ ਮੈਂਬਰ ਹਨ। 2012 ਵਿੱਚ, ਉਨ੍ਹਾਂ ਨੇ ਡਾਕਟਰ ਦੀ ਨੌਕਰੀ ਛੱਡ ਦਿੱਤੀ ਅਤੇ ਰਾਜਨੀਤੀ ਸ਼ੁਰੂ ਕੀਤੀ। ਉਹ 2014 ਤੋਂ ਲਗਾਤਾਰ ਚੋਣਾਂ ਜਿੱਤਦੇ ਆ ਰਹੇ ਹਨ।
-
ਰਾਓ ਇੰਦਰਜੀਤ ਸਿੰਘ ਮੰਤਰੀ ਬਣੇ
ਰਾਓ ਇੰਦਰਜੀਤ ਸਿੰਘ ਨੇ ਸੁਤੰਤਰ ਚਾਰਜ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਹਰਿਆਣਾ ਦੇ ਗੁਰੂਗ੍ਰਾਮ ਤੋਂ ਸੰਸਦ ਮੈਂਬਰ ਹਨ। ਉਹ ਮੋਦੀ ਸਰਕਾਰ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਉਹ ਭਾਜਪਾ ਦਾ ਓਬੀਸੀ ਚਿਹਰਾ ਵੀ ਹੈ।
#WATCH | BJP leader Inderjit Singh sworn-in as Union Minister in the Prime Minister Narendra Modi-led NDA government pic.twitter.com/vIYvTk7Vow
— ANI (@ANI) June 9, 2024