ਪੀਐਮ ਮੋਦੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਵਿਧਾਨ ਦੀ ਕਾਪੀ ਨੂੰ ਟੇਕਿਆ ਮੱਥੇ 'ਤੇ ਲਗਾਇਆ | Narendra modi-bowed head to constitution in-central-hall-parliamentary-meeting know full detail in punajbi Punjabi news - TV9 Punjabi

ਪੀਐਮ ਮੋਦੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਵਿਧਾਨ ਦੀ ਕਾਪੀ ਨੂੰ ਟੇਕਿਆ ਮੱਥਾ, ਸਿਰ-ਮੱਥੇ ‘ਤੇ ਲਗਾਇਆ

Updated On: 

07 Jun 2024 14:24 PM

NDA Meeting : ਕੇਂਦਰ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਸੰਵਿਧਾਨ ਅੱਗੇ ਸਿਰ ਝੁਕਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸ਼ੁੱਕਰਵਾਰ ਨੂੰ ਸੰਸਦੀ ਦਲ ਦੀ ਬੈਠਕ ਦੌਰਾਨ ਉਨ੍ਹਾਂ ਨੂੰ ਨੇਤਾ ਚੁਣਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਸੈਂਟਰਲ ਹਾਲ 'ਚ ਸੰਵਿਧਾਨ ਨੂੰ ਚੁੱਕ ਕੇ ਆਪਣੇ ਮੱਥੇ 'ਤੇ ਲਗਾਇਆ।

ਪੀਐਮ ਮੋਦੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਵਿਧਾਨ ਦੀ ਕਾਪੀ ਨੂੰ ਟੇਕਿਆ ਮੱਥਾ, ਸਿਰ-ਮੱਥੇ ਤੇ ਲਗਾਇਆ

ਮੋਦੀ ਨੇ ਸੰਸਦ ਦੇ ਸੈਂਟਰਲ ਹਾਲ 'ਚ ਸੰਵਿਧਾਨ ਦੀ ਕਾਪੀ ਨੂੰ ਟੇਕਿਆ

Follow Us On

PM ਮੋਦੀ ਦੀ ਅਗਵਾਈ ‘ਚ ਕੇਂਦਰ ‘ਚ ਇਕ ਵਾਰ ਫਿਰ NDA ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ‘ਚ NDA ਸੰਸਦੀ ਦਲ ਦੀ ਬੈਠਕ ਹੋਈ। ਇਸ ਦੌਰਾਨ ਇੱਕ ਵਾਰ ਫਿਰ ਪੀਐਮ ਮੋਦੀ ਦਾ ਅਨੋਖਾ ਅੰਦਾਜ਼ ਦੇਖਣ ਨੂੰ ਮਿਲਿਆ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਸੰਵਿਧਾਨ ਅੱਗੇ ਝੁਕਿਆ ਤਾਂ ਸਾਰੇ ਸਾਥੀ ਸੰਸਦ ਮੈਂਬਰ ਉਨ੍ਹਾਂ ਵੱਲ ਦੇਖਦੇ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਸੈਂਟਰਲ ਹਾਲ ‘ਚ ਸੰਵਿਧਾਨ ਅੱਗੇ ਨਾ ਸਿਰਫ਼ ਸਿਰ ਝੁਕਾਇਆ ਸਗੋਂ ਇਸ ਨੂੰ ਚੁੱਕ ਕੇ ਆਪਣੇ ਮੱਥੇ ‘ਤੇ ਵੀ ਲਗਾਇਆ। ਜਿਸ ਤੋਂ ਬਾਅਦ ਹਾਲ ਵਿੱਚ ਮੌਜੂਦ ਸਾਰੇ ਐਨਡੀਏ ਸੰਸਦ ਮੈਂਬਰਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਤੋਂ ਪਹਿਲਾਂ 20 ਜੂਨ 2014 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੀਆਂ ਪੌੜੀਆਂ ‘ਤੇ ਝੁਕ ਕੇ ਮੱਥਾ ਟੇਕਿਆ ਸੀ। ਉਸ ਸਮੇਂ ਵੀ ਉਨ੍ਹਾਂ ਦੀ ਕਾਫੀ ਤਾਰੀਫ ਹੋਈ ਸੀ। ਹੁਣ ਉਨ੍ਹਾਂ ਨੇ ਸੰਵਿਧਾਨ ਨੂੰ ਮੱਥੇ ‘ਤੇ ਲਗਾ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਸੰਸਦ ਅਤੇ ਸੰਵਿਧਾਨ ਨੂੰ ਮਹੱਤਵ ਦਿੱਤਾ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਕਈ ਵਾਰ ਉਨ੍ਹਾਂ ‘ਤੇ ਸੰਵਿਧਾਨ ਨੂੰ ਬਦਲਣ ਦਾ ਆਰੋਪ ਲਗਾਇਆ ਪਰ ਉਨ੍ਹਾਂ ਨੇ ਹਰ ਵਾਰ ਸੰਵਿਧਾਨ ਦੀ ਰੱਖਿਆ ਦੀ ਗੱਲ ਦੁਹਰਾਈ। ਇੱਕ ਵਾਰ ਫਿਰ ਉਨ੍ਹਾਂ ਨੇ ਸੰਸਦ ਵਿੱਚ ਸੰਵਿਧਾਨ ਦੀ ਕਾਪੀ ਅੱਗੇ ਝੁਕ ਕੇ ਲੋਕਤੰਤਰ ਵਿੱਚ ਆਪਣੀ ਡੂੰਘੀ ਆਸਥਾ ਦਾ ਪ੍ਰਗਟਾਵਾ ਕੀਤਾ ਹੈ।

ਚੋਣਾਂ ‘ਚ ਲੋਕਤੰਤਰ ਦੀ ਮਜ਼ਬੂਤੀ ਨਜ਼ਰ ਆਈ-ਮੋਦੀ

ਇਸ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਨਾਦੇਸ਼ ਸਾਡੇ ਦੇਸ਼ ਦੇ ਲੋਕਤੰਤਰ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਲੋਕਾਂ ਨੇ ਐਨਡੀਏ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ, ਉਹ ਸ਼ਲਾਘਾਯੋਗ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਐਨਡੀਏ ਨੂੰ ਦੇਸ਼ ਦੇ 22 ਰਾਜਾਂ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਗੱਠਜੋੜ ਸੱਚਮੁੱਚ ਭਾਰਤ ਦੀ ਆਤਮਾ ਹੈ।

ਗਰੀਬ ਕਲਿਆਣ ਸਾਡਾ ਮਿਸ਼ਨ ਹੈ- ਪ੍ਰਧਾਨ ਮੰਤਰੀ

ਉਨ੍ਹਾਂ ਕਿਹਾ ਕਿ ਐਨਡੀਏ ਸਿਰਫ਼ ਸੱਤਾ ਹਾਸਲ ਕਰਨ ਜਾਂ ਸਰਕਾਰ ਚਲਾਉਣ ਲਈ ਪਾਰਟੀਆਂ ਦਾ ਇਕੱਠ ਨਹੀਂ ਹੈ – ਨੇਸ਼ਨ ਫਸਟ ਸਾਡੀ ਪਹਿਲੀ ਤਰਜੀਹ ਹੈ। ਪੀਐਮ ਮੋਦੀ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਦੇਸ਼ ਨੂੰ ਚੰਗਾ ਸ਼ਾਸਨ ਦਿੱਤਾ ਹੈ। ਐਨਡੀਏ ਚੰਗੇ ਸ਼ਾਸਨ ਦਾ ਸਮਾਨਾਰਥੀ ਬਣ ਗਿਆ ਹੈ। ਸਾਡੀ ਸਰਕਾਰ ਦਾ ਧਿਆਨ ਪਹਿਲਾਂ ਵੀ ਗਰੀਬ ਕਲਿਆਣ ਸੀ, ਭਵਿੱਖ ਵਿੱਚ ਵੀ ਅਜਿਹਾ ਹੀ ਰਹੇਗਾ। ਉਨ੍ਹਾਂ ਕਿਹਾ ਕਿ ਆਮ ਜੀਵਨ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਜਿੰਨੀ ਘੱਟ ਹੋਵੇਗੀ, ਲੋਕਤੰਤਰ ਓਨਾ ਹੀ ਮਜ਼ਬੂਤ ​​ਹੋਵੇਗਾ।

ਇਹ ਵੀ ਪੜ੍ਹੋ – ਨਿਤੀਸ਼ ਕੁਮਾਰ ਨੇ NDA ਸੰਸਦੀ ਦਲ ਦੀ ਬੈਠਕ ਚ ਛੂਹੇ PM ਮੋਦੀ ਦੇ ਪੈਰ, ਕਿਹਾ- ਹਮੇਸ਼ਾ ਇਕੱਠੇ ਰਹਾਂਗੇ

ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੇਗਾ-ਪੀਐੱਮ

ਪੀਐਮ ਮੋਦੀ ਨੇ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਅਸੀਂ ਵਿਕਾਸ ਅਤੇ ਸੁਸ਼ਾਸਨ ਦਾ ਨਵਾਂ ਅਧਿਆਏ ਲਿਖਾਂਗੇ। ਅਸੀਂ ਸਰਕਾਰ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਵਾਂਗੇ ਅਤੇ ਮਿਲ ਕੇ ਇੱਕ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਾਂਗੇ।

Exit mobile version