Lok Sabha Election Schedule 2024: ਪੰਜਵੇਂ ਪੜਾਅ ਲਈ 20 ਮਈ ਨੂੰ ਵੋਟਿੰਗ, 8 ਰਾਜਾਂ ਦੀਆਂ 49 ਲੋਕ ਸਭਾ ਸੀਟਾਂ 'ਤੇ ਪੈਣਗੇ ਵੋਟ | loksabha election fifth phase voting on 20th may for 48 seats know full detail in punjabi Punjabi news - TV9 Punjabi

Lok Sabha Election Schedule 2024: ਪੰਜਵੇਂ ਪੜਾਅ ਲਈ 20 ਮਈ ਨੂੰ ਵੋਟਿੰਗ, 8 ਰਾਜਾਂ ਦੀਆਂ 49 ਲੋਕ ਸਭਾ ਸੀਟਾਂ ‘ਤੇ ਪੈਣਗੇ ਵੋਟ

Updated On: 

28 Mar 2024 16:39 PM

ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਦੇਸ਼ ਵਿੱਚ ਕੁੱਲ 7 ਪੜਾਵਾਂ ਵਿੱਚ ਵੋਟਾਂ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ। ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਸਾਰੇ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਕਈ ਰਾਜ ਅਜਿਹੇ ਹਨ ਜਿੱਥੇ ਪਹਿਲੇ ਪੜਾਅ 'ਚ ਹੀ ਵੋਟਿੰਗ ਖਤਮ ਹੋ ਜਾਵੇਗੀ।

Lok Sabha Election Schedule 2024: ਪੰਜਵੇਂ ਪੜਾਅ ਲਈ 20 ਮਈ ਨੂੰ ਵੋਟਿੰਗ, 8 ਰਾਜਾਂ ਦੀਆਂ 49 ਲੋਕ ਸਭਾ ਸੀਟਾਂ ਤੇ ਪੈਣਗੇ ਵੋਟ

5ਵੇਂ ਪੜਾਅ ਲਈ 20 ਮਈ ਨੂੰ ਵੋਟਿੰਗ,

Follow Us On

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ‘ਚ ਇਸ ਵਾਰ ਕੁੱਲ 7 ਪੜਾਵਾਂ ‘ਚ ਵੋਟਾਂ ਪੈਣਗੀਆਂ ਜਦਕਿ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ। ਪੰਜਵੇਂ ਪੜਾਅ ਲਈ 20 ਤਰੀਕ ਨੂੰ ਵੋਟਿੰਗ ਹੋਣੀ ਹੈ। ਇਸ ਸਬੰਧੀ ਨੋਟੀਫਿਕੇਸ਼ਨ 26 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। ਉਮੀਦਵਾਰ 3 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਅਤੇ 4 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਇਸੇ ਤਰ੍ਹਾਂ ਉਮੀਦਵਾਰ 6 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ।

ਇਸ ਪੜਾਅ ‘ਚ 8 ਸੂਬਿਆਂ ਦੀਆਂ 49 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਰਾਜ-ਵਾਰ ਸੀਟਾਂ ਦੀ ਗੱਲ ਕਰੀਏ ਤਾਂ ਬਿਹਾਰ ਦੀਆਂ 5, ਝਾਰਖੰਡ ਦੀਆਂ 3, ਮਹਾਰਾਸ਼ਟਰ ਦੀਆਂ 13, ਓਡੀਸ਼ਾ ਦੀਆਂ 5, ਉੱਤਰ ਪ੍ਰਦੇਸ਼ ਦੀਆਂ 14, ਪੱਛਮੀ ਬੰਗਾਲ ਦੀਆਂ 7 ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ 1 ਸੀਟ ‘ਤੇ ਵੋਟਿੰਗ ਹੋਵੇਗੀ। ਸਾਰੇ ਗੇੜਾਂ ਦੇ ਨਤੀਜੇ 4 ਜੂਨ ਨੂੰ ਇਕੱਠੇ ਆਉਣਗੇ।

97 ਕਰੋੜ ਵੋਟਰ ਆਪਣੀ ਪਾਉਣਗੇ ਵੋਟ

ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਦੇਸ਼ ਵਿੱਚ ਕੁੱਲ 97 ਕਰੋੜ ਵੋਟਰ ਚੋਣਾਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਵਿੱਚੋਂ 49 ਕਰੋੜ 72 ਲੱਖ ਪੁਰਸ਼ ਵੋਟਰ ਹਨ ਜਦਕਿ 47 ਕਰੋੜ 15 ਲੱਖ ਮਹਿਲਾ ਵੋਟਰ ਹਨ। ਇਸ ਵਾਰ ਚੋਣਾਂ ਵਿੱਚ 10.5 ਲੱਖ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਦੇਸ਼ ਭਰ ਵਿੱਚ 10 ਲੱਖ 50 ਹਜ਼ਾਰ ਪੋਲਿੰਗ ਬੂਥ ਬਣਾਏ ਜਾਣਗੇ।

Exit mobile version