ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੋਣ ਕਮਿਸ਼ਨ ਨੇ ਵਿਜੀਲੈਂਸ ਤੋਂ ਮੰਗਿਆ ਜਵਾਬ, ਜੰਗ-ਏ-ਆਜ਼ਾਦੀ ਮੈਮੋਰੀਅਲ ਘੁਟਾਲੇ ‘ਚ ਕਾਰਵਾਈ ਦੀ ਤਲਬ ਕੀਤੀ ਰਿਪੋਰਟ

ਵਿਜੀਲੈਂਸ ਜਲੰਧਰ ਨੇ ਕਿਹਾ ਸੀ ਕਿ ਬਰਜਿੰਦਰ ਸਿੰਘ ਹਮਦਰਦ ਅਤੇ ਵਿਨੈ ਬੁਬਲਾਨੀ ਨੇ ਆਪਣੇ ਨਿੱਜੀ ਫਾਇਦੇ ਲਈ ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ ਫਾਊਂਡੇਸ਼ਨ ਦੇ ਡੀਡ ਆਫ ਡਿਕਲੇਰੇਸ਼ਨ (2012) ਦੇ ਕਲਾਜ਼ ਨੰਬਰ 9 ਅਤੇ 10 ਵਿਚ ਦਿੱਤੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਅਤੇ ਠੇਕੇਦਾਰਾਂ (ਦੀਪਕ) ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ।

ਚੋਣ ਕਮਿਸ਼ਨ ਨੇ ਵਿਜੀਲੈਂਸ ਤੋਂ ਮੰਗਿਆ ਜਵਾਬ, ਜੰਗ-ਏ-ਆਜ਼ਾਦੀ ਮੈਮੋਰੀਅਲ ਘੁਟਾਲੇ ‘ਚ ਕਾਰਵਾਈ ਦੀ ਤਲਬ ਕੀਤੀ ਰਿਪੋਰਟ
Follow Us
tv9-punjabi
| Published: 23 May 2024 19:30 PM

ਜਲੰਧਰ ਦੇ ਕਸਬਾ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਚੋਣ ਕਮਿਸ਼ਨ ਨੇ ਸਮੁੱਚੇ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਹੈ। ਇਹ ਰਿਪੋਰਟ ਚੋਣ ਕਮਿਸ਼ਨ ਦੇ ਵਿਸ਼ੇਸ਼ ਆਬਜ਼ਰਵਰ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਤਲਬ ਕੀਤੀ ਹੈ। ਜਿਸ ਨੂੰ ਅੱਜ ਸ਼ਾਮ ਤੱਕ ਭਾਰਤੀ ਚੋਣ ਕਮਿਸ਼ਨ ਨੂੰ ਭੇਜਣਾ ਹੋਵੇਗੀ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਜੇ ਬੁਬਲਾਨੀ ਸਮੇਤ ਕਰੀਬ 26 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ 16 ਦੇ ਕਰੀਬ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਚੋਣ ਕਮਿਸ਼ਨ ਨੇ ਪੂਰੇ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਹੈ। ਮਾਮਲੇ ਵਿੱਚ, ਜਲੰਧਰ ਵਿਜੀਲੈਂਸ ਬਿਊਰੋ ਨੇ ਆਈਪੀਸੀ ਦੀ ਧਾਰਾ 420, 406, 409, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 (1) ਏ ਦੇ ਨਾਲ 13 (2) ਵੀ ਸ਼ਾਮਲ ਕੀਤੀ ਹੈ।

ਦੱਸ ਦੇਈਏ ਕਿ ਵੀਰਵਾਰ ਨੂੰ ਇੱਕ ਹੋਰ ਮੁਲਜ਼ਮ ਨੇ ਵਿਜੀਲੈਂਸ ਜਲੰਧਰ ਸਾਹਮਣੇ ਪੇਸ਼ ਹੋ ਕੇ ਆਤਮ ਸਮਰਪਣ ਕੀਤਾ ਸੀ। ਜਿਸ ਦੀ ਪਛਾਣ ਪਰਮਜੀਤ ਸਿੰਘ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਵਜੋਂ ਹੋਈ ਹੈ। ਪਰਮਜੀਤ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ।

ਵਿਜੀਲੈਂਸ ਨੇ ਕੀਤੀ ਗ੍ਰਿਫ਼ਤਾਰੀ

ਫੜੇ ਗਏ ਮੁਲਜ਼ਮਾਂ ਵਿੱਚ ਦੀਪਕ ਬਿਲਡਰਜ਼ ਦੇ ਮਾਲਕ ਦੀਪਕ ਕੁਮਾਰ ਸਿੰਘਲ ਵਾਸੀ ਰਾਜਗੁਰੂ ਨਗਰ ਲੁਧਿਆਣਾ, ਅਰਵਿੰਦਰ ਸਿੰਘ ਸੇਵਾਮੁਕਤ ਚੀਫ ਇੰਜਨੀਅਰ ਚੰਡੀਗੜ੍ਹ ਵਾਸੀ ਤੇਜ ਰਾਮ ਸੇਵਾਮੁਕਤ ਐਕਸੀਅਨ ਜਲੰਧਰ, ਰਾਜੀਵ ਕੁਮਾਰ ਅਰੋੜਾ ਐਸ.ਡੀ.ਓ ਸੇਵਾਮੁਕਤ ਪੰਚਕੂਲਾ, ਐਸ.ਡੀ.ਓ. ਰੋਹਿਤ ਕੁਮਾਰ, ਪੀ.ਡਬਲਿਊ.ਡੀ ਜੇ.ਈ., ਜਲੰਧਰ, ਰਘਵਿੰਦਰ ਸਿੰਘ ਐਕਸ.ਈ.ਐੱਨ. ਸੰਤੋਸ਼ ਰਾਜ ਵਾਸੀ ਅੰਮ੍ਰਿਤਸਰ, ਹਰਪਾਲ ਸਿੰਘ ਐੱਸ.ਡੀ.ਓ. ਨਿਵਾਸੀ ਪ੍ਰੀਤ ਨਗਰ, ਐੱਸ.ਡੀ.ਓ ਜਤਿੰਦਰ ਅਰਜੁਨ ਨਿਵਾਸੀ ਜਲੰਧਰ ਕੈਂਟ, ਜੇ.ਈ ਹਰਪ੍ਰੀਤ ਸਿੰਘ ਨਿਵਾਸੀ ਕਪੂਰਥਲਾ, ਮਨਦੀਪ ਸਿੰਘ ਨਿਵਾਸੀ ਅਰਬਨ ਅਸਟੇਟ ਫੇਜ਼-2, ਸਿੰਘ ਐਕਸੀਅਨ ਵਾਸੀ ਕਪੂਰਥਲਾ, ਜੇਈ ਗੌਰਵਦੀਪ ਵਾਸੀ ਮਾਸਟਰ ਤਾਰਾ ਸਿੰਘ ਨਗਰ, ਜੇਈ ਰੋਹਿਤ ਕੰਦੋਲਾ ਵਾਸੀ ਕਪੂਰਥਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਆਈਏਐਸ ਅਧਿਕਾਰੀ ਅਤੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਿਨੈ ਬੁਬਲਾਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ- ਬਰਜਿੰਦਰ ਸਿੰਘ ਹਮਦਰਦ ਖਿਲਾਫ਼ ਮਾਮਲਾ ਦਰਜ, ਵਿਜੀਲੈਂਸ ਸਾਹਮਣੇ ਪੇਸ਼ ਹੋਣ ਦੇ ਹੁਕਮ

ਵਿਜੀਲੈਂਸ ਜਲੰਧਰ ਨੇ ਕਿਹਾ ਸੀ ਕਿ ਬਰਜਿੰਦਰ ਸਿੰਘ ਹਮਦਰਦ ਅਤੇ ਵਿਨੈ ਬੁਬਲਾਨੀ ਨੇ ਆਪਣੇ ਨਿੱਜੀ ਫਾਇਦੇ ਲਈ ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ ਫਾਊਂਡੇਸ਼ਨ ਦੇ ਡੀਡ ਆਫ ਡਿਕਲੇਰੇਸ਼ਨ (2012) ਦੇ ਕਲਾਜ਼ ਨੰਬਰ 9 ਅਤੇ 10 ਵਿਚ ਦਿੱਤੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਅਤੇ ਠੇਕੇਦਾਰਾਂ (ਦੀਪਕ) ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ।

ਪਿਛਲੇ ਸਾਲ ਸ਼ੁਰੂ ਹੋਈ ਸੀ ਜਾਂਚ

ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਪਿਛਲੇ ਸਾਲ ਮਾਰਚ ਵਿੱਚ ਇਸ ਪ੍ਰਾਜੈਕਟ ਸਬੰਧੀ ਜਾਂਚ ਸ਼ੁਰੂ ਕੀਤੀ ਸੀ। ਸ਼ਿਕਾਇਤ ਹੈ ਕਿ ਇਹ ਪ੍ਰਾਜੈਕਟ ਬਣਾਉਣ ਸਮੇਂ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਸੀ। ਇਸ ਪ੍ਰਾਜੈਕਟ ਦਾ ਬਜਟ 315 ਕਰੋੜ ਰੁਪਏ ਸੀ। ਜਾਂਚ ਵਿੱਚ ਵਿਜੀਲੈਂਸ ਬਿਊਰੋ ਵੱਲੋਂ 2014-2016 ਵਿੱਚ ਇਸ ਦੀ ਉਸਾਰੀ ਦੌਰਾਨ ਕਿੰਨਾ ਪੈਸਾ ਪਾਸ ਕੀਤਾ ਗਿਆ, ਪੈਸੇ ਦੀ ਵਰਤੋਂ ਕਿਵੇਂ ਅਤੇ ਕਿੱਥੇ ਕੀਤੀ ਗਈ, ਇਸ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪੈਸਾ ਅਲਾਟ ਅਤੇ ਵਰਤਿਆ ਗਿਆ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ।

ਜੰਮੂ-ਕਸ਼ਮੀਰ 'ਤੇ ਅਮਿਤ ਸ਼ਾਹ ਦੀ ਵੱਡੀ ਮੀਟਿੰਗ, ਅਮਰਨਾਥ ਯਾਤਰਾ 'ਤੇ ਹੋਵੇਗੀ ਚਰਚਾ
ਜੰਮੂ-ਕਸ਼ਮੀਰ 'ਤੇ ਅਮਿਤ ਸ਼ਾਹ ਦੀ ਵੱਡੀ ਮੀਟਿੰਗ, ਅਮਰਨਾਥ ਯਾਤਰਾ 'ਤੇ ਹੋਵੇਗੀ ਚਰਚਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ 'ਚ ਵੋਲੋਦੀਮੀਰ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ , ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ 'ਚ ਵੋਲੋਦੀਮੀਰ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ , ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ...
NEET ਪ੍ਰੀਖਿਆ 'ਚ ਹੋਈ ਗੜਬੜੀ 'ਤੇ ਕੀ ਬੋਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ?
NEET ਪ੍ਰੀਖਿਆ 'ਚ ਹੋਈ ਗੜਬੜੀ 'ਤੇ ਕੀ ਬੋਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ?...
ਰੇਣੂਕਾ ਪੰਵਾਰ ਦਾ ਨਵਾਂ ਗੀਤ 'ਕਲਰ ਫੁੱਲ ਬੈਂਗਲ' ਹੋ ਰਿਹਾ ਵਾਇਰਲ, ਦੇਖੋ Exclusive Interview
ਰੇਣੂਕਾ ਪੰਵਾਰ ਦਾ ਨਵਾਂ ਗੀਤ 'ਕਲਰ ਫੁੱਲ ਬੈਂਗਲ' ਹੋ ਰਿਹਾ ਵਾਇਰਲ, ਦੇਖੋ Exclusive Interview...
ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਦੀ ਯੂਕਰੇਨ ਸਰਹੱਦ 'ਤੇ ਹੋ ਗਈ ਮੌਤ
ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਦੀ ਯੂਕਰੇਨ ਸਰਹੱਦ 'ਤੇ ਹੋ ਗਈ ਮੌਤ...
ਡੋਡਾ 'ਚ ਫੌਜ ਦੀ ਜਾਂਚ ਚੌਕੀ 'ਤੇ ਗੋਲੀਬਾਰੀ, 5 ਜਵਾਨ ਜ਼ਖਮੀ; ਕਠੂਆ 'ਚ ਅੱਤਵਾਦੀ ਢੇਰ, ਹੌਲਦਾਰ ਸ਼ਹੀਦ
ਡੋਡਾ 'ਚ ਫੌਜ ਦੀ ਜਾਂਚ ਚੌਕੀ 'ਤੇ ਗੋਲੀਬਾਰੀ, 5 ਜਵਾਨ ਜ਼ਖਮੀ; ਕਠੂਆ 'ਚ ਅੱਤਵਾਦੀ ਢੇਰ, ਹੌਲਦਾਰ ਸ਼ਹੀਦ...
Jammu Bus Attack: ਰਿਆਸੀ 'ਚ ਸ਼ਰਧਾਲੂਆਂ ਦੀ ਬੱਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨ ਵਾਲਾ ਕੌਣ ਹੈ?
Jammu Bus Attack: ਰਿਆਸੀ 'ਚ ਸ਼ਰਧਾਲੂਆਂ ਦੀ ਬੱਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨ ਵਾਲਾ ਕੌਣ ਹੈ?...
ਚਰਚਾ ਦਾ ਵਿਸ਼ਾ ਬਣੇ ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਭਵਨ ਚ ਦਾਖਲ ਹੋਇਆ ਖਤਰਨਾਕ ਜਾਨਵਰ
ਚਰਚਾ ਦਾ ਵਿਸ਼ਾ ਬਣੇ ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਭਵਨ ਚ ਦਾਖਲ ਹੋਇਆ ਖਤਰਨਾਕ ਜਾਨਵਰ...
ਅਹੁਦਾ ਸੰਭਾਲਦੇ ਹੀ ਐਕਸ਼ਨ 'ਚ ਆਏ ਪ੍ਰਧਾਨ ਮੰਤਰੀ ਮੋਦੀ, ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਕੀਤੀ ਜਾਰੀ
ਅਹੁਦਾ ਸੰਭਾਲਦੇ ਹੀ ਐਕਸ਼ਨ 'ਚ ਆਏ ਪ੍ਰਧਾਨ ਮੰਤਰੀ ਮੋਦੀ, ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਕੀਤੀ ਜਾਰੀ...
PM ਨਿਵਾਸ 'ਤੇ ਸੰਭਾਵਿਤ ਮੰਤਰੀਆਂ ਨਾਲ ਮੋਦੀ ਦੀ ਮੁਲਾਕਾਤ ਦਾ ਵੀਡੀਓ ਆਇਆ ਸਾਹਮਣੇ, ਦੇਖੋ
PM ਨਿਵਾਸ 'ਤੇ ਸੰਭਾਵਿਤ ਮੰਤਰੀਆਂ ਨਾਲ ਮੋਦੀ ਦੀ ਮੁਲਾਕਾਤ ਦਾ ਵੀਡੀਓ ਆਇਆ ਸਾਹਮਣੇ, ਦੇਖੋ...
Punjab: ਲੁਧਿਆਣਾ ਤੋਂ ਚੋਣ ਹਾਰਨ ਤੋਂ ਬਾਅਦ ਵੀ ਰਵਨੀਤ ਸਿੰਘ ਬਿੱਟੂ ਬਣੇਗਾ ਮੋਦੀ ਸਰਕਾਰ 'ਚ ਮੰਤਰੀ
Punjab: ਲੁਧਿਆਣਾ ਤੋਂ ਚੋਣ ਹਾਰਨ ਤੋਂ ਬਾਅਦ ਵੀ ਰਵਨੀਤ ਸਿੰਘ ਬਿੱਟੂ ਬਣੇਗਾ ਮੋਦੀ ਸਰਕਾਰ 'ਚ ਮੰਤਰੀ...
Narendra Modi 3.0: ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਮੋਦੀ ਸਰਕਾਰ ਵਿੱਚ ਹੋਣਗੇ ਇਹ ਮੰਤਰੀ! ਰਿਪੋਰਟ ਵੇਖੋ
Narendra Modi 3.0: ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਮੋਦੀ ਸਰਕਾਰ ਵਿੱਚ ਹੋਣਗੇ ਇਹ ਮੰਤਰੀ! ਰਿਪੋਰਟ ਵੇਖੋ...
PM Modi Oath Ceremony: ਇਨ੍ਹਾਂ ਸੰਭਾਵਿਤ ਮੰਤਰੀਆਂ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਪੀਐਮਓ ਤੋਂ ਆਇਆ ਫੋਨ
PM Modi Oath Ceremony: ਇਨ੍ਹਾਂ ਸੰਭਾਵਿਤ ਮੰਤਰੀਆਂ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਪੀਐਮਓ ਤੋਂ ਆਇਆ ਫੋਨ...
'ਆਪ' ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਦੱਸਿਆ ਲੋਕ ਸਭਾ ਚੋਣਾਂ 'ਚ ਕਿੱਥੇ ਹੋਈ ਗਲਤੀ?
'ਆਪ' ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਦੱਸਿਆ ਲੋਕ ਸਭਾ ਚੋਣਾਂ 'ਚ ਕਿੱਥੇ ਹੋਈ ਗਲਤੀ?...
Stories