‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਦੱਸਿਆ ਲੋਕ ਸਭਾ ਚੋਣਾਂ ‘ਚ ਕਿੱਥੇ ਹੋਈ ਗਲਤੀ?
ਆਮ ਆਦਮੀ ਪਾਰਟੀ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਪੰਜਾਬ ਦੀ ਸੀਐਮ ਭਗਵੰਤ ਮਾਨ ਰਿਵਿਊ ਮੀਟਿੰਗ ਕਰ ਰਹੇ ਹਨ। ਇਸ ਦੌਰਾਨ ਮੀਟਿੰਗ ਵਿੱਚ ਮੌਜ਼ੂਦ ਆਪ ਦੇ ਵਿਧਾਇਕ ਹਰਮੀਤ ਸਿਂਘ ਪਠਾਨਮਾਜਰਾ ਨਾਲ ਟੀਵੀ9 ਨੇ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਸੀਐਮ ਮਾਨ ਨੇ ਰਿਵਿਊ ਲਿਆ ਹੈ ਕਿ ਪਾਰਟੀ ਤੋਂ ਕਿਸ ਜਗ੍ਹਾ ਕਮੀ ਰਹਿ ਗਈ ਅਤੇ ਅੱਗੇ ਦੇ ਪ੍ਰਦਰਸ਼ਨ ਨੂੰ ਕਿਵੇਂ ਸਹੀ ਕੀਤਾ ਜਾਵੇ।
ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਗਏ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 13 ਵਿੱਚੋਂ 3 ਸੀਟਾਂ ‘ਤੇ ਹੀ ਜਿੱਤ ਹਾਸਲ ਹੋਈ। ਹਾਲਾਂਕਿ ਪੰਜਾਬ ਵਿਧਾਨ ਸਭਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ, ਜਿਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ ਦਾ ਪ੍ਰਦਰਸ਼ਨ ਲੋਕ ਸਭਾ ਚੋਣਾਂ ਵਿੱਚ ਵੀ ਸ਼ਾਨਦਾਰ ਰਹੇਗਾ, ਪਰ ਅਜਿਹਾ ਨਹੀਂ ਹੋਇਆ।
ਆਮ ਆਦਮੀ ਪਾਰਟੀ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਪੰਜਾਬ ਦੀ ਸੀਐਮ ਭਗਵੰਤ ਮਾਨ ਰਿਵਿਊ ਮੀਟਿੰਗ ਕਰ ਰਹੇ ਹਨ। ਇਸ ਦੌਰਾਨ ਮੀਟਿੰਗ ਵਿੱਚ ਮੌਜ਼ੂਦ ਆਪ ਦੇ ਵਿਧਾਇਕ ਹਰਮੀਤ ਸਿਂਘ ਪਠਾਣ ਮਾਜਰਾ ਨਾਲ ਟੀਵੀ9 ਨੇ ਗੱਲਬਾਤ ਕੀਤੀ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਸੀਐਮ ਮਾਨ ਨੇ ਰਿਵਿਊ ਲਿਆ ਹੈ ਕਿ ਪਾਰਟੀ ਤੋਂ ਕਿਸ ਜਗ੍ਹਾ ਕਮੀ ਰਹਿ ਗਈ ਅਤੇ ਅੱਗੇ ਦੇ ਪ੍ਰਦਰਸ਼ਨ ਨੂੰ ਕਿਵੇਂ ਸਹੀ ਕੀਤਾ ਜਾਵੇ।
Latest Videos