ਡੋਡਾ ‘ਚ ਫੌਜ ਦੀ ਜਾਂਚ ਚੌਕੀ ‘ਤੇ ਗੋਲੀਬਾਰੀ, 5 ਜਵਾਨ ਜ਼ਖਮੀ; ਕਠੂਆ ‘ਚ ਅੱਤਵਾਦੀ ਢੇਰ, ਹੌਲਦਾਰ ਸ਼ਹੀਦ
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਚ ਪਿਛਲੇ 48 ਘੰਟਿਆਂ ਚ ਤਿੰਨ ਅੱਤਵਾਦੀ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਐਤਵਾਰ ਨੂੰ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਅੱਤਵਾਦੀਆਂ ਨੇ ਇੱਕ ਬੱਸ ਉੱਤੇ ਹਮਲਾ ਕੀਤਾ। ਇਸ ਹਮਲੇ ਚ ਅੱਤਵਾਦੀਆਂ ਨੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਬੱਸ 200 ਫੁੱਟ ਡੂੰਘੀ ਖੱਡ ਚ ਜਾ ਡਿੱਗੀ। ਇਸ ਘਟਨਾ ਚ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਜੰਮੂ-ਕਸ਼ਮੀਰ ਦੇ ਕਠੂਆ ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਦਿੱਤਾ ਹੈ ਅਤੇ ਬਾਕੀਆਂ ਦਾ ਜਲਦ ਹੀ ਇਨਕਾਉਂਟਰ ਕੀਤਾ ਜਾ ਸਕਦਾ ਹੈ। ਇਹ ਮੁਕਾਬਲਾ ਹੀਰਾਨਗਰ ਵਿੱਚ ਹੋਇਆ। ਇਸ ਦੌਰਾਨ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਕਠੂਆ ਹਮਲੇ ਚ ਡੀਆਈਜੀ-ਐਸਐਸਪੀ ਵਾਲ-ਵਾਲ ਬਚੇ। ਅੱਤਵਾਦੀਆਂ ਨੇ ਪੁਲਿਸ ਕਾਫ਼ਲੇ ਤੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਤੇਜ਼ੀ ਨਾਲ 12 ਤੋਂ ਵੱਧ ਰਾਉਂਡ ਫਾਇਰ ਕੀਤੇ।
Published on: Jun 12, 2024 11:29 AM
Latest Videos