PM ਨਿਵਾਸ ‘ਤੇ ਸੰਭਾਵਿਤ ਮੰਤਰੀਆਂ ਨਾਲ ਮੋਦੀ ਦੀ ਮੁਲਾਕਾਤ ਦਾ ਵੀਡੀਓ ਆਇਆ ਸਾਹਮਣੇ, ਦੇਖੋ
ਦੇਸ਼ ਵਿੱਚ ਲਗਾਤਾਰ ਤੀਜੀ ਵਾਰ ਐਨਡੀਏ ਗੱਠਜੋੜ ਦੀ ਸਰਕਾਰ ਬਣ ਰਹੀ ਹੈ। ਨਰਿੰਦਰ ਮੋਦੀ ਦੂਜੇ ਅਜਿਹੇ ਆਗੂ ਹਨ ਜੋ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ ਅੱਜ ਸ਼ਾਮ 7:15 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸਾਰੇ ਸੰਭਾਵੀ ਮੰਤਰੀਆਂ ਨਾਲ ਚਾਹ ਬੈਠਕ ਕੀਤੀ।
Modi Oath ceremony: ਦੇਸ਼ ਵਿੱਚ ਪਿਛਲੀਆਂ ਦੋ ਵਾਰ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਇਸ ਵਾਰ ਐਨਡੀਏ ਗਠਜੋੜ ਨਾਲ ਸਰਕਾਰ ਬਣਾ ਰਹੀ ਹੈ। ਨਰਿੰਦਰ ਮੋਦੀ ਐਤਵਾਰ ਸ਼ਾਮ 7:15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਐੱਨਡੀਏ ਗਠਜੋੜ ਦੇ ਸਾਰੇ ਸੰਭਾਵੀ ਮੰਤਰੀਆਂ ਨੂੰ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਨਿਵਾਸ ‘ਤੇ ਚਾਹ ਪੀਣ ਦਾ ਸੱਦਾ ਮਿਲਿਆ ਸੀ। ਇਸ ਦੌਰਾਨ ਨਰਿੰਦਰ ਮੋਦੀ ਨੇ ਸਾਰੇ ਸੰਭਾਵੀ ਮੰਤਰੀਆਂ ਨਾਲ ਮੀਟਿੰਗ ਕੀਤੀ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਦੇਖੋ