ਜਲੰਧਰ ਲੋਕ ਸਭਾ ਸੀਟ ਲਈ ਕੌਣ ਹਨ ਕਾਂਗਰਸ ਦੇ 4 ਮੁੱਖ ਦਾਅਵੇਦਾਰ ? | Jalandhar Lok Sabha Seat four Contender of Congress know in Punjabi Punjabi news - TV9 Punjabi

ਜਲੰਧਰ ਲੋਕ ਸਭਾ ਸੀਟ ਲਈ ਕੌਣ ਹਨ ਕਾਂਗਰਸ ਦੇ 4 ਮੁੱਖ ਦਾਅਵੇਦਾਰ ?

Updated On: 

04 Apr 2024 17:43 PM

ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਮੰਨਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਜਲੰਧਰ ਤੋਂ ਸੰਸਦ ਮੈਂਬਰ ਰਹੇ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ, ਸਾਬਕਾ ਐਸਪੀ ਮਹਿੰਦਰ ਸਿੰਘ ਕੇਪੀ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ਨੇ ਵੀ ਆਪਣੇ ਦਾਅਵੇ ਪੇਸ਼ ਕੀਤੇ ਹਨ।

ਜਲੰਧਰ ਲੋਕ ਸਭਾ ਸੀਟ ਲਈ ਕੌਣ ਹਨ ਕਾਂਗਰਸ ਦੇ 4 ਮੁੱਖ ਦਾਅਵੇਦਾਰ ?

ਚਰਨਜੀਤ ਸਿੰਘ ਚੰਨੀ, ਕਰਮਜੀਤ ਕੌਰ ਚੌਧਰੀ ਅਤੇ ਮਹਿੰਦਰ ਸਿੰਘ ਕੇਪੀ

Follow Us On

ਪੰਜਾਬ ਦੇ ਦੁਆਬਾ ਖੇਤਰ ਦਾ ਸ਼ਹਿਰ ਜਲੰਧਰ ਜਿਸ ਨੂੰ ਕਾਂਗਰਸ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਜਲੰਧਰ ਸੀਟ ਨੂੰ ਲੈ ਕੇ ਕਾਂਗਰਸ ਵਿੱਚ ਅੰਦਰੂਨੀ ਖਾਨਾਜੰਗੀ ਛਿੱੜੀ ਹੋਈ ਹੈ। ਜਲੰਧਰ ਲੋਕ ਸਭਾ ਸੀਟ ਲਈ ਕਾਂਗਰਸ ਪਾਰਟੀ ਦੇ ਚਾਰ ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਜਿਸ ਵਿੱਚ ਸਭ ਤੋਂ ਠੋਸ ਦਾਅਵਾ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਮੰਨਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਜਲੰਧਰ ਤੋਂ ਸੰਸਦ ਮੈਂਬਰ ਰਹੇ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ, ਸਾਬਕਾ ਐਸਪੀ ਮਹਿੰਦਰ ਸਿੰਘ ਕੇਪੀ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ਨੇ ਵੀ ਆਪਣੇ ਦਾਅਵੇ ਪੇਸ਼ ਕੀਤੇ ਹਨ।

ਇਨ੍ਹਾਂ ਚਾਰਾਂ ਵਿੱਚੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੌਧਰੀ ਪਰਿਵਾਰਾਂ ਦੇ ਨਾਮ ਸਭ ਤੋਂ ਵੱਧ ਚਰਚਾ ਵਿੱਚ ਹੈ। ਇਹ ਚਰਚਾ ਇਸ ਹੱਦ ਤੱਕ ਵੱਧ ਗਈ ਹੈ ਕਿ ਜਲੰਧਰ ਵਿੱਚ ਕਾਂਗਰਸ ਪਾਰਟੀ ਹੀ ਦੋ ਹਿੱਸਿਆਂ ਵਿੱਚ ਨਜ਼ਰ ਆ ਰਹੀ ਹੈ। ਸੰਤੋਖ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਜੋ ਕਿ ਫਿਲੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਲੰਧਰ ਵਿੱਚ ਲੀਡਰਾਂ ਦੀ ਕੋਈ ਕਮੀ ਨਹੀਂ, ਬਾਹਰੋਂ ਲੀਡਰਾਂ ਦੀ ਲੋੜ ਨਹੀਂ।

ਆਓ ਜਾਣਦੇ ਹਾਂ ਕਿਸ ਦਾ ਦਾਅਵਾ ਜ਼ਿਆਦਾ ਮਜ਼ਬੂਤ

  • ਜਲੰਧਰ ਲੋਕ ਸਭਾ ਸੀਟ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਦਾਅਵਾ ਸਭ ਤੋਂ ਮਜ਼ਬੂਤ ​​ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਤੋਂ ਕਾਂਗਰਸ ਚੰਨੀ ਨੂੰ ਮੈਦਾਨ ‘ਚ ਉਤਾਰੇਗੀ। ਕਿਉਂਕਿ ਚੰਨੀ ਲੰਬੇ ਸਮੇਂ ਤੋਂ ਜਲੰਧਰ ਸੀਟ ਲਈ ਲਾਬਿੰਗ ਕਰ ਰਹੇ ਸਨ। ਚੰਨੀ ਨੇ ਜਲੰਧਰ ਦਾ ਕੋਈ ਵੀ ਡੇਰਾ ਨਹੀਂ ਛੱਡਿਆ ਜਿੱਥੇ ਉਹ ਨਾ ਗਏ ਹਨ। ਇਸ ਲਈ ਉਨ੍ਹਾਂ ਨੇ ਜਲੰਧਰ ਦੇ ਅਨੁਸੂਚਿਤ ਜਾਤੀ ਦੇ ਵੋਟਰਾਂ ‘ਤੇ ਕਾਫੀ ਪ੍ਰਭਾਵ ਪਾਇਆ ਹੈ। ਇਸ ਦੇ ਨਾਲ ਹੀ ਜਲੰਧਰ ਦੇ ਲੋਕਾਂ ਨੇ ਚੰਨੀ ਦੇ ਰਵੱਈਏ ਨੂੰ ਕਾਫੀ ਪਸੰਦ ਕੀਤਾ ਹੈ। ਕਾਂਗਰਸ ਵੱਲੋਂ ਪੰਜਾਬ ਇੰਚਾਰਜ ਬਣਾਏ ਗਏ ਦੇਵੇਂਦਰ ਯਾਦਵ ਬਾਰੇ ਵੀ ਕਈ ਅਜਿਹੇ ਤੱਥ ਸਾਹਮਣੇ ਆਏ ਸਨ, ਜਿਨ੍ਹਾਂ ਨੇ ਚੰਨੀ ਦੇ ਦਾਅਵੇ ਨੂੰ ਹੋਰ ਮਜ਼ਬੂਤ ​​ਕਰ ਦਿੱਤਾ ਸੀ। ਅਜਿਹੇ ‘ਚ ਮਾਹਿਰਾਂ ਦਾ ਕਹਿਣਾ ਹੈ ਕਿ ਜਲੰਧਰ ਤੋਂ ਚੰਨੀ ਦੀ ਟਿਕਟ ਲਗਭਗ ਤੈਅ ਮੰਨੀ ਜਾ ਰਹੀ ਹੈ।
  • ਜਲੰਧਰ ‘ਚ ਦੂਜੇ ਸਭ ਤੋਂ ਮਜ਼ਬੂਤ ​​ਦਾਅਵੇਦਾਰ ਸਾਬਕਾ ਸੰਸਦ ਮੈਂਬਰ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਹੈ। ਕਿਉਂਕਿ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਦੀ ਮੌਤ ਹੋ ਗਈ ਸੀ। ਯਾਤਰਾ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਰਾਹੁਲ ਗਾਂਧੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਅਫਸੋਸ ਪ੍ਰਗਟ ਕੀਤਾ। ਇਸ ਤੋਂ ਇਲਾਵਾ ਸੰਤੋਖ ਸਿੰਘ ਚੌਧਰੀ ਦੋ ਵਾਰ ਜਲੰਧਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਚੌਧਰੀ ਪਰਿਵਾਰ ਦੀ ਜਲੰਧਰ ਵਿੱਚ ਚੰਗੀ ਪਕੜ ਹੈ। ਇਸ ਤੋਂ ਇਲਾਵਾ ਚੌਧਰੀ ਸਤੋਖ ਸਿੰਘ ਦਾ ਪੁੱਤਰ ਬਿਕਰਮਜੀਤ ਚੌਧਰੀ ਵੀ ਜਲੰਧਰ ਦੇ ਫਿਲੌਰ ਹਲਕੇ ਤੋਂ ਵਿਧਾਇਕ ਹਨ। ਇਸ ਦੇ ਨਾਲ ਹੀ ਚੌਧਰੀ ਪਰਿਵਾਰ ਨੂੰ ਐਸਸੀ ਵੋਟ ਬੈਂਕ ਦਾ ਵੀ ਸਮਰਥਨ ਹਾਸਲ ਹੈ।
  • ਇਸ ਲੜੀ ‘ਚ ਕਾਂਗਰਸ ਨੇ ਤੀਜੇ ਦਾਅਵੇਦਾਰ ਵਜੋਂ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਜਲੰਧਰ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਦੇ ਨਾਲ ਹੀ, ਉਹ ਕਾਂਗਰਸ ਵਿੱਚ ਚੰਗੇ ਕੱਦ ਦੇ ਨੇਤਾ ਹਨ। ਹਾਲਾਂਕਿ, ਪਿਛਲੀਆਂ ਚੋਣਾਂ ਤੋਂ ਬਾਅਦ ਕੇ.ਪੀ. ਸਿੰਘ ਕਾਂਗਰਸ ਪਾਰਟੀ ਤੋਂ ਸਾਈਡ ਲਾਈਨ ਹੋ ਕੇ ਚੱਲ ਰਹੇ ਸੀ। ਪਰ ਹੁਣ ਕਾਂਗਰਸ ਪਾਰਟੀ ਸਾਰੇ ਆਗੂਆਂ ਨੂੰ ਨਾਲ ਲੈ ਕੇ ਆਉਣਾ ਚਾਹੁੰਦੀ ਹੈ।

  • ਜਲੰਧਰ ਲੋਕ ਸਭਾ ਸੀਟ ਲਈ ਚੌਥਾ ਦਾਅਵੇਦਾਰ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਰਜਿੰਦਰ ਸਿੰਘ ਨੂੰ ਮੰਨਿਆ ਜਾ ਰਿਹਾ ਹੈ। ਜੋ ਕਿ ਕੁਝ ਸਮਾਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਹਨ। ਹਾਈਕਮਾਂਡ ਨੂੰ ਖੁਸ਼ ਕਰਨ ਲਈ ਬੀਤੇ ਦਿਨੀਂ ਰਜਿੰਦਰ ਸਿੰਘ ਵੱਲੋਂ ਕਰਤਾਰਪੁਰ ਵਿੱਚ ਰੈਲੀ ਕੀਤੀ ਗਈ। ਰਜਿੰਦਰ ਸਿੰਘ ਲੰਬੇ ਸਮੇਂ ਤੋਂ ਜਲੰਧਰ ‘ਚ ਤਾਇਨਾਤ ਹਨ, ਇਸ ਲਈ ਉਹ ਪੂਰੇ ਜ਼ਿਲ੍ਹੇ ਦੀ ਨਬਜ਼ ਜਾਣਦੇ ਹਨ। ਇਸ ਲਈ ਰਜਿੰਦਰ ਦਾ ਨਾਂ ਵੀ ਟਿਕਟ ਦੀ ਦੌੜ ਵਿੱਚ ਸ਼ਾਮਲ ਹੈ।

ਇਹ ਵੀ ਪੜ੍ਹੋ: ਜਲੰਧਰ ਚ ਚਰਨਜੀਤ ਚੰਨੀ ਸਮਰਥਕਾਂ ਨੇ ਮਨਾਇਆ ਜਨਮਦਿਨ, ਚੋਣ ਲੜਣ ਦੀ ਚਰਚਾ ਸਰਗਰਮ

Exit mobile version