SAD ਦੇ ਚੰਡੀਗੜ੍ਹ ਤੋਂ ਲੋਕਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ AAP ‘ਚ ਹੋਏ ਸ਼ਾਮਲ, ਸੀਐਮ ਮਾਨ ਨੇ ਕੀਤਾ ਸਵਾਗਤ

amanpreet-kaur
Updated On: 

09 May 2024 13:53 PM

Hardeep Singh Butrela: ਚੰਡੀਗੜ੍ਹ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਬੀਤੇ ਸੋਮਵਾਰ ਨੂੁੰ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਟਿਕਟ ਵਾਪਸ ਕਰ ਦਿੱਤੀ ਸੀ। ਬੁਟੇਰਲਾ ਨੇ ਇਲਜ਼ਾਮ ਲਗਾਇਆ ਹੈ ਕਿ ਚੋਣ ਲੜਨ ਤੋਂ ਪਹਿਲਾਂ ਪਾਰਟੀ ਅੱਗੇ ਮੰਗ ਰੱਖੀ ਗਈ ਸੀ ਕਿ ਚੋਣ ਪ੍ਰਚਾਰ ਕਰ ਲਈ ਸੀਨੀਅਰ ਆਗੂਆਂ ਦੀ ਲੋੜ ਪਵੇਗੀ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ13 ਸੀਟਾਂ ਤੇ ਹੀ ਚੋਣ ਪ੍ਰਚਾਰ ਕਰ ਰਹੇ ਹਨ। ਉਹ 14ਵੀਂ ਸੀਟ ਭੁੱਲ ਗਏ।

SAD ਦੇ ਚੰਡੀਗੜ੍ਹ ਤੋਂ ਲੋਕਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ AAP ਚ ਹੋਏ ਸ਼ਾਮਲ, ਸੀਐਮ ਮਾਨ ਨੇ ਕੀਤਾ ਸਵਾਗਤ

ਸੀਐਮ ਭਗਵੰਤ ਮਾਨ ਨਾਲ ਹਰਦੀਪ ਸਿੰਘ ਬੁਟਰੇਲਾ

Follow Us On

ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਤੋਂ ਐਲਾਨੇ ਗਏ ਉਮੀਦਵਾਰ ਅਤੇ ਪਾਰਟੀ ਦੇ ਨਗਰ ਨਿਗਮ ਵਿੱਚ ਇੱਕੋ ਇੱਕ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਆਮ ਆਦਮੀ ਪਾਰਟੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਬੀਤੇ ਸੋਮਵਾਰ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ।

ਬੁਟਰੇਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਸੀਐਮ ਮਾਨ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਹੁਣ ਹੋਰ ਵੀ ਮਜਬੂਤ ਹੋ ਗਈ ਹੈ। ਦੱਸ ਦੇਈਏ ਕਿ ਬੁਟਰੇਲਾ ਦੇ ਨਾਲ ਉਨ੍ਹਾਂ ਦੇ ਕਈ ਸਾਥੀ ਵੀ ਆਪ ਵਿੱਚ ਸ਼ਾਮਲ ਹੋਏ ਹਨ।

ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ ਬੁਟੇਰਲਾ

ਹਰਦੀਪ ਸਿੰਘ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਅਤੇ ਨਗਰ ਨਿਗਮ ਵਿਚ ਪਾਰਟੀ ਦੇ ਇਕਲੌਤੇ ਕੌਂਸਲਰ ਹਨ। ਹਰਦੀਪ ਸਿੰਘ ਨੇ ਚੰਡੀਗੜ੍ਹ ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਨੇ ਵੀ ਅਸਤੀਫੇ ਦੇ ਦਿੱਤੇ ਸਨ। ਹਾਲਾਂਕਿ, ਉਸ ਵੇਲ੍ਹੇ ਬੁਟਰੇਲਾ ਨੇ ਕਿਹਾ ਸੀ ਕਿ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾਣਗੇ। ਉਹ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋਣ ਕਾਰਨ ਹੀ ਪਾਰਟੀ ਛੱਡ ਰਹੇ ਹਨ। ਪਰ ਦੋ ਦਿਨ ਬਾਅਦ ਹੀ ਉਨ੍ਹਾਂ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।

ਇਹੀ ਵੀ ਪੜ੍ਹੋ – ਸੰਜੇ ਸਿੰਘ ਦਾ ਸੱਤਾ ਸੰਮੇਲਨ ਚ ਦਾਅਵਾ, ਪੰਜਾਬ ਚ 13 ਸੀਟਾਂ ਤੇ ਜਿੱਤ ਹਾਸਲ ਕਰੇਗੀ AAP

ਸੁਖਬੀਰ ਬਾਦਲ ਨੇ ਨਹੀਂ ਦਿੱਤਾ ਸਾਥ -ਬੁਟੇਰਲਾ

ਬੁਟਰਲਾ ਨੇ ਸ਼੍ਰੋਮਣੀ ਅਕਾਲੀ ਦਲ ਛੱਡਣ ਵੇਲੇ ਕਿਹਾ ਸੀ ਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤਰ ਹਾਂ। ਮੈਂ ਇਕੱਲਾ ਚੋਣ ਨਹੀਂ ਲੜ ਸਕਦਾ। ਮੈਨੂੰ ਪਾਰਟੀ ਫੰਡਾਂ ਦੀ ਲੋੜ ਸੀ, ਪਰ ਪਾਰਟੀ ਵੱਲੋਂ ਮੈਨੂੰ ਫੰਡ ਨਹੀਂ ਦਿੱਤੇ ਗਏ। ਮੈਂ ਆਪਣੇ ਦਮ ‘ਤੇ ਤਿੰਨ ਵਾਰ ਨਗਰ ਕੌਂਸਲਰ ਦੀ ਚੋਣ ਲੜ ਕੇ ਜਿੱਤ ਚੁੱਕਾ ਹਾਂ। ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਹੋ, ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਅਤੇ ਮੈਂਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਗਈ।

ਹਰਦੀਪ ਸਿੰਘ ਦਾ ਸਿਆਸੀ ਸਫ਼ਰ

13 ਫ਼ਰਵਰੀ 1983 ਨੂੰ ਜਨਮੇ ਹਰਦੀਪ ਸਿੰਘ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਕੀਤੀ। ਉਹਨਾਂ ਦਾ ਪਰਿਵਾਰ ਟਕਸਾਲੀ ਅਕਾਲੀ ਹੈ। ਉਹਨਾਂ ਦੇ ਪਿਤਾ ਗੁਰਨਾਮ ਸਿੰਘ ਵੀ ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਰਹੇ ਸਨ। ਉਹਨਾਂ ਨੇ ਸਾਲ 2006 ਵਿੱਚ ਚੋਣ ਜਿੱਤੀ ਸੀ।

ਇਸ ਤੋਂ ਬਾਅਦ ਉਹਨਾਂ ਦੇ ਭਰਾ ਗੁਰਦਾਸ ਸਿੰਘ ਵੀ ਚੋਣ ਜਿੱਤਕੇ 2013 ਵਿੱਚ ਨਗਰ ਨਿਗਮ ਦੇ ਕੌਂਸਲਰ ਬਣੇ। ਹਰਦੀਪ ਸਿੰਘ ਲਗਾਤਾਰ 3 ਵਾਰ ਕੌਂਸਲਰ ਰਹੇ ਹਨ। ਉਹਨਾਂ ਨੇ 2015,16 ਅਤੇ 21 ਵਿੱਚ ਚੋਣ ਜਿੱਤੀ। ਇਸ ਦੌਰ ਉਹ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਰਹੇ। ਸਾਲ 2018 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਹੁਣ ਤੱਕ ਇਸ ਅਹੁਦੇ ਤੇ ਸੇਵਾਵਾਂ ਨਿਭਾਅ ਰਹੇ ਸਨ।