ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘ਨੰਨ੍ਹੀ ਛਾਂ’ ‘ਤੇ ਵਰ੍ਹਾਈ ਮਾਂ ਦੀ ਮਮਤਾ, ਔਰਤਾਂ ਦੇ ਹੱਕਾਂ ਲਈ ਚੁੱਕੀ ਆਵਾਜ਼…ਮਿਲੋ ‘ਹਰਮਨ ਪਿਆਰੀ’ ਹਰਸਿਮਰਤ ਕੌਰ ਬਾਦਲ ਦੇ ਪਰਿਵਾਰ ਨਾਲ

Harsimrat Kaur Badal:ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਸੀਟ ਲਈ ਬਠਿੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਾਮ ਮੁੜ ਐਲਾਨਿਆ ਹੈ। ਅੱਜ ਅਸੀਂ ਫੈਮਿਲੀ ਟ੍ਰੀ ਦੇ ਇਸ ਸੈਗਮੈਂਟ ਵਿੱਚ ਤੁਹਾਨੂੰ ਦਸਾਂਗੇ ਕਿ ਕਿਵੇਂ ਮਜੀਠੀਆ ਪਰਿਵਾਰ ਦੀ ਕੁੜੀ ਦਾ ਬਾਦਲ ਪਰਿਵਾਰ ਵਿੱਚ ਆਈ ਤੇ ਕਿਵੇਂ ਉਨ੍ਹਾਂ ਨੇ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਸਿਆਸਤ ਵਿੱਚ ਵੀ ਕਾਮਯਾਬੀ ਦੇ ਝੰਡੇ ਗੱਢੇ।

‘ਨੰਨ੍ਹੀ ਛਾਂ’ ‘ਤੇ ਵਰ੍ਹਾਈ ਮਾਂ ਦੀ ਮਮਤਾ, ਔਰਤਾਂ ਦੇ ਹੱਕਾਂ ਲਈ ਚੁੱਕੀ ਆਵਾਜ਼…ਮਿਲੋ ‘ਹਰਮਨ ਪਿਆਰੀ’ ਹਰਸਿਮਰਤ ਕੌਰ ਬਾਦਲ ਦੇ ਪਰਿਵਾਰ ਨਾਲ
ਬਾਦਲਾ ਪਰਿਵਾਰ ਦੀ ਨੂੰਹ ਤੋਂ MP ਬਣੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਖ਼ਾਸ ਹੈ ਸਿਆਸੀ ਸਫ਼ਰ
Follow Us
isha-sharma
| Updated On: 09 May 2024 06:33 AM

ਭਾਰਤ ਵਿੱਚ 18ਵੀਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। 7ਵੇਂ ਗੇੜ ਵਿੱਚ ਚੱਲ ਰਹੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੇ ਨਤੀਜੇ 7 ਜੂਨ ਨੂੰ ਆਊਣਗੇ। ਚੋਣਾਂ ਨੂੰ ਲੈ ਕੇ ਸਾਰੇ ਸੂਬਿਆਂ ਵਿੱਚ ਸਿਆਸਤ ਭਖੀ ਹੋਈ ਹੈ। ਅਜਿਹੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿੱਚ 13 ਲੋਕ ਸਭਾ ਸੀਟਾਂ ਹਨ। ਇਨ੍ਹਾਂ 13 ਸੀਟਾਂ ਵਿੱਚ ਸਭ ਚੋਂ ਹੌਟ ਸੀਟ ਬਠਿੰਡਾ ਮੰਨੀ ਜਾਂਦੀ ਹੈ। ਇਸ ਵਾਰ ਬਠਿੰਡਾ ਸੀਟ ‘ਤੇ ਕਾਫੀ ਕਰੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਗੱਲ ਕਰੀਏ ਉਮੀਦਵਾਰਾਂ ਦੀ ਤਾਂ ਮੌਜੂਦਾ AAP ਸਰਕਾਰ ਨੇ ਬਠਿਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੀ ਹੈ, ਕੇਂਦਰ ਦੀ ਭਾਜਪਾ ਸਰਕਾਰ ਨੇ ਨੂੰਹ IAS ਅਫਸਰ ਪਰਮਪਾਲ ਕੌਰ ਨੂੰ ਉਮੀਦਵਾਰ ਬਣਾਇਆ ਹੈ। ਅਜ਼ਾਦ ਉਮੀਦਵਾਰ ਵਜੋਂ ਲੱਖਾ ਸਿਧਾਨਾ ਚੋਣ ਲੜ ਰਹੇ ਹਨ।

ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪਾਰਟੀ ਨੇ ਬਠਿੰਡਾ ਸੀਟ ਤੋਂ ਮੁੜ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਾਮ ਐਲਾਨਿਆ ਗਿਆ ਹੈ। ਅੱਜ ਅਸੀਂ ਹਰਸਿਮਰਤ ਕੌਰ ਬਾਦਲ ਦੇ ਪੇਕਾ ਪਰਿਵਾਰ, ਸੁਹਰਾ ਪਰਿਵਾਰ ਤੋਂ ਲੈ ਕੇ ਸਿਆਸੀ ਕੈਰੀਅਰ ਬਾਰੇ ਦਿਲਚਸਪ ਗੱਲਾਂ ਦੱਸਾਂਗੇ।

2024 ਲੋਕ ਸਭਾ ਚੋਣਾਂ ਦੌਰਾਨ ਹਰਸਿਮਰਤ ਕੌਰ ਬਾਦਲ ਕਰ ਵਰਕਰਾਂ ਨਾਲ ਕਰ ਰਹੇ ਮੁਲਾਕਾਤ।Pic Credit: Instagram- HarsimratKaurBadal

2024 ਲੋਕ ਸਭਾ ਚੋਣਾਂ ਦੌਰਾਨ ਹਰਸਿਮਰਤ ਕੌਰ ਬਾਦਲ ਕਰ ਵਰਕਰਾਂ ਨਾਲ ਕਰ ਰਹੇ ਮੁਲਾਕਾਤ।
Pic Credit: Instagram- HarsimratKaurBadal

ਪੰਜਾਬ ਬਚਾਓ ਯਾਤਰਾ ਦੌਰਾਨ ਮੌੜ ਪਹੁੰਚੇ ਹਰਸਿਮਰਤ ਕੌਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ Pic Credit: Instagram- HarsimratKaurBadal

ਪੰਜਾਬ ਬਚਾਓ ਯਾਤਰਾ ਦੌਰਾਨ ਮੌੜ ਪਹੁੰਚੇ ਹਰਸਿਮਰਤ ਕੌਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ
Pic Credit: Instagram- HarsimratKaurBadal

ਪੰਜਾਬ ਤੋਂ ਹੁਣ ਤੱਕ 11 ਬੀਬੀਆਂ ਲੋਕ ਸਭਾ ਵਿੱਚ ਪਹੁੰਚੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਬੀਬੀ ਹਰਸਿਮਰਤ ਕੌਰ ਬਾਦਲ। ਹਰਸਿਮਰਤ ਕੌਰ ਪੰਜਾਬ ਦੀ ਸਿਆਸਤ ਦੇ ਬਾਬਾ ਬੌਹੜ ਕਹਿਲਾਉਣ ਵਾਲੇ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਨ। ਦੋਵਾਂ ਦੇ ਤਿੰਨ ਬੱਚੇ ਹਨ। ਜਿਨ੍ਹਾਂ ਵਿੱਚੋਂ ਦੋ ਧੀਆਂ ਗੁਰਲੀਨ ਅਤੇ ਹਰਕੀਰਤ ਅਤੇ ਇੱਕ ਪੁੱਤਰ ਅਨੰਤਬੀਰ ਸਿੰਘ ਹੈ।

ਹਲਕਾ ਭੁੱਚੋ ਦੇ ਵੱਖ-ਵੱਖ ਪਿੰਡਾਂ ਵਿਖੇ ਲੋਕਾਂ ਨੂੰ ਮਿਲ ਕੇ ਵਿਚਾਰ ਸਾਂਝਾ ਕਰਦੇ ਹਰਸਿਮਰਤ ਕੌਰ ਬਾਦਲPic Credit: Instagram- HarsimratKaurBadal

ਹਲਕਾ ਭੁੱਚੋ ਦੇ ਵੱਖ-ਵੱਖ ਪਿੰਡਾਂ ਵਿਖੇ ਲੋਕਾਂ ਨੂੰ ਮਿਲ ਕੇ ਵਿਚਾਰ ਸਾਂਝਾ ਕਰਦੇ ਹਰਸਿਮਰਤ ਕੌਰ ਬਾਦਲ
Pic Credit: Instagram- HarsimratKaurBadal

ਹਰਸਿਮਰਤ ਕੌਰ ਬਾਦਲ ਦਾ ਸਿਆਸੀ ਸਫ਼ਰ

ਪਹਿਲੀ ਵਾਰ 2009 ਵਿੱਚ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਜਿੱਤੇ ਸੀ। ਹਰਸਿਮਰਤ ਕੌਰ ਬਾਦਲ ਦੀ ਚੋਣ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਵੱਡੀ ਹੁੰਦੀ ਸੀ ਪਰ ਇਸ ਵਾਰ ਵੱਡੇ ਬਾਦਲ ਦੀ ਕਮੀ ਵੀ ਉਨ੍ਹਾਂ ਨੂੰ ਰੜਕੇਗੀ। ਹਰਸਿਮਰਤ ਕੌਰ ਦੀ ਸੱਸ ਨੇ ਕੋਈ ਚੋਣ ਨਹੀਂ ਲੜੀ ਪਰ ਉਨ੍ਹਾਂ ਦੇ ਸਹੁਰੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ 1977 ਵਿਚ ਸੰਸਦ ਵਿਚ ਕਦਮ ਰੱਖਿਆ ਸੀ ਅਤੇ ਕੇਂਦਰੀ ਮੰਤਰੀ ਵੀ ਬਣੇ ਸੀ।

ਬਾਦਲ ਪਰਿਵਾਰ Pic Credit: Instagram- HarsimratKaurBadal

ਬਾਦਲ ਪਰਿਵਾਰ
Pic Credit: Instagram- HarsimratKaurBadal

2014 ਅਤੇ 2019 ਵਿੱਚ ਬੀਬੀ ਹਰਸਿਮਰਤ ਕੌਰ ਲਗਾਤਾਰ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣੇ। 2014 ਤੋਂ ਮੋਦੀ ਸਰਕਾਰ ਵਿੱਚ ਉਨ੍ਹਾਂ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਦਾ ਅਹੁਦਾ ਵੀ ਸੰਭਾਲਿਆ। 2019 ਵਿੱਚ ਲੋਕ ਸਭਾ ਚੋਣ ਜਿੱਤਣ ਬਾਅਦ ਵੀ ਉਨ੍ਹਾਂ ਨੂੰ ਇਹ ਵਿਭਾਗ ਹੀ ਸੌਂਪਿਆ ਗਿਆ, ਪਰ ਭਾਜਪਾ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਦਹਾਕਿਆਂ ਪੁਰਾਣਿਆਂ ਗਠਜੋੜ ਟੁੱਟ ਗਿਆ ਤਾਂ ਹਰਸਮਿਰਤ ਕੌਰ ਬਾਦਲ ਨੇ ਵੀ 2020 ਵਿੱਚ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਮਜੀਠੀਆ ਪਰਿਵਾਰ ਨਾਲ ਸਾਬਕਾ MP ਹਰਸਿਮਰਤ ਕੌਰ ਬਾਦਲPic Credit: Instagram- HarsimratKaurBadal

ਮਜੀਠੀਆ ਪਰਿਵਾਰ ਨਾਲ ਸਾਬਕਾ MP ਹਰਸਿਮਰਤ ਕੌਰ ਬਾਦਲ
Pic Credit: Instagram- HarsimratKaurBadal

ਸਾਬਕਾ MP ਹਰਸਿਮਰਤ ਕੌਰ ਬਾਦਲ ਦੀ ਆਪਣੇ ਮਾਤਾ-ਪਿਤਾ ਨਾਲ ਤਸਵੀਰPic Credit: Instagram- HarsimratKaurBadal

ਸਾਬਕਾ MP ਹਰਸਿਮਰਤ ਕੌਰ ਬਾਦਲ ਦੀ ਆਪਣੇ ਮਾਤਾ-ਪਿਤਾ ਨਾਲ ਤਸਵੀਰ
Pic Credit: Instagram- HarsimratKaurBadal

ਮਜੀਠਿਆ ਪਰਿਵਾਰ ਨਾਲ ਕੀ ਸੰਬੰਧ?

ਹਰਸਮਿਰਤ ਕੌਰ ਬਾਦਲ ਦਾ ਪੇਕੇ ਪਰਿਵਾਰ ਦਾ ਸਿਆਸਤ ਵਿੱਚ ਵੱਡਾ ਨਾਮ ਹੈ। ਅੰਮ੍ਰਿਤਸਰ ਦਾ ਨਾਮੀਂ ਮਜੀਠਿਆ ਪਰਿਵਾਰ ਹੈ। ਹਰਸਿਮਰਤ ਦੇ ਪਿਤਾ ਸੱਤਿਆਜੀਤ ਸਿੰਘ ਮਜੀਠਿਆ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਗਵਰਨਿੰਗ ਕਾਊਂਸਲ ਦੇ ਪ੍ਰੈਜ਼ੀਡੈਂਟ ਹਨ। ਹਰਸਿਮਰਤ ਦੇ ਦਾਦਾ ਸੁਰਜੀਤ ਸਿੰਘ ਮਜੀਠਿਆ 1952-1967 ਦੌਰਾਨ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਰਹੇ ਹਨ। ਹਰਸਿਮਰਤ ਕੌਰ ਬਾਦਲ ਦੇ ਛੋਟੇ ਭਰਾ ਬਿਕਰਮ ਸਿੰਘ ਮਜੀਠਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ। ਮਜੀਠਿਆ ਪਰਿਵਾਰ ਦੀ ਨੂੰਹ ਗਨੀਵ ਕੌਰ ਮਜੀਠਿਆ ਵੀ ਹੁਣ ਐੱਮਐੱਲਏ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਦਾਦਾ ਸੁਰਜੀਤ ਸਿੰਘ ਮਜੀਠੀਆ ਵੀ ਨਹਿਰੂ ਵਜ਼ਾਰਤ ਵਿੱਚ ਮੰਤਰੀ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਵਿਆਹ ਦੀਆਂ ਤਸਵੀਰਾਂ Pic Credit: Instagram- HarsimratKaurBadal

ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਵਿਆਹ ਦੀਆਂ ਤਸਵੀਰਾਂ
Pic Credit: Instagram- HarsimratKaurBadal

ਬਚਪਨ ਦੇ ਮਜ਼ੇਦਾਰ ਕਿੱਸੇ

ਗੱਲ ਕਰੀਏ ਹਰਸਿਮਰਤ ਦੇ ਸ਼ੌਂਕ ਦੀ ਤਾਂ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਸਿਆਸਤ ਵਿੱਚ ਆਉਣ ਦਾ ਸ਼ੌਂਕ ਨਹੀਂ ਸੀ। ਵਿਆਹ ਤੋਂ ਪਹਿਲਾਂ ਸਾਬਕਾ MP ਨੇ ਨੌਕਰੀ ਵੀ ਕੀਤੀ ਹੈ। ਉਹ ਹਮੇਸ਼ਾ ਤੋਂ ਹੀ ਇੰਡੀਪੈਂਡੇਂਟ ਵੂਮਨ ਬਣਨਾ ਚਾਹੁੰਦੇ ਸਨ। ਪਰ ਉਨ੍ਹਾਂ ਦਾ ਪੇਕਾ ਪਰਿਵਾਰ ਕੁੜੀਆਂ ਨੂੰ ਲੈ ਕੇ ਇਨ੍ਹੇ ਖੁਲ੍ਹੇ ਵਿਚਾਰਾਂ ਵਾਲਾ ਨਹੀਂ ਸੀ। ਜਿਸ ਕਾਰਨ ਉਹ ਜ਼ਿਆਦਾ ਪੜ੍ਹ-ਲਿੱਖ ਨਹੀਂ ਪਾਏ। ਪਰ ਉਨ੍ਹਾਂ ਨੇ ਇਕ ਕੋਰਸ ਜ਼ਰੂਰ ਕੀਤਾ। ਜਦੋਂ ਉਨ੍ਹਾਂ ਤੋਂ ਵਿਆਹ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਮੈਨੂੰ ਸੁਖਬੀਰ ਜੀ ਦੇਖਣ ਆਏ ਤਾਂ ਉਨ੍ਹਾਂ ਨੇ ਮੈਨੂੰ ਘੱਟ ਦੇਖਿਆ ਸਗੋਂ ਬਾਰੀ ਦੇ ਬਾਹਰ ਜ਼ਿਆਦਾ ਝਾਕ ਰਹੇ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਖਾਣਾ ਬਣਾਉਣਾ ਬਿਲਕੁਲ ਪਸੰਦ ਨਹੀਂ, ਸਗੋਂ ਸੁਖਬੀਰ ਬਾਦਲ ਬਹੁਤ ਵਧੀਆ ਕੁੱਕ ਹਨ।

ਭਰਾਵਾਂ ਦੇ ਰੱਖੜੀ ਬੰਨਦੇ ਹਰਸਿਮਰਤ ਕੌਰ ਬਾਦਲ Pic Credit: Instagram- HarsimratKaurBadal

ਭਰਾਵਾਂ ਦੇ ਰੱਖੜੀ ਬੰਨਦੇ ਹਰਸਿਮਰਤ ਕੌਰ ਬਾਦਲ
Pic Credit: Instagram- HarsimratKaurBadal

ਪੇਕੇ ਪਰਿਵਾਰ ਬਾਰੇ ਮਜ਼ੇਦਾਰ ਕਿੱਸਾ ਕੀਤਾ ਸ਼ੇਅਰ

ਜਦੋਂ ਉਨ੍ਹਾਂ ਦੇ ਪੇਕੇ ਪਰਿਵਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਕ ਮਜ਼ੇਦਾਰ ਕਿੱਸਾ ਸ਼ੇਅਰ ਕੀਤਾ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਅਸੀਂ ਪਰਿਵਾਰ ਨਾਲ ਜ਼ਹਾਜ਼ ਵਿੱਚ ਬੈਠ ਕੇ ਪਿਕਨਿਕ ਮਨਾਉਣ ਜਾਂਦੇ ਸੀ। ਸਾਰਾ ਪਰਿਵਾਰ ਭਰਪੂਰ ਮਸਤੀ ਕਰਦਾ ਸੀ।

ਇਹ ਵੀ ਪੜ੍ਹੋ- ਰਾਬਿੰਦਰਨਾਥ ਟੈਗੋਰ ਦੀ ਅੱਜ 163ਵੀਂ ਜਯੰਤੀ, ਪੰਜਾਬ ਨਾਲ ਕੀ ਹੈ ਖ਼ਾਸ ਕਨੈਕਸ਼ਨ? ਜਾਣੋ

84 ਦੇ ਦੰਗਿਆਂ ਨਾਲ ਜੁੜੀ ਭਿਆਨਕ ਯਾਦ

ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਗੇ ਦੱਸਿਆ ਕਿ ਜਦੋਂ 84 ਦੇ ਦੰਗੇ ਭੜਕੇ ਸੀ ਦਿੱਲੀ ਵਿੱਚ ਰਹਿਣ ਕਾਰਨ ਸਾਨੂੰ ਉਸ ਵੇਲੇ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਸ ਹਾਦਸੇ ਨਾਲ ਬਹੁਤ ਦਰਦਨਾਕ ਯਾਦਾਂ ਜੁੜੀਆਂ ਹਨ।

Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ
Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ...
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
Stories