Lok Sabha Election Exit Poll Results 2024: ਤਰੀਕ, ਸਮਾਂ ਤੇ ਕਿੱਥੇ ਵੇਖ ਸਕਦੇ ਹੋ ਐਗਜ਼ਿਟ ਪੋਲ, ਜਾਣੋ ਹਰ ਸਵਾਲ ਦਾ ਜਵਾਬ
Exit Poll Result 2024 1st June 2024 6 pm : ਦੂਜੀਆਂ ਸਭ ਤੋਂ ਲੰਬੀਆਂ ਲੋਕ ਸਭਾ ਚੋਣਾਂ ਦੇ ਸਮਾਪਤ ਹੋਣ 'ਤੇ, ਲੋਕ ਸਭਾ ਚੋਣਾਂ 2024 ਦੇ ਐਗਜ਼ਿਟ ਪੋਲ ਭਲਕੇ ਯਾਨੀ ਕਿ 1 ਜੂਨ, 2024 ਨੂੰ ਸ਼ੁਰੂ ਹੋਣਗੇ, ਇਸ ਤੋਂ ਬਾਅਦ ਅਧਿਕਾਰਤ ਗਿਣਤੀ ਅਤੇ ਨਤੀਜੇ ਘੋਸ਼ਿਤ ਕੀਤੇ ਜਾਣਗੇ। 1 ਜੂਨ ਨੂੰ ਸ਼ਾਮ 6 ਵਜੇ ਜਿਵੇਂ ਹੀ ਸੱਤਵੇਂ ਗੇੜ੍ਹ ਦੀਆਂ ਚੋਣਾਂ ਖ਼ਤਮ ਹੋਣਗੀਆਂ, ਉਸਤੋਂ ਅੱਧੇ ਘੰਟੇ ਬਾਅਦ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣਗੇ।
ਦੇਸ਼ ਦੀਆਂ ਲੋਕ ਸਭਾ ਚੋਣਾਂ 2024 ਦਾ ਸਤਵਾਂ ਅਤੇ ਆਖਰੀ ਪੜਾਅ 1 ਜੂਨ, 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗਾ। ਜਿਵੇਂ ਹੀ ਸ਼ਾਮ 6 ਵਜੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਚੋਣਾਂ ਖਤਮ ਹੋਣਗੀਆਂ, ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣਗੇ। ਜੇਤੂ ਰਹਿਣ ਵਾਲੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਕੀ ਕਹਿੰਦੇ ਹਨ ਐਗਜ਼ਿਟ ਪੋਲ ਦੇ ਸਰਵੇ। ਭਾਰਤੀ ਚੋਣ ਕਮਿਸ਼ਨ ਦੀ ਦੇਖਰੇਖ ਹੇਠ ਵੋਟਾਂ ਦੀ ਗਿਣਤੀ 04 ਜੂਨ ਨੂੰ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਨਤੀਜੇ ਸਾਂਝੇ ਕੀਤੇ ਜਾਣਗੇ।
1 ਜੂਨ ਨੂੰ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਮੀਦਵਾਰਾਂ ਦੀ ਜਿੱਤ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਵੱਖੋ-ਵੱਖ ਸਰਵੇਖਣ ਏਜੰਸੀਆਂ ਵੱਲੋਂ ਕਰਵਾਏ ਗਏ ਐਗਜ਼ਿਟ ਪੋਲ ਪ੍ਰਸਾਰਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਸੰਭਾਵੀ ਜੇਤੂਆਂ ਅਤੇ ਸੰਭਾਵਿਤ ਨਤੀਜਿਆਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ।
ਹਾਲਾਂਕਿ, ਭਾਰਤੀ ਚੋਣ ਕਮਿਸ਼ਨ ਵੋਟਿੰਗ ਪ੍ਰਕਿਰਿਆ ਦੌਰਾਨ ਐਗਜ਼ਿਟ ਪੋਲ ਕਰਵਾਉਣ ਦੀ ਇਜਾਜ਼ਤ ਨਹੀਂ ਦਿੰਦਾ ਹੈ, ਪਰ ਆਖਰੀ ਗੇੜ ਦੀ ਵੋਟਿੰਗ ਖ਼ਤਮ ਹੋਣ ਤੋਂ 30 ਮਿੰਟ ਬਾਅਦ ਇਨ੍ਹਾਂ ਨੂੰ ਪ੍ਰਸਾਰਿਤ ਅਤੇ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਤਕਰੀਬਨ ਇੱਕ ਅਰਬ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ, ਜਦਿਕ 8,360 ਉਮੀਦਵਾਰਾਂ ਚੋਣ ਮੈਦਾਨ ਵਿੱਚ ਨਿੱਤਰੇ ਹਨ।
ਸਰਵੇਖਣ ਏਜੰਸੀਆਂ ਦੁਆਰਾ ਕਰਵਾਏ ਗਏ ਐਗਜ਼ਿਟ ਪੋਲ, ਪੋਲਿੰਗ ਦੇ ਹਰੇਕ ਪੜਾਅ ਤੋਂ ਬਾਅਦ ਵੋਟਰਾਂ ਤੋਂ ਫੀਡਬੈਕ ਇਕੱਠਾ ਕਰਕੇ, ਬਾਅਦ ਵਿੱਚ ਉਸੇ ਜਨਤਕ ਰਾਏ ਅਤੇ ਸੈਂਟੀਮੈਂਟਸ ਡੇਟਾ ਦੀ ਵਰਤੋਂ ਕਰਕੇ ਸੰਭਾਵੀ ਨਤੀਜਿਆਂ ਬਾਰੇ ਭਵਿੱਖਬਾਣੀਆਂ ਕਰਦੀਆਂ ਹਨ।
ਇਹ ਵੀ ਪੜ੍ਹੋ
ਐਗਜ਼ਿਟ ਪੋਲ ਇਹ ਨਿਰਧਾਰਤ ਕਰਨ ਲਈ ਇੱਕ ਕੰਪਾਸ ਦਾ ਕੰਮ ਕਰਦੇ ਹਨ ਕਿ ਦੇਸ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਕਿਹੜੀ ਸਿਆਸੀ ਪਾਰਟੀ ਦੇ ਆਗੂ ਬਹੁਮਤ ਵਿੱਚ ਹਨ। ਹਾਲਾਂਕਿ, ਇਨ੍ਹਾਂ ਦੀ ਭਰੋਸੇਯੋਗਤਾ ਤੇ ਕਈ ਵਾਰ ਸਵਾਲ ਵੀ ਉੱਠ ਚੁੱਕੇ ਹਨ।
LOK SABHA ELECTION EXIT POLLS 2024: ਐਗਜ਼ਿਟ ਪੋਲ ਦੀ ਤਰੀਕ ਅਤੇ ਸਮਾਂ
ਐਗਜ਼ਿਟ ਪੋਲ ਦਾ ਪ੍ਰਸਾਰਨ 1 ਜੂਨ, 2024 ਨੂੰ ਸ਼ਾਮ 6:30 ਵਜੇ ਤੋਂ ਸ਼ੁਰੂ ਹੋ ਜਾਵੇਗਾ।
LOK SABHA ELECTION RESULT 2024: ਚੋਣਾਂ ਦੇ ਨਤੀਜਿਆਂ ਦੀ ਤਾਰੀਕ ਅਤੇ ਸਮਾਂ
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਕੀਤੀ ਜਾਵੇਗੀ। ਐਗਜ਼ਿਟ ਪੋਲ ਕਿੰਨਾ ਸਹੀ ਸੀ, ਇਸਨੂੰ ਲੈ ਕੇ ਦੁਪਿਹਰ ਬਾਅਦ ਤਸਵੀਰ ਸਾਫ਼ ਹੋ ਸਕੇਗੀ।
LOK SABHA ELECTION RESULT 2024: ਨਤੀਜਿਆਂ ਦਾ ਐਲਾਨ
ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਦੀ ਦੇਰ ਸ਼ਾਮ ਜਾਂ 5 ਜੂਨ 2024 ਦੀ ਸਵੇਰ ਤੱਕ ਐਲਾਨ ਦਿੱਤੇ ਜਾਣਗੇ।
WATCH LOK SABHA ELECTION 2024 EXIT POLL AND RESULTS LIVE
ਲੋਕ ਸਭਾ ਚੋਣਾਂ 2024 ਦੇ ਨਤੀਜੇ ਅਤੇ ਵਿਸ਼ਲੇਸ਼ਣ www.tv9punjabi.com ਤੇ ਉਪਲਬਧ ਹੋਣਗੇ ਅਤੇ Tv9 Bharatvarsh ਤੇ ਲਾਈਵ ਪ੍ਰਸਾਰਿਤ ਕੀਤੇ ਜਾਣਗੇ।