ਜਲੰਧਰ ਤੋਂ ਚੰਨੀ ਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਲੜਣਗੇ ਚੋਣ, ਕਾਂਗਰਸ ਨੇ ਪੰਜਾਬ ਦੀ ਪਹਿਲੀ ਲਿਸਟ ਕੀਤੀ ਜਾਰੀ

Updated On: 

17 Apr 2024 14:32 PM

ਜਲੰਧਰ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਆਸੀ ਮੈਦਾਨ ਵਿੱਚ ਉਤਾਰਿਆ ਗਿਆ ਹੈ। ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਬਠਿੰਡਾ ਤੋਂ ਜਿੱਤ ਮੋਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਧਰਮਵੀਰ ਗਾਂਧੀ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।

ਜਲੰਧਰ ਤੋਂ ਚੰਨੀ ਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਲੜਣਗੇ ਚੋਣ, ਕਾਂਗਰਸ ਨੇ ਪੰਜਾਬ ਦੀ ਪਹਿਲੀ ਲਿਸਟ ਕੀਤੀ ਜਾਰੀ

ਕਾਂਗਰਸ ਉਮੀਦਵਾਰ (Image Credit- Social Media)

Follow Us On

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਜਲੰਧਰ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਆਸੀ ਮੈਦਾਨ ਵਿੱਚ ਉਤਾਰਿਆ ਗਿਆ ਹੈ। ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਬਠਿੰਡਾ ਤੋਂ ਜੀਤ ਮੋਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਧਰਮਵੀਰ ਗਾਂਧੀ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।

ਕਾਂਗਰਸ ਵੱਲੋਂ ਜਾਰੀ ਨਵੀਂ ਲਿਸਟ ਵਿੱਚੋਂ ਦੋ ਸੰਸਦ ਮੈਂਬਰਾਂ ਗੁਰਜੀਤ ਔਜਲਾ ਅਤੇ ਅਮਰ ਸਿੰਘ ਨੂੰ ਮੁੜ ਟਿਕਟਾਂ ਦਿੱਤੀਆਂ ਗਈਆਂ ਹਨ। ਅੰਮ੍ਰਿਤਸਰ ਵਿੱਚ ਕਾਂਗਰਸ ਨੇ ਹਿੰਦੂ ਭਾਈਚਾਰੇ ਨਾਲ ਸਬੰਧਤ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਿਰਫ ਆਪਣੇ ਦੋ ਵਾਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ‘ਤੇ ਭਰੋਸਾ ਪ੍ਰਗਟਾਇਆ ਗਿਆ ਹੈ।

ਉਥੇ ਹੀ ਫਤਿਹਗੜ੍ਹ ਸੀਟ ਫਿਰ ਤੋਂ ਅਮਰ ਸਿੰਘ ਨੂੰ ਦਿੱਤੀ ਗਈ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅਮਰ ਸਿੰਘ ਆਈਏਐਸ ਅਧਿਕਾਰੀ ਸਨ। ਉਹ ਮੱਧ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਈ ਅਹੁਦਿਆਂ ‘ਤੇ ਜ਼ਿਮੇਵਾਰੀ ਨਿਭਾ ਚੁੱਕੇ ਹਨ। ਅਮਰ ਸਿੰਘ 2014 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਬਣੇ। ਉਹ 2017 ਵਿੱਚ ਰਾਏਕੋਟ ਸੀਟ ਤੋਂ ਚੋਣ ਹਾਰ ਗਏ। 2019 ਵਿੱਚ ਅਮਰ ਸਿੰਘ ਨੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਅਤੇ ਉਹ ਸਾਂਸਦ ਚੁਣੇ ਗਏ।

ਕਾਂਗਰਸ ਨੇ ਐਤਵਾਰ ਨੂੰ 10 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ 6 ਸੀਟਾਂ ਤੋਂ ਇਲਾਵਾ ਕਾਂਗਰਸ ਨੇ ਦਿੱਲੀ ਦੀ ਨੌਰਥ ਈਸਟ ਤੋਂ ਕਨ੍ਹਈਆ ਕੁਮਾਰ ਸਿਆਸੀ ਅਖਾੜੇ ਨੂੰ ਜਿੱਤਣ ਦੀ ਜ਼ਿੰਮੇਵਾਰੀ ਸੌਂਪੀ ਹੈ। ਦਿੱਲੀ ਦੀ ਚਾਂਦਨੀ ਚੌਕ ਸੀਟ ਜੋ ਕਿ ਕਾਫੀ ਅਹਿਮ ਮੰਨੀ ਜਾਂਦੀ ਹੈ ਉਸ ਸੀਟ ਤੋਂ ਜੇਪੀ ਅਗਰਵਾਲ ਚੋਣ ਲੜਣਗੇ। ਉੱਤਰ ਪ੍ਰਦੇਸ਼ ਦੀ ਇਲਾਹਾਬਾਦ ਤੋਂ ਉੱਜਵਲ ਰੇਵਤੀ ਰਮਨ ਸਿੰਘ ਚੋਣ ਲੜਣਗੇ।

ਇਹ ਵੀ ਪੜ੍ਹੋ: ਚੰਡੀਗੜ੍ਹ ਤੋਂ ਮਨੀਸ ਤਿਵਾੜੀ ਕਾਂਗਰਸ ਉਮੀਦਵਾਰ, ਕਾਂਗਰਸ ਨੇ ਜਾਰੀ ਲਿਸਟ ਚੋਂ ਕੱਟੀ ਪਵਨ ਬਾਂਸਲ ਦੀ ਟਿਕਟ