Modi Cabinet List: ਨਰਿੰਦਰ ਮੋਦੀ ਤੀਜੀ ਵਾਰ ਬਣੇ PM, ਸਰਕਾਰ ‘ਚ ਕੁੱਲ 72 ਮੰਤਰੀ, ਦੇਖੋ ਪੂਰੀ ਸੂਚੀ
Narendra Modi Oath Taking Ceremony: ਲੋਕ ਸਭਾ ਚੋਣਾਂ 2024 ਦੇ ਮੁਕੰਮਲ ਹੋਣ ਤੋਂ ਬਾਅਦ ਦੇਸ਼ ਵਿੱਚ ਨਵੀਂ ਸਰਕਾਰ ਵੀ ਬਣ ਗਈ ਹੈ। ਚੋਣਾਂ ਵਿੱਚ ਐਨਡੀਏ ਨੂੰ ਪੂਰਾ ਬਹੁਮਤ ਮਿਲਣ ਤੋਂ ਬਾਅਦ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਯਾਨੀ ਐਤਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਸਰਕਾਰ ਵਿੱਚ ਮੰਤਰੀਆਂ ਨੂੰ ਸਹੁੰ ਚੁਕਾਈ।
ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਦੇ ਨਾਲ 71 ਹੋਰ ਸੰਸਦ ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਨ੍ਹਾਂ ਵਿੱਚੋਂ 30 ਨੇ ਕੈਬਨਿਟ ਮੰਤਰੀ, 5 ਨੇ ਸੁਤੰਤਰ ਚਾਰਜ ਅਤੇ 36 ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪਿਛਲੀਆਂ ਦੋ ਮਿਆਦਾਂ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਦੀ ਅਗਵਾਈ ਕਰਨ ਵਾਲੇ ਮੋਦੀ ਇਸ ਵਾਰ ਗੱਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ। ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੇ ਸਹਿਯੋਗੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਪਿਛਲੀ ਸਰਕਾਰ ਦਾ ਹਿੱਸਾ ਰਹੇ ਸੀਨੀਅਰ ਆਗੂਆਂ ਦੇ ਤਜ਼ਰਬਿਆਂ ‘ਤੇ ਵੀ ਭਰੋਸਾ ਪ੍ਰਗਟਾਇਆ ਗਿਆ ਹੈ।
ਚਿੱਟੇ ਕੁੜਤੇ, ਚੂੜੀਦਾਰ ਪਜਾਮਾ ਅਤੇ ਨੀਲੇ ਰੰਗ ਦੀ ਜੈਕੇਟ ਪਹਿਨੇ 73 ਸਾਲਾ ਮੋਦੀ ਨੇ ਭਗਵਾਨ ਦੇ ਨਾਂ ‘ਤੇ ਸਹੁੰ ਚੁੱਕੀ। ਜਵਾਹਰ ਲਾਲ ਨਹਿਰੂ ਤੋਂ ਬਾਅਦ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਹਨ। ਸਹੁੰ ਚੁੱਕਣ ਵਾਲੇ ਨਵੇਂ ਕੈਬਨਿਟ ਮੰਤਰੀਆਂ ਵਿੱਚ ਅਮਿਤ ਸ਼ਾਹ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ ਅਤੇ ਸੀਆਰ ਪਾਟਿਲ, ਜੋ ਲੋਕ ਸਭਾ ਚੋਣਾਂ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਚੋਟੀ ਦੇ 10 ਨੇਤਾਵਾਂ ਵਿੱਚ ਸ਼ਾਮਲ ਹਨ। ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਪੰਜ ਸਾਲ ਬਾਅਦ ਮੰਤਰੀ ਮੰਡਲ ਵਿੱਚ ਵਾਪਸੀ ਹੋਈ ਹੈ, ਜਦਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੋਦੀ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਹਨ।
ਮੋਦੀ ਕੈਬਨਿਟ ‘ਚ ਸ਼ਾਮਲ ਚਿਹਰੇ-
1- ਰਾਜਨਾਥ ਸਿੰਘ, ਭਾਜਪਾ, ਯੂ.ਪੀ
2- ਅਮਿਤ ਸ਼ਾਹ, ਭਾਜਪਾ, ਗੁਜਰਾਤ
3- ਨਿਤਿਨ ਗਡਕਰੀ, ਭਾਜਪਾ, ਮਹਾਰਾਸ਼ਟਰ
ਇਹ ਵੀ ਪੜ੍ਹੋ
4- ਜੇਪੀ ਨੱਡਾ, ਭਾਜਪਾ, ਹਿਮਾਚਲ ਪ੍ਰਦੇਸ਼
5- ਨਿਰਮਲਾ ਸੀਤਾਰਮਨ, ਭਾਜਪਾ, ਕਰਨਾਟਕ
6- ਐੱਸ ਜੈਸ਼ੰਕਰ, ਭਾਜਪਾ, ਗੁਜਰਾਤ
7- ਸ਼ਿਵਰਾਜ ਸਿੰਘ ਚੌਹਾਨ, ਭਾਜਪਾ, ਮੱਧ ਪ੍ਰਦੇਸ਼
8- ਪੀਯੂਸ਼ ਗੋਇਲ, ਭਾਜਪਾ, ਮਹਾਰਾਸ਼ਟਰ
9- ਧਰਮਿੰਦਰ ਪ੍ਰਧਾਨ, ਭਾਜਪਾ, ਉੜੀਸਾ
10- ਐਚਡੀ ਕੁਮਾਰਸਵਾਮੀ, ਜੇਡੀਐਸ, ਕਰਨਾਟਕ
11- ਮਨੋਹਰ ਲਾਲ ਖੱਟਰ, ਭਾਜਪਾ, ਹਰਿਆਣਾ
12- ਜੀਤਨ ਰਾਮ ਮਾਂਝੀ, HAM, ਬਿਹਾਰ
13- ਲਲਨ ਸਿੰਘ, ਜੇਡੀਯੂ, ਬਿਹਾਰ
14- ਸਰਬਾਨੰਦ ਸੋਨੇਵਾਲ, ਭਾਜਪਾ, ਅਸਾਮ
15- ਡਾ: ਵਰਿੰਦਰ ਕੁਮਾਰ, ਭਾਜਪਾ, ਅਸਾਮ
16- ਰਾਮਮੋਹਨ ਨਾਇਡੂ, ਟੀਡੀਪੀ, ਆਂਧਰਾ ਪ੍ਰਦੇਸ਼
17- ਪ੍ਰਹਿਲਾਦ ਜੋਸ਼ੀ, ਭਾਜਪਾ, ਕਰਨਾਟਕ
18- ਜੁਆਲ ਓਰਾਓਂ, ਭਾਜਪਾ, ਉੜੀਸਾ
19- ਗਿਰੀਰਾਜ ਸਿੰਘ, ਭਾਜਪਾ, ਬਿਹਾਰ
20- ਅਸ਼ਵਿਨੀ ਵੈਸ਼ਨਵ, ਭਾਜਪਾ ਉੜੀਸਾ
21- ਜੋਤੀਰਾਦਿਤਿਆ ਸਿੰਧੀਆ, ਭਾਜਪਾ, ਮੱਧ ਪ੍ਰਦੇਸ਼
22- ਭੂਪੇਂਦਰ ਯਾਦਵ, ਭਾਜਪਾ, ਰਾਜਸਥਾਨ
23- ਗਜੇਂਦਰ ਸਿੰਘ ਸ਼ੇਖਾਵਤ, ਭਾਜਪਾ, ਰਾਜਸਥਾਨ
24- ਅੰਨਪੂਰਨਾ ਦੇਵੀ, ਭਾਜਪਾ, ਝਾਰਖੰਡ
25- ਕਿਰਨ ਰਿਜਿਜੂ, ਭਾਜਪਾ, ਅਰੁਣਾਚਲ ਪ੍ਰਦੇਸ਼
26- ਹਰਦੀਪ ਸਿੰਘ ਪੁਰੀ, ਭਾਜਪਾ, ਯੂ.ਪੀ
27- ਡਾ: ਮਨਸੁਖ ਮੰਡਾਵੀਆ, ਭਾਜਪਾ, ਗੁਜਰਾਤ
28- ਜੀ ਕਿਸ਼ਨ ਰੈਡੀ, ਭਾਜਪਾ, ਤੇਲੰਗਾਨਾ
29- ਚਿਰਾਗ ਪਾਸਵਾਨ, ਲੋਜਪਾ ਆਰਵੀ, ਬਿਹਾਰ
30- ਸੀ.ਆਰ. ਪਾਟਿਲ, ਭਾਜਪਾ, ਗੁਜਰਾਤ
31- ਰਾਓ ਇੰਦਰਜੀਤ ਸਿੰਘ, ਭਾਜਪਾ, ਹਰਿਆਣਾ
32- ਜਤਿੰਦਰ ਸਿੰਘ, ਭਾਜਪਾ, ਜੰਮੂ
33- ਅਰਜੁਨ ਰਾਮ ਮੇਘਵਾਲ, ਭਾਜਪਾ, ਰਾਜਸਥਾਨ
34- ਪ੍ਰਤਾਪਰਾਓ ਜਾਧਵ, ਸ਼ਿਵ ਸੈਨਾ, ਮਹਾਰਾਸ਼ਟਰ
35- ਜਯੰਤ ਚੌਧਰੀ, ਆਰ.ਐਲ.ਡੀ., ਯੂ.ਪੀ
36- ਜਿਤਿਨ ਪ੍ਰਸਾਦ, ਭਾਜਪਾ, ਯੂ.ਪੀ
37- ਸ਼੍ਰੀਪਦ ਯਸ਼ੋ ਨਾਇਕ, ਭਾਜਪਾ, ਗੋਆ
38- ਪੰਕਜ ਚੌਧਰੀ, ਭਾਜਪਾ, ਯੂ.ਪੀ
39- ਨਿਤਿਆਨੰਦ ਰਾਏ, ਭਾਜਪਾ, ਬਿਹਾਰ
40- ਅਨੁਪ੍ਰਿਆ ਪਟੇਲ, ਭਾਜਪਾ, ਉੱਤਰ ਪ੍ਰਦੇਸ਼
41- ਵੀ ਸੋਮੰਨਾ, ਭਾਜਪਾ, ਕਰਨਾਟਕ
41- ਡਾ: ਚੰਦਰਸ਼ੇਖਰ ਪੇਮਾਸਾਨੀ, ਟੀਡੀਪੀ, ਆਂਧਰਾ ਪ੍ਰਦੇਸ਼
43- ਐਸਪੀ ਸਿੰਘ ਬਘੇਲ, ਭਾਜਪਾ, ਉੱਤਰ ਪ੍ਰਦੇਸ਼
44- ਸ਼ੋਭਾ ਕਰੰਦਲਾਜੇ, ਭਾਜਪਾ, ਕਰਨਾਟਕ
45- ਕੀਰਤੀਵਰਧਨ ਸਿੰਘ, ਭਾਜਪਾ, ਉੱਤਰ ਪ੍ਰਦੇਸ਼
46- ਬਨਵਾਰੀ ਲਾਲ ਵਰਮਾ, ਭਾਜਪਾ, ਉੱਤਰ ਪ੍ਰਦੇਸ਼
47- ਸ਼ਾਂਤਨੂ ਠਾਕੁਰ, ਭਾਜਪਾ, ਪੱਛਮੀ ਬੰਗਾਲ
48- ਸੁਰੇਸ਼ ਗੋਪੀ, ਭਾਜਪਾ, ਕੇਰਲਾ
49- ਐਲ ਮੁਰੂਗਨ, ਭਾਜਪਾ, ਤਾਮਿਲਨਾਡੂ
50- ਅਜੈ ਤਮਟਾ, ਭਾਜਪਾ, ਉੱਤਰਾਖੰਡ
51- ਬੰਡੀ ਸੰਜੇ ਕੁਮਾਰ, ਭਾਜਪਾ, ਤੇਲੰਗਾਨਾ
52- ਕਮਲੇਸ਼ ਪਾਸਵਾਨ, ਭਾਜਪਾ, ਉੱਤਰ ਪ੍ਰਦੇਸ਼
53- ਭਗੀਰਥ ਚੌਧਰੀ, ਭਾਜਪਾ, ਰਾਜਸਥਾਨ
54- ਸਤੀਸ਼ ਚੰਦਰ ਦੂਬੇ, ਭਾਜਪਾ, ਬਿਹਾਰ
55- ਸੰਜੇ ਸੇਠ, ਭਾਜਪਾ, ਝਾਰਖੰਡ
56- ਰਵਨੀਤ ਸਿੰਘ ਬਿੱਟੂ, ਭਾਜਪਾ, ਪੰਜਾਬ
57- ਦੁਰਗਾ ਦਾਸ (ਡੀਡੀ) ਉਈਕੇ, ਭਾਜਪਾ, ਮੱਧ ਪ੍ਰਦੇਸ਼
58- ਰਕਸ਼ਾ ਨਿਖਿਲ ਖੜਸੇ, ਭਾਜਪਾ, ਮਹਾਰਾਸ਼ਟਰ
59- ਸੁਕਾਂਤਾ ਮਜੂਮਦਾਰ, ਭਾਜਪਾ, ਪੱਛਮੀ ਬੰਗਾਲ
60- ਸਾਵਿਤਰੀ ਠਾਕੁਰ, ਭਾਜਪਾ, ਮੱਧ ਪ੍ਰਦੇਸ਼
61- ਤੋਖਾਨ ਸਾਹੂ, ਭਾਜਪਾ, ਛੱਤੀਸਗੜ੍ਹ
62- ਰਾਜਭੂਸ਼ਣ ਚੌਧਰੀ, ਭਾਜਪਾ ਬਿਹਾਰ
63- ਭੂਪਤੀ ਰਾਜੂ ਸ੍ਰੀਨਿਵਾਸ ਵਰਮਾ, ਭਾਜਪਾ, ਆਂਧਰਾ ਪ੍ਰਦੇਸ਼
64- ਹਰਸ਼ ਮਲਹੋਤਰਾ, ਭਾਜਪਾ, ਦਿੱਲੀ
65- ਨੀਮੁਬੇਨ ਬੰਭਾਨੀਆ, ਭਾਜਪਾ, ਗੁਜਰਾਤ
66- ਮੁਰਲੀਧਰ ਮੋਹੋਲ, ਭਾਜਪਾ, ਮਹਾਰਾਸ਼ਟਰ
67- ਜਾਰਜ ਕੁਰੀਅਨ, ਭਾਜਪਾ, ਕੇਰਲ
68- ਪਵਿੱਤਰਾ ਮਾਰਗਰੀਟਾ, ਭਾਜਪਾ, ਅਸਾਮ
69- ਕ੍ਰਿਸ਼ਨਪਾਲ ਗੁਰਜਰ, ਭਾਜਪਾ, ਹਰਿਆਣਾ
70- ਰਾਮਦਾਸ ਅਠਾਵਲੇ, ਆਰਪੀਆਈ (ਏ), ਮਹਾਰਾਸ਼ਟਰ
71- ਰਾਮਨਾਥ ਠਾਕੁਰ, ਜੇਡੀਯੂ, ਬਿਹਾਰ
ਮੋਦੀ ਨੇ 2002, 2007 ਅਤੇ 2012 ਵਿੱਚ ਗੁਜਰਾਤ ਵਿੱਚ ਪਾਰਟੀ ਦੀ ਅਗਵਾਈ ਕੀਤੀ। ਇਸ ਤੋਂ ਬਾਅਦ 2014 ਅਤੇ 2019 ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਜਿੱਤ ਅਤੇ ਕੇਂਦਰ ਵਿੱਚ ਸੱਤਾ ਤੱਕ ਪਹੁੰਚਾਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਇਸ ਵਾਰ ਭਾਜਪਾ ਦੀ ਜਿੱਤ ਵੱਖਰੀ ਹੈ ਕਿਉਂਕਿ ਉਹ ਆਪਣੇ ਦਮ ‘ਤੇ ਬਹੁਮਤ ਹਾਸਲ ਕਰਨ ‘ਚ ਨਾਕਾਮ ਰਹੀ ਹੈ।
ਮੋਦੀ ਦੇ ਸਾਹਮਣੇ ਪਹਿਲੀ ਵਾਰ ਮਜ਼ਬੂਤ ਵਿਰੋਧੀ ਧਿਰ
2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮੋਦੀ ਨੂੰ ਹੁਣ ਸਖ਼ਤ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਪਵੇਗਾ। ਆਲੋਚਕਾਂ ਨੇ ਕਈ ਰਾਜਾਂ ਵਿੱਚ ਭਾਜਪਾ ਨੂੰ ਹੋਏ ਚੋਣ ਨੁਕਸਾਨ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਮਾੜੇ ਪ੍ਰਦਰਸ਼ਨ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਸਭ ਤੋਂ ਵੱਧ 80 ਸੰਸਦ ਮੈਂਬਰਾਂ ਨੂੰ ਲੋਕ ਸਭਾ ਵਿੱਚ ਭੇਜਣ ਵਾਲੇ ਇਸ ਸੂਬੇ ਵਿੱਚ ਸਪਾ-ਕਾਂਗਰਸ ਗਠਜੋੜ ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ ਪਿੱਛੇ ਛੱਡ ਦਿੱਤਾ ਹੈ।