ਕਾਂਗਰਸ (Congress) ਦੀ ਅਗਵਾਈ ਵਾਲੀ ਛੱਤੀਸਗੜ੍ਹ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਪੋਲਸਟ੍ਰੇਟ ਮੁਤਾਬਕ ਛੱਤੀਸਗੜ੍ਹ ‘ਚ ਕਾਂਗਰਸ ਵਾਪਸੀ ਕਰ ਰਹੀ ਹੈ। ਕਾਂਗਰਸ ਨੂੰ 40 ਤੋਂ 50, ਭਾਜਪਾ ਨੂੰ 35 ਤੋਂ 45 ਅਤੇ ਹੋਰਨਾਂ ਨੂੰ 0 ਤੋਂ ਤਿੰਨ ਸੀਟਾਂ ਮਿਲਣ ਦੀ ਉਮੀਦ ਹੈ। ਐਗਜ਼ਿਟ ਪੋਲ ਦਾ ਦਾਅਵਾ ਹੈ ਕਿ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਹੋ ਸਕਦਾ ਹੈ।
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਛੱਤੀਸਗੜ੍ਹ ‘ਚ ਕਾਂਗਰਸ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਪੋਲ ‘ਚ ਛੱਤੀਸਗੜ੍ਹ ਕਾਂਗਰਸ ਨੂੰ 45 ਤੋਂ 50 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਨੂੰ 38 ਤੋਂ 46 ਸੀਟਾਂ ਦਿੱਤੀਆਂ ਗਈਆਂ ਹਨ।
ਚੋਣ ਨਤੀਜਿਆਂ ਮੁਤਾਬਕ ਭਾਵੇਂ ਕਾਂਗਰਸ ਨੂੰ ਲੀਡ ਮਿਲੀ ਹੋਵੇ ਪਰ ਜੇਕਰ ਭਾਜਪਾ ਨੂੰ ਮਿਲੀਆਂ ਸੀਟਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਮੁਕਾਬਲਾ ਇਕਪਾਸੜ ਨਹੀਂ ਮੰਨਿਆ ਜਾ ਸਕਦਾ। ਕਾਂਗਰਸ ਵੱਲੋਂ ਜਿੱਤੀਆਂ ਸੀਟਾਂ ਦੇ ਮੁਕਾਬਲੇ ਭਾਜਪਾ ਵੀ ਪਿੱਛੇ ਨਹੀਂ ਹੈ। ਅੰਕੜੇ ਦੱਸਦੇ ਹਨ ਕਿ ਦੋਵਾਂ ਵਿਚਾਲੇ ਤਕੜਾ ਮੁਕਾਬਲਾ ਹੈ।
ਛੱਤੀਸਗੜ੍ਹ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋਈ। ਪਹਿਲੇ ਪੜਾਅ ਦੀ 20 ਸੀਟਾਂ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਦੌਰਾਨ 78 ਫੀਸਦੀ ਵੋਟਿੰਗ ਹੋਈ। ਦੂਜੇ ਪੜਾਅ ਦੀ ਵੋਟਿੰਗ 17 ਨਵੰਬਰ ਨੂੰ ਹੋਈ ਸੀ।
ਇਸ ਨਕਸਲ ਪ੍ਰਭਾਵਿਤ ਸੂਬੇ ਵਿੱਚ 69.78 ਫੀਸਦੀ ਵੋਟਾਂ ਪਈਆਂ। ਫਿਲਹਾਲ ਕਾਂਗਰਸ ਦੇ ਮੁੱਖ ਮੰਤਰੀ ਭੁਪੇਸ਼ ਸਿੰਘ ਬਘੇਲ ਅਤੇ ਭਾਜਪਾ ਦੀ ਕਿਸਮਤ ਦਾ ਫੈਸਲਾ 3 ਦਸੰਬਰ ਨੂੰ ਹੋਵੇਗਾ।
ਟਾਈਮਜ਼ ਨਾਓ-ਈਟੀਜੀ ਦੇ ਐਗਜ਼ਿਟ ਪੋਲ ਮੁਤਾਬਕ 90 ਸੀਟਾਂ ਵਾਲੀ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 48 ਤੋਂ 56 ਸੀਟਾਂ, ਭਾਜਪਾ ਨੂੰ 32 ਤੋਂ 40 ਸੀਟਾਂ ਅਤੇ ਹੋਰਨਾਂ ਨੂੰ 2 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਏਬੀਪੀ ਸੀ-ਵੋਟਰ ਦਾ ਅਨੁਮਾਨ ਹੈ ਕਿ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ 41 ਤੋਂ 53 ਸੀਟਾਂ, ਭਾਜਪਾ ਨੂੰ 36 ਤੋਂ 48 ਅਤੇ ਹੋਰਨਾਂ ਨੂੰ 0 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਹੈ। ਪੋਲ ਦਾ ਅੰਦਾਜ਼ਾ ਹੈ ਕਿ ਇੱਥੇ ਕਰੀਬੀ ਮੁਕਾਬਲਾ ਹੋ ਸਕਦਾ ਹੈ।
ਟੂਡੇ ਚਾਣਕਿਆ ਮੁਤਾਬਕ ਕਾਂਗਰਸ ਨੂੰ 57, ਭਾਜਪਾ ਨੂੰ 33 ਅਤੇ ਹੋਰਾਂ ਨੂੰ 0 ਸੀਟਾਂ ਮਿਲਣ ਦੀ ਉਮੀਦ ਹੈ। ਇੰਡੀਆ ਟੀਵੀ ਸੀਐਨਐਕਸ ਦੇ ਅਨੁਸਾਰ, ਕਾਂਗਰਸ ਨੂੰ 46-56, ਭਾਜਪਾ ਨੂੰ 30-40 ਅਤੇ ਹੋਰਾਂ ਨੂੰ 3-5 ਸੀਟਾਂ ਮਿਲਣ ਦੀ ਸੰਭਾਵਨਾ ਹੈ। ਰਿਪਬਲਿਕ ਮੈਟ੍ਰਿਕਸ ਦਾ ਅਨੁਮਾਨ ਹੈ ਕਿ ਕਾਂਗਰਸ ਨੂੰ 44-52 ਸੀਟਾਂ, ਭਾਜਪਾ ਨੂੰ 34-42 ਅਤੇ ਹੋਰਨਾਂ ਨੂੰ ਜ਼ੀਰੋ ਤੋਂ ਦੋ ਸੀਟਾਂ ਮਿਲਣ ਦੀ ਸੰਭਾਵਨਾ ਹੈ।
ਬੀਜੇਪੀ ਅਤੇ ਕਾਂਗਰਸ ‘ਚ ਟਕੱਰ
ਇਸ ਵਾਰ ਸੂਬੇ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਵੋਟਿੰਗ ਤੋਂ ਪਹਿਲਾਂ ਸਰਵੇ ਰਿਪੋਰਟ ‘ਚ ਕਾਂਗਰਸ ਨੂੰ ਭਾਜਪਾ ਤੋਂ ਅੱਗੇ ਦਿਖਾਇਆ ਗਿਆ ਸੀ। ਹੁਣ ਸ਼ਾਮ ਨੂੰ ਆਏ ਐਗਜ਼ਿਟ ਪੋਲ ਤੋਂ ਲੋਕਾਂ ਨੂੰ ਛੱਤੀਸਗੜ੍ਹ ਦੀ ਤਾਕਤ ਦਾ ਸੰਕੇਤ ਮਿਲ ਜਾਵੇਗਾ। ਇਸ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਸੂਬੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਹਾਲਾਂਕਿ ਇਹ ਅੰਤਿਮ ਨਤੀਜਾ ਨਹੀਂ ਹੈ ਪਰ ਕਈ ਵਾਰ ਐਗਜ਼ਿਟ ਪੋਲ ਦੇ ਅੰਕੜੇ ਲਗਭਗ ਸਹੀ ਹੁੰਦੇ ਹਨ।
ਵੋਟਰਾਂ ਦੀ ਕੁੱਲ ਗਿਣਤੀ
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਕੁੱਲ 40,78,681 ਵੋਟਰ ਸਨ, ਜਿਨ੍ਹਾਂ ‘ਚੋਂ 74 ਫੀਸਦੀ ਨੇ ਆਪਣੀ ਵੋਟ ਪਾਈ ਸੀ। ਦੂਜੇ ਪੜਾਅ ਦੀਆਂ ਚੋਣਾਂ ਵਿੱਚ ਕੁੱਲ 81 ਲੱਖ 41 ਹਜ਼ਾਰ 624 ਪੁਰਸ਼ ਵੋਟਰ, 81 ਲੱਖ 72 ਹਜ਼ਾਰ 171 ਮਹਿਲਾ ਵੋਟਰ ਅਤੇ 684 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।