ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ‘ਤੇ ਬਕਾਇਆ ਹੈ ਬੇਟੇ ਦਾ ਐਜੂਕੇਸ਼ਨ ਲੋਨ, ਮਹਾਰਾਣੀ ਤੋਂ ਏਨੀ ਘੱਟ ਹੈ ਦੌਲਤ

Updated On: 

12 Dec 2023 17:42 PM

Bhajan Lal Vs Vasundhra Raje Net Worth: ਕਰੀਬ 9 ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਰਾਜਸਥਾਨ ਦੀ ਭਾਜਪਾ ਸਰਕਾਰ ਦੀ ਕਮਾਨ ਭਜਨ ਲਾਲ ਸ਼ਰਮਾ ਕੋਲ ਹੋਵੇਗੀ। ਮੱਧ ਵਰਗ ਤੋਂ ਆਉਣ ਵਾਲੇ ਭਜਨ ਲਾਲ ਸ਼ਰਮਾ ਦੀ ਦੌਲਤ ਰਾਜਸਥਾਨ ਵਿੱਚ ਦੋ ਵਾਰ ਭਾਜਪਾ ਸਰਕਾਰ ਦੀ ਮੁੱਖ ਮੰਤਰੀ ਰਹਿ ਚੁੱਕੀ ਵਸੁੰਧਰਾ ਰਾਜੇ ਦੇ ਮੁਕਾਬਲੇ ਬਹੁਤ ਘੱਟ ਹੈ।

ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਤੇ ਬਕਾਇਆ ਹੈ ਬੇਟੇ ਦਾ ਐਜੂਕੇਸ਼ਨ ਲੋਨ, ਮਹਾਰਾਣੀ ਤੋਂ ਏਨੀ ਘੱਟ ਹੈ ਦੌਲਤ
Follow Us On

ਭਜਨ ਲਾਲ ਸ਼ਰਮਾ (Bhajan Lal Sharma) ਨੂੰ ਰਾਜਸਥਾਨ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਮਿਲੀ ਹੈ। 56 ਸਾਲਾ ਭਜਨ ਲਾਲ ਸ਼ਰਮਾ ਪਹਿਲੀ ਵਾਰ ਵਿਧਾਨ ਸਭਾ ਵਿੱਚ ਪੁੱਜੇ ਹਨ ਅਤੇ ਸਿੱਧੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਹਨ। ਉਨ੍ਹਾਂ ਨੂੰ ਰਾਜਸਥਾਨ ਵਿੱਚ ਦੋ ਵਾਰ ਭਾਜਪਾ ਦੀ ਮੁੱਖ ਮੰਤਰੀ ਰਹਿ ਚੁੱਕੀ ਵਸੁੰਧਰਾ ਰਾਜੇ ਨੂੰ ਪਿੱਛੇ ਛੱਡਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਪਰ ਅੰਤ ਵਿੱਚ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਹਾਲਾਂਕਿ ਦੌਲਤ ਦੇ ਮਾਮਲੇ ‘ਚ ਉਹ ਅਜੇ ਵੀ ਵਸੁੰਧਰਾ ਤੋਂ ਕਾਫੀ ਪਿੱਛੇ ਹਨ।

ਭਜਨ ਲਾਲ ਸ਼ਰਮਾ ਰਾਜਸਥਾਨ ਦੀ ਸਾਂਗਾਨੇਰ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ ਡੇਢ ਕਰੋੜ ਰੁਪਏ ਹੈ। ਹਾਲਾਂਕਿ, ਉਨ੍ਹਾਂ ਉੱਤੇ ਆਪਣੇ ਪੁੱਤਰ ਦੀ ਪੜ੍ਹਾਈ ਲਈ ਲਿਆ ਗਿਆ 16.53 ਲੱਖ ਰੁਪਏ ਦਾ ਐਜੂਕੇਸ਼ਨ ਲੋਨ ਅਜੇ ਵੀ ਬਕਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੀ ਹੈ ਅਤੇ ਉਹ ਧਨ ਦੇ ਮਾਮਲੇ ‘ਚ ਵਸੁੰਧਰਾ ਰਾਜੇ ਤੋਂ ਕਿਵੇਂ ਪਿੱਛੇ ਹੈ, ਆਓ ਦੱਸਦੇ ਹਾਂ…

ਭਜਨ ਲਾਲ ਨੇ ਵੀ ਐਸਬੀਆਈ ਦਾ ਵੀ ਲੋਨ

ਇੱਕ ਆਮ ਆਦਮੀ ਵਾਂਗ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ, ਭਜਨ ਲਾਲ ਸ਼ਰਮਾ ਨੇ ਨਾ ਸਿਰਫ਼ ਆਪਣੇ ਬੇਟੇ ਦੀ ਪੜ੍ਹਾਈ ਲਈ PNB ਤੋਂ ਐਜੂਕੇਸ਼ਨ ਲੋਨ ਲਿਆ, ਸਗੋਂ SBI ਦਾ ਵੀ ਉਨ੍ਹਾਂ ‘ਤੇ 29.46 ਲੱਖ ਰੁਪਏ ਦਾ ਬਕਾਇਆ ਕਰਜ਼ਾ ਹੈ। ਜਦੋਂ ਕਿ ਉਨ੍ਹਾਂ ਦੀ ਕੁੱਲ ਜਾਇਦਾਦ 1.03 ਕਰੋੜ ਰੁਪਏ ਹੈ।

ਭਜਨ ਲਾਲ ਸ਼ਰਮਾ ਕੋਲ ਕੋਈ ਵਿਰਾਸਤੀ ਜਾਇਦਾਦ ਨਹੀਂ ਹੈ, ਯਾਨੀ ਉਨ੍ਹਾਂ ਨੇ ਜੋ ਕੁਝ ਵੀ ਬਣਾਇਆ ਹੈ, ਉਸ ਨੂੰ ਆਪਣੇ ਬਲ ‘ਤੇ ਬਣਾਇਆ ਹੈ। ਜਦਕਿ ਇਸ ਦੇ ਉਲਟ ਵਸੁੰਧਰਾ ਰਾਜੇ ਸ਼ਾਹੀ ਪਰਿਵਾਰ ਤੋਂ ਆਉਂਦੀ ਹੈ। ਉਨ੍ਹਾਂ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ 5.50 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਦੀ ਕੋਈ ਵੀ ਦੇਣਦਾਰੀ ਨਹੀਂ ਹੈ।

ਪਤਨੀ ਕੋਲ ਹਨ 18 ਲੱਖ ਰੁਪਏ ਦਾ ਸੋਨਾ

ਭਜਨ ਲਾਲ ਸ਼ਰਮਾ ਦੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਪਤਨੀ ਕੋਲ 30 ਤੋਲੇ ਸੋਨਾ ਹੈ ਜਿਸ ਦੀ ਕੀਮਤ ਕਰੀਬ 18 ਲੱਖ ਰੁਪਏ ਹੈ। ਉਨ੍ਹਾਂ ਕੋਲ 1.40 ਲੱਖ ਰੁਪਏ ਦੀ ਚਾਂਦੀ ਵੀ ਹੈ। ਜਦਕਿ ਖੁਦ ਭਜਨ ਲਾਲ ਸ਼ਰਮਾ ਦੇ ਨਾਂ ‘ਤੇ 1.80 ਲੱਖ ਰੁਪਏ ਦਾ ਸੋਨਾ ਹੈ।

ਇਸ ਦੇ ਉਲਟ ਮਹਾਰਾਣੀ ਨੇ ਕਰੀਬ 79 ਲੱਖ ਰੁਪਏ ਸ਼ੇਅਰ ਅਤੇ ਮਿਊਚਲ ਫੰਡ ‘ਚ ਜਮ੍ਹਾ ਕਰਵਾਏ ਹਨ। ਜਦੋਂ ਕਿ ਉਨ੍ਹਾਂ ਕੋਲ 1.92 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਹਨ। ਚਾਂਦੀ ਦੇ ਗਹਿਣਿਆਂ ਅਤੇ ਭਾਂਡਿਆਂ ਸਮੇਤ ਉਨ੍ਹਾਂ ਕੋਲ ਕੁੱਲ 15 ਕਿਲੋ ਚਾਂਦੀ ਹੈ ਜਿਸ ਦੀ ਕੀਮਤ ਕਰੀਬ 11 ਲੱਖ ਰੁਪਏ ਹੈ।

Exit mobile version