ਜਲੰਧਰ ‘ਚ ਝਗੜੇ ਦੌਰਾਨ ਛੱਤ ਤੋਂ ਡਿੱਗਿਆ ਨੌਜਵਾਨ; ਸ਼ਰਾਬੀ ਗੁਆਂਢੀ ਹੇਠਾਂ ਡਿੱਗਣ ਤੋਂ ਬਾਅਦ ਵੀ ਮਾਰਦਾ ਰਿਹਾ ਇੱਟਾਂ, ਹੋਈ ਮੌਤ
ਬੀਤੇ ਰਾਤ ਜਲੰਧਰ ਦੇ ਨੀਲਾ ਮਹਿਲ ਵਿਖੇ ਝਗੜਾ ਹੋਇਆ। ਇਸ ਝਗੜੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਗਗਨਦੀਪ ਉਰਫ ਗੱਗੂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਲੰਧਰ ਨਿਊਜ਼। ਜਲੰਧਰ ਦੇ ਨੀਲਾ ਮਹਿਲ ਵਿਖੇ ਬੀਤੀ ਰਾਤ ਝਗੜਾ ਹੋਇਆ। ਇਸ ਝਗੜੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਜਦੋਂ ਝਗੜੇ ਦੌਰਾਨ ਇੱਟਾਂ-ਪੱਥਰ ਚੱਲ ਰਹੇ ਸਨ ਤਾਂ ਕਰਨ ਕੁਮਾਰ ਉਰਫ਼ ਮਨੂ ਨੇ ਬਚਾਅ ਕਰਨ ਦੀ ਕੋਸ਼ਿਸ ਕੀਤੀ। ਪਰ ਛੱਤ ਦੀ ਦੀਵਾਰ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ। ਕਰਨ ਦਾ ਪਰਿਵਾਰ ਉਸ ਨੂੰ ਹਸਪਤਾਲ ਲੈ ਕੇ ਤਾਂ ਗਿਆ ਪਰ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਜਲੰਧਰ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਗਹਿਣਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਲੜਾਈ ਦੌਰਾਨ ਕਰਨ ਕੁਮਾਰ ਉਰਫ਼ ਮਨੂ ਛੱਤ ਤੋਂ ਡਿੱਗ ਜਾਂਦਾ ਹੈ ਅਤੇ ਉਸ ਦਾ ਗੁਆਂਢੀ ਗਗਨਦੀਪ ਉਰਫ ਗੱਗੂ ਉਸ ਦੇ ਸਿਰ ‘ਤੇ ਇੱਟਾਂ ਮਾਰਦਾ ਹੈ। ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਮੁਲਜ਼ਮ ਗਗਨਦੀਪ ਗੱਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


