ਅੰਮ੍ਰਿਤਸਰ ਨਿਊਜ: ਇਥੋਂ ਦੇ ਪੌਸ਼ ਇਲਾਕੇ
ਰਣਜੀਤ ਐਵੀਨਿਊ (Ranjeet Avenue) ਵਿੱਚ ਸਥਿਤ ਇਕ ਸੈਲੂਨ ਚ ਕੰਮ ਕਰਨ ਵਾਲੀ ਇੱਕ ਔਰਤ ਵੱਲੋਂ ਸੈਲੂਨ ਦੇ ਮਾਲਕ ਤੇ ਗੰਭੀਰ ਇਲਜਾਮ ਲਗਾਏ ਗਏ ਹਨ। ਔਰਤ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਇੱਕ ਸੈਲੂਨ ਵਿੱਚ ਕੰਮ ਕਰਦੀ ਹੈ ਅਤੇ ਉਸ ਸੈਲੂਨ ਵਿੱਚ ਸ਼ਰਾਬ ਪਰੋਸੀ ਜਾਂਦੀ ਹੈ। ਨਾਲ ਹੀ ਇੱਥੇ ਕੁੜੀਆਂ ਨੂੰ ਗਲਤ ਕੰਮ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਦਾ ਕਹਿਣਾ ਹੈ ਕਿ ਉਸਨੇ ਜਦੋਂ ਗਲਤ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਤਨਖਾਹ ਰੋਕ ਲਈ ਗਈ।
ਪੀੜਤ ਔਰਤ ਦੇ ਇਲਜਾਮ
ਪੁਲਿਸ ਨੁੂੰ ਦਿੱਤੇ ਆਪਣੇ ਬਿਆਨ ਵਿੱਚ ਔਰਤ ਨੇ ਕਿਹਾ ਕਿ ਸੈਲੂਨ ਦੇ ਮਾਲਕ ਅਰਸ਼ਦੀਪ ਦੁਆਰਾ ਉਸ ਨੂੰ ਕਿਹਾ ਕਿ ਜੇਕਰ ਉਹ ਉੱਥੇ ਕੰਮ ਕਰਨਾ ਚਾਹੁੰਦੇ ਹੀ ਤਾਂ ਆਪਣੀ ਕਮੀਜ਼ ਦੇ ਬਟਨ ਖੁੱਲ੍ਹੇ ਰੱਖੇ। ਪੁਲਿਸ ਨੇ ਔਰਤ ਦੀ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪੀੜਤ ਔਰਤ ਦਾ ਇਲਜਾਮ ਹੈ ਕਿ ਕਿ ਉਹ ਪਿਛਲੇ ਇੱਕ ਸਾਲ ਤੋਂ ਇਸ ਸੈਲੂਨ ਵਿਚ ਕੰਮ ਕਰ ਰਹੀ ਹੈ,ਪਰ ਹੁਣ ਉਹ ਇੱਥੇ ਕੰਮ ਕਰਨਾ ਨਹੀਂ ਚਾਹੁੰਦੀ। ਪਰ ਉਸ ਕੋਲੋ ਜਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ।
ਸੈਲੂਨ ਮਾਲਕ ਨੇ ਇਲਜਾਮਾਂ ਨੂੰ ਨਕਾਰਿਆ
ਦੂਜੇ ਪਾਸੇ ਸੈਲੂਨ ਦੇ ਮਾਲਕ ਅਰਸ਼ਦੀਪ ਨੇ ਆਪਣੇ ‘ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸਨੂੰ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਇਹ ਔਰਤ ਉਸ ਨੂੰ ਪਰੇਸ਼ਾਨ ਕਰ ਰਹੀ ਹੈ। ਉਸ ਦੀ ਬਦਤਮੀਜੀ ਕਾਰਨ ਉਸਨੂੰ ਉਹ ਸੈਲੂਨ ਦੀ ਨੌਕਰੀ ਤੋਂ ਕੱਢ ਰਹੇ ਸਨ, ਜਿਸ ਤੋਂ ਬਾਅਦ ਉਸਨੇ ਉਨ੍ਹਾਂ ਤੇ ਇਹ ਇਲਜਾਮ ਲਗਾਏ ਹਨ। ਅਰਸ਼ਦੀਪ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਬੀਤੇ ਦਿਨ ਉਸ ਦਾ ਪਤੀ ਸ਼ਰਾਬ ਪੀ ਕੇ ਸੈਲੂਨ ਆਇਆ ਸੀ ਅਤੇ ਉਸ ਨਾਲ ਉਸ ਦੀ ਲੜਾਈ ਹੋਈ ਸੀ। ਜਿਸ ਤੇ ਅਸੀਂ ਉਸਨੂੰ ਤਮਾਸ਼ਾ ਨਾ ਕਰਨ ਦੀ ਸਲਾਹ ਦਿੱਤੀ ਸੀ।
ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵੇਂ ਧਿਰਾਂ ਵੱਲੋ ਸ਼ਿਕਾਇਤ ਆਈ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ