ਅੰਮ੍ਰਿਤਸਰ ਨਿਊਜ: ਹਲਕਾ ਮਜੀਠਾ ਦੇ
ਥਾਣਾ ਮੱਤੇਵਾਲ (Police Station Mattewal) ਅਧੀਨ ਪੈਂਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਵਿਖੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇੱਕ ਲੈਂਟਰ ਦੇ ਮਲਬੇ ਹੇਠ ਦੱਬ ਜਾਣ ਕਾਰਨ ਰਾਜ਼ ਮਿਸ਼ਤਰੀ ਸਮੇਤ ਤਿੰਨ ਦੀ ਦਰਦਨਾਕ ਮੋਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲ੍ਹੇ ਜਿਮੀਦਾਰ ਦੇ ਘਰ ਸ਼ੈੱਡ ਦਾ ਲੈਂਟਰ ਪੈ ਰਿਹਾ ਸੀ, ਉਸ ਵੇਲ੍ਹੇ ਇਹ ਮੰਦਭਾਗਾ ਹਾਦਸਾ ਵਾਪਰ ਗਿਆ।
ਥਾਣਾ ਮੱਤੇਵਾਲ ਦੇ ਐਸਐਚਓ ਗੁਰਪ੍ਰੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਮਦੀਵਾਲੀ ਦੇ ਜਿਮੀਦਾਰ ਦੇ ਘਰ ਸ਼ੈਡ ਦਾ ਲੈਟਰ ਪੈ ਰਿਹਾ ਸੀ ਕਿ ਗਾਡਰ ਹੇਠ ਦਿੱਤੀ ਲੱਕੜ ਦੀ ਬੱਲੀ ਠੀਕ ਕਰਦੇ ਸਮੇਂ ਸਾਰੇ ਲੈਟਰ ਦੀ ਕੰਕਰੀਟ ਤੇ ਸਟਰਿੰਗ ਹੇਠਾ ਡਿੱਗ ਪਈ।
ਤਿਨਾਂ ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਗੁਲਜਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਦੋਵੇ ਪਿੰਡ ਮੱਤੇਵਾਲ ਕਲੋਨੀ ਅਤੇ ਤੀਜਾ ਮ੍ਰਿਤਕ ਨੌਜਵਾਨ ਜਸਪਾਲ ਸਿੰਘ ਪੁੱਤਰ ਸੋਖਾ ਸਿੰਘ ਵਾਸੀ ਪਿੰਡ ਰਾਮਦੀਵਾਲੀ ਮੁਸਲਮਾਨਾਂ ਵਜ਼ੋ ਹੋਈ ਹੈ। ਇਲਾਕੇ ਦੇ ਥਾਣਾ ਮੁਖੀ ਨੇ ਕਿਹਾ ਕਿ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ, ਜਿਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਚਸ਼ਮਦੀਦਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ