ਮਲੇਸ਼ੀਆ ਤੋ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਦੇ ਹੀ ਨੌਜਵਾਨ ਵੱਲੋਂ ਖੁਦਕੁਸ਼ੀ, ਟ੍ਰੈਵਲ ਏਜੰਟ ਨੇ ਕੀਤਾ ਧੋਖਾ

Updated On: 

12 Sep 2023 22:44 PM

ਸੂਬਾ ਸਰਕਾਰ ਦੀ ਸ਼ਖਤੀ ਦੇ ਬਾਵਜੂਦ ਵੀ ਪੰਜਾਬ ਵਿੱਚ ਟ੍ਰੈਵਲ ਏਜੰਟ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ। ਨਵੀਂ ਘਟਨਾ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਨੌਜਵਾਨ ਨੇ ਮਲੇਸ਼ੀਆਂ ਤੋਂ ਅੰਮ੍ਰਿਤਸਰ ਪਹੁੰਚੇ ਹੀ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ, ਕਿਉਂਕਿ ਏਜੰਟ ਨੇ ਧੋਖੇ ਨਾਲ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ਾ ਦੇ ਦਿੱਤਾ ਸੀ

ਮਲੇਸ਼ੀਆ ਤੋ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚਦੇ ਹੀ ਨੌਜਵਾਨ ਵੱਲੋਂ ਖੁਦਕੁਸ਼ੀ, ਟ੍ਰੈਵਲ ਏਜੰਟ ਨੇ ਕੀਤਾ ਧੋਖਾ
Follow Us On

ਸੰਗਰੂਰ। ਅਕਸਰ ਹੀ ਵਿਦੇਸ਼ਾਂ ਤੋਂ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਅੰਮ੍ਰਿਤਸਰ (Amritsar) ਸਾਹਿਬ ‘ਚ ਸੰਗਰੂਰ ਦੇ ਪਿੰਡ ਖੋਖਰ ਦੇ ਇਕ ਗਰੀਬ ਪਰਿਵਾਰ ਦੇ ਲੜਕੇ ਦੀ ਵਿਦੇਸ਼ ਤੋਂ ਵਾਪਸ ਪਰਤਦੇ ਸਮੇਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ। ਕਿ ਉਨਾਂ ਦੇ ਪੁੱਤ ਨੂੰ ਟਰੈਵਲ ਏਜੰਟ ਨੇ ਵਰਕ ਪਰਮਿਟ ਤੇ ਭੇਜਣ ਦਾ ਵਾਅਦਾ ਕੀਤਾ ਪਰ ਧੋਖੇ ਨਾਲ ਉਸਨੂੰ ਟੂਰਿਸਟ ਵੀਜ਼ਾ ਦੇ ਦਿੱਤਾ।, ਜਿਸ ਕਾਰਨ ਦੁਖੀ ਹੋ ਕੇ ਉਸਨੇ ਖੁਦਕੁਸ਼ੀ ਕਰ ਲਈ।

ਉਸਨੂੰ ਵਿਦੇਸ਼ ਤੋਂ ਡਿਪੋਰਟ ਕੀਤਾ ਗਿਆ ਸੀ, ਜਿਸ ਕਾਰਨ ਉਸ ਨੇ ਧੋਖੇ ਦਾ ਸ਼ਿਕਾਰ ਹੋ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ ਸੀ। ਹੁਣ ਉਸ ਦੀ ਮੌਤ ਦਾ ਇਨਸਾਫ਼ ਦਿਵਾਉਣ ਲਈ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪੁਲਿਸ ਨੂੰ ਅਪੀਲ ਕਰ ਰਹੇ ਹਨ। ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਉਹ ਉਸਦਾ ਸਸਕਾਰ ਨਹੀਂ ਕਰਨਗੇ।

ਕਰਜ਼ ਲੈ ਕੇ ਪਰਿਵਾਰ ਨੇ ਭੇਜਿਆ ਸੀ ਮਲੇਸ਼ੀਆ

ਮ੍ਰਿਤਕ ਲਖਵਿੰਦਰ ਦੀ ਮਾਤਾ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਹਨ। ਉਸ ਦੇ ਪਤੀ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਲੜਕੇ ਨੂੰ ਮਲੇਸ਼ੀਆ (Malaysia) ਭੇਜਿਆ ਸੀ। ਪਰ ਦੋਸ਼ੀ ਟਰੈਵਲ ਏਜੰਟ ਨੇ ਉਨਾਂ ਦੇ ਲੜਕੇ ਨਾਲ ਧੋਖਾ ਕੀਤਾ। ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਮ੍ਰਿਤਕ ਲਖਵਿੰਦਰ ਦੋਸਤਾਂ ਦਾ ਕਹਿਣਾ ਹੈ ਕਿ ਲਖਵਿੰਦਰ ਦੇ ਪਿਤਾ ਨੇ ਕਰੀਬ 9 ਲੱਖ ਰੁਪਏ ਖਰਚ ਕਰਕੇ ਉਸਨੂੰ ਮਲੇਸ਼ੀਆ ਭੇਜਿਆ ਸੀ ਪਰ ਟਰੈਵਲ ਏਜੰਟ ਨੇ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਪਰ ਦਿੱਤਾ ਟੂਰਿਸਟ ਵੀਜ਼ਾ। ਜਿਸ ਕਾਰਨ ਲਖਵਿੰਦਰ ਨੇ ਖੌਫਨਾਕ ਕਦਮ ਪੁੱਟਿਆ।