ਗੋਗਾਮੇੜੀ ਦੇ ਕਾਤਲਾਂ ਦਾ ਮੁਹਾਲੀ ਲਿੰਕ, ਟੈਕਸੀ ਡਰਾਈਵਰ ਦੀ ਕਾਰ ਲੁੱਟ ਹੋਏ ਸਨ ਫਰਾਰ
ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦਾ ਕਤਲ ਕਰਨ ਵਾਲੇ 2 ਮੁਲਜ਼ਮਾਂ ਦੇ ਤਾਰ ਹੁਣ ਮੋਹਾਲੀ ਲੁੱਟ ਨਾਲ ਜੁੜ ਰਹੇ ਹਨ। ਇਸ ਮਾਮਲੇ 'ਚ ਪੁਲਿਸ ਅਜੇ ਤੱਕ ਟੈਕਸੀ ਦਾ ਪਤਾ ਨਹੀਂ ਲਗਾ ਸਕੀ ਹੈ। ਸੋਹਣਾ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੈਪੁਰ ਵਿੱਚ 5 ਦਸੰਬਰ ਨੂੰ ਗੋਗਾਮੇੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਰਾਜਸਥਾਨ ਦੇ ਜੈਪੁਰ ‘ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ (Sukhdev Singh Gogamedi) ਦਾ ਕਤਲ ਕਰਨ ਵਾਲੇ 2 ਮੁਲਜ਼ਮਾਂ ਦੇ ਤਾਰ ਹੁਣ ਮੋਹਾਲੀ ਲੁੱਟ ਨਾਲ ਜੁੜ ਰਹੇ ਹਨ। ਇਨ੍ਹਾਂ ਮੁਲਜ਼ਮਾਂ ਨੇ ਬੰਦੂਕ ਦੀ ਨੋਕ ਤੇ ਸੋਹਾਣਾ ਥਾਣੇ ਅਥੀਨ ਹਰਭਜਨ ਸੋਸਾਇਟੀ ਤੋਂ 400 ਮੀਟਰ ਦੂਰ ਟੈਕਸੀ ਡਰਾਈਵਰ ਤੋਂ ਦੋ ਨੌਜਵਾਨਾਂ ਨੇ ਸਵਿਫਟ ਕਾਰ ਲੁੱਟ ਲਈ ਸੀ। ਇਹ ਲੁੱਟ 28 ਨਵੰਬਰ ਨੂੰ ਕੀਤੀ ਗਈ ਸੀ।
ਡਰਾਈਵਰ ਜਤਿੰਦਰ ਸਿੰਘ ਨੇ 28 ਨਵੰਬਰ ਨੂੰ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਅਧਾਰ ਤੇ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਸੀ। ਇਸ ਮਾਮਲੇ ‘ਚ ਪੁਲਿਸ ਅਜੇ ਤੱਕ ਟੈਕਸੀ ਦਾ ਪਤਾ ਨਹੀਂ ਲਗਾ ਸਕੀ ਹੈ। ਸੋਹਣਾ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੈਕਸੀ ਡਰਾਈਵਰ ਨੇ ਜਾਣਕਾਰੀ ਦਿੱਤੀ ਹੈ ਕਿ ਨਿਤਿਨ ਅਤੇ ਰੋਹਿਤ ਨੇ ਉਸ ਦੀ ਟੈਕਸੀ ਅਤੇ 10 ਹਜ਼ਾਰ ਰੁਪਏ ਲੁੱਟ ਕੀਤੀ ਸੀ। ਇਹ ਡਰਾਈਵਰ ਉਨ੍ਹਾਂ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਪਹਿਚਾਣ ਰਿਹਾ ਹੈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਪੁਲਿਸ ਨੂੰ ਚਕਮਾ ਦੇਣ ਲਈ ਲਗਾਤਾਰ ਲੋਕੇਸ਼ਨ ਬਦਲਦੇ ਰਹੇ। ਜੈਪੁਰ ‘ਚ ਸੁਖਦੇਵ ਸਿੰਘ ਦਾ ਕਤਲ ਕਰਨ ਤੋਂ ਬਾਅਦ ਦੋਵੇਂ ਹਰਿਆਣਾ ਦੇ ਹਿਸਾਰ ਪਹੁੰਚ ਗਏ ਸਨ। ਇਸ ਤੋਂ ਬਾਅਦ ਮੁੜ ਬੱਸ ਰਾਹੀਂ ਮਨਾਲੀ ਭੱਜ ਗਏ। ਪਰ, ਦੋਵੇਂ ਇੱਥੇ ਹੀ ਨਹੀਂ ਰੁਕੇ, ਇੱਥੋਂ ਹੀ ਚੰਡੀਗੜ੍ਹ ਪਹੁੰਚ ਗਏ। ਹਾਲਾਂਕਿ, ਦੋਵਾਂ ਬਦਮਾਸ਼ਾਂ ਨੇ ਇਹੀ ਗਲਤੀ ਕੀਤੀ। ਇਨ੍ਹਾਂ ਬਦਮਾਸ਼ਾਂ ਨੇ ਆਪਣੇ ਮੋਬਾਈਲ ਚਾਲੂ ਰੱਖੇ ਹੋਏ ਸਨ। ਉਨ੍ਹਾਂ ਦੀ ਮੋਬਾਈਲ ਲੋਕੇਸ਼ਨ ਦੀ ਮਦਦ ਨਾਲ ਪੁਲੀਸ ਚੰਡੀਗੜ੍ਹ ਪੁੱਜੀ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜੈਪੁਰ ਚ ਮਾਰੀਆਂ ਸਨ ਗੋਲੀਆਂ
ਦੱਸ ਦੇਈਏ ਕਿ ਰਾਜਸਥਾਨ ਦੇ ਜੈਪੁਰ ਵਿੱਚ 5 ਦਸੰਬਰ ਨੂੰ ਗੋਗਾਮੇੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਮਲਾਵਰਾਂ ਨੇ ਇਸ ਘਟਨਾ ਨੂੰ ਉਸਦੇ ਘਰ ਵਿੱਚ ਹੀ ਅੰਜਾਮ ਦਿੱਤਾ। ਪੁਲਿਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਮੁਲਜ਼ਮ ਆਪਣੇ ਹਥਿਆਰ ਲੁਕਾ ਕੇ ਰਾਜਸਥਾਨ ਤੋਂ ਹਿਸਾਰ (ਹਰਿਆਣਾ) ਪਹੁੰਚ ਗਏ। ਫਿਰ ਉਹ ਮਨਾਲੀ ਚਲਾ ਗਿਆ। ਇਸ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਆ ਗਿਆ, ਜਿੱਥੇ ਗ੍ਰਿਫਤਾਰੀ ਹੋਈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਟਰੈਕ ਕਰਕੇ ਉਨ੍ਹਾਂ ਦਾ ਪਤਾ ਲਾਇਆ ਗਿਆ ਹੈ।