ਸੁਖਦੇਵ ਸਿੰਘ ਗੋਗਾਮੇੜੀ ਕਤਲ ਮਾਮਲੇ ‘ਚ 2 ਸ਼ੂਟਰ ਗ੍ਰਿਫ਼ਤਾਰ, ਗੌਦਾਰਾ ਗੈਂਗ ਲਈ ਕਰਦੇ ਹਨ ਕੰਮ
ਪੁਲਿਸ ਨੇ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਵਿੱਚ ਸ਼ਾਮਲ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਸ਼ਾਰਪ ਸ਼ੂਟਰ ਨਵੇਂ ਮੈਂਬਰ ਹਨ ਅਤੇ ਮੌਜੂਦਾ ਸਮੇਂ ਵਿੱਚ ਬਦਨਾਮ ਗੈਂਗਸਟਰ ਰਾਕੇਸ਼ ਗੋਦਾਰਾ ਲਈ ਕੰਮ ਕਰਦੇ ਸਨ। ਰਾਕੇਸ਼ ਗੋਦਾਰਾ ਨੂੰ ਗੋਗਾਮੇਡੀ ਕਤਲ ਕਾਂਡ ਦਾ ਜਿੰਮਾਂ ਲਾਰੈਂਸ ਵਿਸ਼ਨੋਈ ਦੇ ਸ਼ਾਰਪ ਸ਼ੂਟਰ ਸੰਪਤ ਨਹਿਰਾ ਨੇ ਦਿੱਤਾ ਸੀ।
ਰਾਜਸਥਾਨ ਦੀ ਰਾਜਧਾਨੀ ਜੈਪੁਰ (Jaipur) ‘ਚ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੇ ਮਾਮਲੇ ‘ਚ ਪੁਲਿਸ ਨੇ ਦੋਵੇਂ ਕਾਤਲ ਰੋਹਿਤ ਰਾਠੌੜ ਅਤੇ ਨਿਤਿਨ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਰੋਹਿਤ ਰਾਠੌਰ ਨੂੰ ਰਾਜਸਥਾਨ ਦੇ ਇਕ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ, ਜਦਕਿ ਨਿਤਿਨ ਫੌਜੀ ਨੂੰ ਹਰਿਆਣਾ ਦੇ ਮਹੇਂਦਰਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਇਸ ਸਮੇਂ ਰਾਜਸਥਾਨ ਦੇ ਬਦਨਾਮ ਗੈਂਗਸਟਰ ਰਾਕੇਸ਼ ਗੋਦਾਰਾ ਲਈ ਕੰਮ ਕਰਦੇ ਸਨ। ਇਨ੍ਹਾਂ ਦੋ ਬਦਮਾਸ਼ਾਂ ਨੇ ਹੀ ਰਾਕੇਸ਼ ਗੋਦਾਰਾ ਦੇ ਕਹਿਣ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਰਾਜਸਥਾਨ (Rajasthan) ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਹੀ ਇਨ੍ਹਾਂ ਦੋ ਬਦਮਾਸ਼ਾਂ ਦੀ ਪਛਾਣ ਕਰ ਲਈ ਸੀ। ਰਾਤ ਭਰ ਜਾਰੀ ਤਲਾਸ਼ੀ ਤੋਂ ਬਾਅਦ ਬੁੱਧਵਾਰ ਸਵੇਰੇ ਦੋਵੇਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਪੁਲਿਸ ਦੋਵੇਂ ਬਦਮਾਸ਼ਾਂ ਦੀ ਭਾਰੀ ਸੁਰੱਖਿਆ ਨਾਲ ਜੈਪੁਰ ਪਹੁੰਚ ਰਹੀ ਹੈ। ਦੱਸ ਦੇਈਏ ਕਿ ਜੈਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਆਰਾਮ ਕਰ ਰਹੇ ਰਾਜਪੂਤ ਨੇਤਾ ਅਤੇ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਡੀ ਦੀ ਤਿੰਨ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਗੋਦਾਰਾ ਨੇ ਦਿੱਤੀ ਸੀ ਚੇਤਾਵਨੀ
ਇਸ ਦੇ ਨਾਲ ਹੀ ਗੋਦਾਰਾ ਨੇ ਹੋਰਨਾਂ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਭਵਿੱਖ ਵਿੱਚ ਕੋਈ ਉਨ੍ਹਾਂ ਦੇ ਰਾਹ ਵਿੱਚ ਅੜਿੱਕਾ ਬਣਿਆ ਤਾਂ ਉਸ ਨੂੰ ਵੀ ਅਜਿਹਾ ਹੀ ਭੁਗਤਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਰਾਕੇਸ਼ ਗੋਦਾਰਾ ਬਦਨਾਮ ਗੈਂਗਸਟਰ ਸੰਪਤ ਨਹਿਰਾ ਦਾ ਚੇਲਾ ਹੈ ਅਤੇ ਇਹ ਸੰਪਤ ਹੀ ਸੀ ਜਿਸ ਨੇ ਰਾਕੇਸ਼ ਗੋਦਾਰਾ ਨੂੰ ਗੋਗਾਮੇੜੀ ਦੀ ਸੁਪਾਰੀ ਦਿੱਤੀ ਸੀ। ਸੰਪਤ ਨਹਿਰਾ ਨੂੰ ਵੀ ਇਹ ਸੁਪਾਰੀ ਆਪਣੇ ਗੁਰੂ ਲਾਰੈਂਸ ਵਿਸ਼ਨੋਈ ਤੋਂ ਮਿਲੀ ਸੀ। ਇਸ ਘਟਨਾ ਦੇ ਵਿਰੋਧ ਵਿੱਚ ਅੱਜ ਸਮੁੱਚੇ ਸਮਾਜ ਵੱਲੋਂ ਰਾਜਸਥਾਨ ਬੰਦ ਦਾ ਐਲਾਨ ਕੀਤਾ ਗਿਆ ਹੈ।
ਪੁਲਿਸ ਨੇ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਡੀ ਦੇ ਕਤਲ ਵਿੱਚ ਸ਼ਾਮਲ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਸ਼ਾਰਪ ਸ਼ੂਟਰ ਮੌਜੂਦਾ ਸਮੇਂ ਵਿੱਚ ਬਦਨਾਮ ਗੈਂਗਸਟਰ ਰਾਕੇਸ਼ ਗੋਦਾਰਾ ਲਈ ਕੰਮ ਕਰਦੇ ਸਨ। ਰਾਕੇਸ਼ ਗੋਦਾਰਾ ਨੂੰ ਗੋਗਾਮੇੜੀ ਕਤਲ ਕਾਂਡ ਦਾ ਠੇਕਾ ਲਾਰੈਂਸ ਵਿਸ਼ਨੋਈ ਦੇ ਸ਼ਾਰਪ ਸ਼ੂਟਰ ਸੰਪਤ ਨਹਿਰਾ ਨੇ ਦਿੱਤਾ ਸੀ।