ਪੁਲਿਸ ਨੂੰ ਮਿਲਿਆ ਸੰਪਤ ਨਹਿਰਾ ਦਾ ਪ੍ਰੋਡਕਸ਼ਨ ਰਿਮਾਂਡ, ਮੰਨਿਆ ਜਾ ਰਿਹਾ ਗੋਗਾਮੇੜੀ ਕਤਲ ਦਾ ਮਾਸਟਰਮਾਈਂਡ

Published: 

08 Dec 2023 11:03 AM

ਰਾਜਸਥਾਨ ਦੇ ਗੋਗਾਮੇੜੀ ਕਤਲ ਕਾਂਡ ਦੇ ਮਾਸਟਰਮਾਈਂਡ ਮੰਨੇ ਜਾਂ ਰਹੇ ਗੈਂਗਸਟਰ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਜੇਲ੍ਹ ਤੋਂ ਲੈ ਕੇ ਆਈ ਹੈ। ਜਾਣਕਾਰੀ ਅਨੁਸਾਰ ਉਸ ਨੂੰ 17 ਨਵੰਬਰ ਨੂੰ ਰੋਪੜ ਦੇ ਭਗਵੰਤਪੁਰਾ ਥਾਣੇ ਵਿੱਚ ਦਰਜ ਐਫਆਈਆਰ ਨੰਬਰ 82 ਸਬੰਧੀ ਪੁੱਛਗਿੱਛ ਲਈ ਲਿਆਂਦਾ ਗਿਆ ਹੈ।

ਪੁਲਿਸ ਨੂੰ ਮਿਲਿਆ ਸੰਪਤ ਨਹਿਰਾ ਦਾ ਪ੍ਰੋਡਕਸ਼ਨ ਰਿਮਾਂਡ, ਮੰਨਿਆ ਜਾ ਰਿਹਾ ਗੋਗਾਮੇੜੀ ਕਤਲ ਦਾ ਮਾਸਟਰਮਾਈਂਡ

ਫਾਈਲ ਫੋਟੋ

Follow Us On

ਰੋਪੜ ਪੁਲਿਸ ਰਾਜਸਥਾਨ ਦੇ ਸੁਖਦੇਵ ਸਿੰਘ ਗੋਗਾਮੇੜੀ (Sukhdev Singh Gogamedi) ਕਤਲ ਕਾਂਡ ਦੇ ਮਾਸਟਰਮਾਈਂਡ ਮੰਨੇ ਜਾਂ ਰਹੇ ਗੈਂਗਸਟਰ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਠਿੰਡਾ ਜੇਲ੍ਹ ਤੋਂ ਲੈ ਕੇ ਆਈ ਹੈ। ਰੋਪੜ ਪੁਲਿਸ ਦੀ ਇੱਕ ਟੀਮ ਸੰਪਤ ਨਹਿਰਾ ਨੂੰ ਲੈਣ ਲਈ ਬਠਿੰਡਾ ਗਈ ਸੀ ਅਤੇ ਵੀਰਵਾਰ ਦੁਪਹਿਰ ਪੁਲਿਸ ਨੇ ਉਸ ਨੂੰ ਭਾਰੀ ਸੁਰੱਖਿਆ ਹੇਠ ਰੋਪੜ ਵਿੱਚ ਸੀਜੇਐਮ ਸੀਮਾ ਚੌਧਰੀ ਦੀ ਅਦਾਲਤ ਵਿੱਚ ਪੇਸ਼ ਕਰੇਗੀ। ਜਿੱਥੇ ਉਨ੍ਹਾਂ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗਿਆ। ਪੁਲਿਸ ਨੂੰ ਸੰਪਤ ਨਹਿਰਾ ਦਾ 8 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ।

ਜਾਣਕਾਰੀ ਅਨੁਸਾਰ ਉਸ ਨੂੰ 17 ਨਵੰਬਰ ਨੂੰ ਰੋਪੜ ਦੇ ਭਗਵੰਤਪੁਰਾ ਥਾਣੇ ਵਿੱਚ ਦਰਜ ਐਫਆਈਆਰ ਨੰਬਰ 82 ਸਬੰਧੀ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਉਸ ਖਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸੇ ਤਹਿਤ ਰੋਪੜ ਪੁਲਿਸ ਸੰਪਤ ਨਹਿਰਾ ਨੂੰ ਬਠਿੰਡਾ ਤੋਂ ਰੋਪੜ ਜੇਲ੍ਹ ਲੈ ਕੇ ਆਈ ਸੀ। ਅਦਾਲਤ ਨੇ ਸੰਪਤ ਨਹਿਰਾ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਅਤੇ ਹੁਣ ਪੁਲੀਸ ਉਸ ਨੂੰ 15 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰੇਗੀ।

ਬਠਿੰਡਾ ਜੇਲ੍ਹ ਚ ਬੰਦ ਸੀ ਸੰਪਤ ਨਹਿਰਾ

ਰਾਜਸਥਾਨ ਦੇ ਜੈਪੁਰ ‘ਚ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਦੀ ਦੀ ਗੋਲੀਬਾਰੀ ‘ਚ ਹੱਤਿਆ ਦੇ ਮਾਮਲੇ ‘ਚ ਗੈਂਗਸਟਰ ਸੰਪਤ ਨਹਿਰਾ ਦਾ ਨਾਂਅ ਸਾਹਮਣੇ ਆਇਆ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਇਸ ਲਈ ਰਾਜਸਥਾਨ ਪੁਲੀਸ ਮੁਲਜ਼ਮ ਗੈਂਗਸਟਰ ਨਹਿਰਾ ਨੂੰ ਕੇਂਦਰੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਸਕਦੀ ਹੈ। ਪਰ ਵੀਰਵਾਰ ਨੂੰ ਰੋਪੜ ਪੁਲੀਸ ਪਹਿਲਾਂ ਹੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਨੂੰ ਰੋਪੜ ਜ਼ਿਲ੍ਹੇ ਵਿੱਚ ਦਰਜ ਇੱਕ ਕੇਸ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ।

Exit mobile version