Question on Police: ਨੌਜਵਾਨਾਂ ਨੇ ਫੜਿਆ ਫਰਜੀ ਏਜੰਟ, ਖਾਲੀ ਮਿਲਿਆ ਥਾਣਾ…ਸਵਾਲਾਂ ‘ਚ ਪੁਲਿਸ

Updated On: 

19 Apr 2023 17:57 PM

Crime News: ਕਾਰਵਾਈ ਨਾ ਹੋਣ ਤੋਂ ਨਰਾਜ ਨੌਜਵਾਨਾਂ ਨੇ ਪੁਲਿਸ ਨੂੰ ਧਮਕੀ ਦਿੱਤੀ ਕਿ ਜੇਕਰ ਠੱਗ ਏਜੰਟ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਲਈ ਮਜਬੂਰ ਹੋ ਜਾਣਗੇ।

Follow Us On

ਗੁਰਦਾਸਪੁਰ ਨਿਊਜ: ਬੀਤੇ ਦਿਨੀਂ ਵਿਦੇਸ਼ ਭੇਜਣ ਦੇ ਨਾਮ ਤੇ ਇਕ ਏਜੰਟ ਵਲੋਂ 70 ਦੇ ਕਰੀਬ ਨੋਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਨੌਜਵਾਨਾਂ ਵਲੋ ਏਜੰਟ ਦੇ ਦਫ਼ਤਰ ਬਾਹਰ ਹੰਗਾਮਾਂ ਵੀ ਕੀਤਾ ਗਿਆ ਸੀ ਪਰ ਠੱਗ ਏਜੰਟ ਉੱਪਰ ਕੋਈ ਕਾਰਵਾਈ ਨਹੀਂ ਹੋਈ। ਨਰਾਜ ਨੌਜਵਾਨਾਂ ਆਪ ਹੀ ਮੁਲਜਮ ਠੱਗ ਏਜੰਟ ਕਾਬੂ ਕਰਕੇ ਥਾਣੇ ਲੈ ਗਏ, ਪਰ ਰਾਤ ਨੂੰ ਥਾਣੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ। ਇਸ ਸਬੰਧੀ ਜਦੋਂ ਐਸਐਸਪੀ ਗੁਰਦਾਸਪੁਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਆ ਕੇ ਉਹ ਆਪਣੀ ਸ਼ਿਕਾਇਤ ਦੇ ਦੇਣ।

ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਦਸਿਆ ਕਿ ਇਸ ਠੱਗ ਏਜੰਟ ਨੇ ਵਿਦੇਸ ਭੇਜਣ ਦੇ ਨਾਂਅ ਤੇ 70 ਦੇ ਕਰੀਬ ਨੋਜਵਾਨਾਂ ਕੋਲੋ ਲੱਖਾਂ ਰੁਪਏ ਲੈ ਕੇ ਝੂਠੇ ਵੀਜੇ ਅਤੇ ਝੂਠੀਆਂ ਟਿਕਟਾਂ ਦਿੱਤੀਆਂ ਗਈਆਂ ਸਨ। ਪਿਛਲੇ ਦਿਨੀਂ ਨੌਜਵਾਨਾਂ ਵੱਲੋਂ ਗੁਰਦਾਸਪੁਰ ਦੀ ਬ੍ਰਾਂਚ ਦੇ ਅੱਗੇ ਹੰਗਾਮਾਂ ਵੀ ਕੀਤਾ ਗਿਆ ਸੀ, ਪਰ ਕੋਈ ਸੁਣਵਾਈ ਨਹੀਂ ਹੋਈ।

ਕਾਬੂ ਹੇਠ ਏਜੰਟ, ਨਹੀਂ ਹੋਈ ਕਾਰਵਾਈ

ਬੀਤੀ ਰਾਤ ਜੱਸੀ ਨਾਮ ਦੇ ਇਸ ਏਜੰਟ ਵੱਲੋਂ ਨੌਜਵਾਨਾਂ ਨੂੰ ਫੋਨ ਕਰਕੇ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਪਾਸਪੋਰਟ ਵਾਪਸ ਲੈਣੇ ਹਨ ਤਾਂ ਤਿੰਨ-ਤਿੰਨ ਹਜ਼ਾਰ ਰੁਪਏ ਉਸਨੂੰ ਆਨਲਾਈਨ ਭੇਜੋ। ਏਜੰਟ ਦੀ ਇਸ ਹਰਕਤ ਤੋਂ ਰੋਸ ਵਿੱਚ ਆਏ ਸਾਰੇ ਨੌਜਵਾਨਾਂ ਨੇ ਉਸਨੂੰ ਕਾਹਨੂੰਵਾਨ ਚੌਂਕ ਤੇ ਕਾਬੂ ਕਰ ਲਿਆ ਅਤੇ ਬਰਿਆਰ ਚੌਕੀ ਵਿੱਚ ਲੈ ਗਏ। ਜਿੱਥੇ ਕਿ ਪੁਲਿਸ ਵੱਲੋਂ ਕਹਿ ਦਿੱਤਾ ਗਿਆ ਕਿ ਇਸ ਨੂੰ ਸਿਟੀ ਥਾਣੇ ਲੈ ਜਾਓ ਜਿਸ ਤੋਂ ਬਾਅਦ ਨੌਜਵਾਨ ਸਿਟੀ ਥਾਣੇ ਲੈ ਕੇ ਪਹੁੰਚੇ ਤਾਂ ਸਿਟੀ ਥਾਣੇ ਦੀ ਵੀ ਪੁਲਿਸ ਨੇ ਮਾਮਲਾ ਹੱਦ ਵਿੱਚ ਨਾ ਹੋਣ ਦਾ ਕਹਿ ਕੇ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ।

ਪੁਲਿਸ ਦਾ ਸਹਿਯੋਗ ਨਾ ਮਿਲਣ ਤੋਂ ਨਰਾਜ ਪੀੜਤ ਨੌਜਵਾਨਾਂ ਨੇ ਇਸ ਮਾਮਲੇ ਸਬੰਧੀ ਐਸਐਸਪੀ ਗੁਰਦਾਸਪੁਰ ਨੂੰ ਫੋਨ ਕੀਤਾ ਤੇ ਉਨ੍ਹਾਂ ਦੇ ਦਫਤਰ ਵਿਚ ਹਾਜਰ ਮੁਲਾਜਮ ਵੱਲੋਂ ਵੀ ਕਹਿ ਦਿਤਾ ਗਿਆ ਕਿ ਸਵੇਰੇ 9 ਵਜੇ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਨਰਾਜ ਪੀੜਤਾਂ ਨੇ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਧਮਕੀ ਦੇ ਦਿੱਤੀ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ ਤੇ ਕਦੋਂ ਠੱਗ ਏਜੰਟ ਤੇ ਕਾਰਵਾਈ ਕੀਤੀ ਜਾਂਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ