ਪੰਜਾਬ ‘ਚ ਅੱਤਵਾਦੀ ਹਮਲੇ ਦੀ ਕੋਸ਼ਿਸ਼, ਪੁਲਿਸ ਨੇ 13 ਮਡਿਉਲ ਆਪ੍ਰੇਟਿਵ ਕੀਤੇ ਕਾਬੂ

tv9-punjabi
Updated On: 

22 Apr 2025 17:31 PM

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਵਿੱਚ ਹੋਏ ਗ੍ਰਨੇਡ ਹਮਲੇ ਅਤੇ ਇਸ ਤੋਂ ਬਾਅਦ ਯੂਨਾਨ ਵਿੱਚ ਬੈਠੇ ਬੀਕੇਆਈ ਅਤੇ ਆਈਐਸਆਈ ਦੇ ਮਾਡਿਊਲ ਦੇ 13 ਅੱਤਵਾਦੀਆਂ ਜਸਵਿੰਦਰ ਉਰਫ਼ ਮੰਨੂ ਅਗਵਾਨ ਅਤੇ ਫਰਾਂਸ ਵਿੱਚ ਸਤਨਾਮ ਸਿੰਘ ਉਰਫ਼ ਸੱਤਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਹੋਰ ਸਰਗਰਮ ਮਾਡਿਊਲਾਂ ਦੀ ਜਾਂਚ ਵਧਾ ਦਿੱਤੀ ਹੈ। ਡੀਜੀਪੀ ਯਾਦਵ ਨੇ ਕਿਹਾ ਕਿ ਉਹ ਵਿਦੇਸ਼ਾਂ 'ਚ ਬੈਠੇ ਇਨ੍ਹਾਂ ਹੈਂਡਲਰਾਂ ਬਾਰੇ ਕੇਂਦਰੀ ਏਜੰਸੀਆਂ ਨੂੰ ਡਾਟਾ ਸਾਂਝਾ ਦੇ ਰਹੇ ਹਨ।

ਪੰਜਾਬ ਚ ਅੱਤਵਾਦੀ ਹਮਲੇ ਦੀ ਕੋਸ਼ਿਸ਼, ਪੁਲਿਸ ਨੇ 13 ਮਡਿਉਲ ਆਪ੍ਰੇਟਿਵ ਕੀਤੇ ਕਾਬੂ

ਅੱਤਵਾਦੀ.

Follow Us On

Punjab Police: ਡਿਬਰੂਗੜ੍ਹ ਜੇਲ੍ਹ ‘ਚ ਬੰਦ ਵਾਰਿਸ ਪੰਜਾਬ ਦੇ ਦੇ ਮੁਖੀ ਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਨੂੰ ਵਧਾ ਦਿੱਤਾ ਗਿਆ ਹੈ। ਅੰਮ੍ਰਿਤਪਾਲ ‘ਤੇ ਅਗਲੇ ਇੱਕ ਸਾਲ ਲਈ NSA ਦੇ ਵਾਧੇ ਦੇ ਨਾਲ, ਸੂਬੇ ‘ਚ ਖਾਲਿਸਤਾਨ ਪੱਖੀ ਵਿਚਾਰਧਾਰਾ ਇੱਕ ਵਾਰ ਫਿਰ ਜ਼ੋਰ ਫੜਨ ਲੱਗ ਗਈ ਹੈ।

ਬੱਬਰ ਖਾਲਸਾ ਇੰਟਰਨੈਸ਼ਨਲ (BKI) ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਫਰਾਂਸ ਤੇ ਗ੍ਰੀਸ ਮਾਡਿਊਲ ਦੇ 13 ਅੱਤਵਾਦੀਆਂ ਦੀ ਗ੍ਰਿਫਤਾਰੀ ਹੋਈ ਹੈ। ਇਸ ਤੋਂ ਬਾਅਦ ਨਵੇਂ ਖੁਫੀਆ ਇਨਪੁਟ ਵੀ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਖੁਫੀਆ ਜਾਣਕਾਰੀਆਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਦੇ ਧਾਰਮਿਕ ਤੇ ਹਿੰਦੂ ਸੰਗਠਨਾਂ ਤੋਂ ਇਲਾਵਾ ਸਰਕਾਰੀ ਏਜੰਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਹਾਲ ਹੀ ਵਿੱਚ ਦਿੱਲੀ ‘ਚ ਰਾਸ਼ਟਰੀ ਸੁਰੱਖਿਆ ਸੰਬੰਧੀ ਏਜੰਸੀਆਂ ਦੀ ਮੀਟਿੰਗ ਹੋਈ। ਇਸ ਵਿੱਚ ਪੰਜਾਬ ਦੇ ਲੁਧਿਆਣਾ ‘ਚ ਸ਼ਿਵ ਸੈਨਾ ਤੇ ਹੋਰ ਸੰਗਠਨਾਂ ਦੇ ਆਗੂਆਂ ਦੀ ਜਾਨ ਨੂੰ ਖ਼ਤਰਾ ਹੋਣ ਬਾਰੇ ਜਾਣਕਾਰੀ ਮਿਲੀ ਸੀ।

NSA ਵਧਾਉਣ ਦਾ ਵਿਰੋਧ

ਐਨਐਸਏ ਦੇ ਵਾਧੇ ਦੇ ਨਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੋਗਾ ਨਾਮ ਦੇ Whatsapp ਗਰੁੱਪ ‘ਚ ਇੱਕ ਚੈਟ ਸਾਹਮਣੇ ਆਈ ਹੈ। ਇਸ ‘ਚ ਅੰਮ੍ਰਿਤਪਾਲ ‘ਤੇ ਅਗਲੇ ਇੱਕ ਸਾਲ ਲਈ ਐਨਐਸਏ (NSA) ਦੇ ਵਾਧੇ ਦਾ ਵਿਰੋਧ ਕੀਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਵਿੱਚ ਹੋਏ ਗ੍ਰਨੇਡ ਹਮਲੇ ਅਤੇ ਇਸ ਤੋਂ ਬਾਅਦ ਯੂਨਾਨ ਵਿੱਚ ਬੈਠੇ ਬੀਕੇਆਈ ਅਤੇ ਆਈਐਸਆਈ ਦੇ ਮਾਡਿਊਲ ਦੇ 13 ਅੱਤਵਾਦੀਆਂ ਜਸਵਿੰਦਰ ਉਰਫ਼ ਮੰਨੂ ਅਗਵਾਨ ਅਤੇ ਫਰਾਂਸ ਵਿੱਚ ਸਤਨਾਮ ਸਿੰਘ ਉਰਫ਼ ਸੱਤਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਹੋਰ ਸਰਗਰਮ ਮਾਡਿਊਲਾਂ ਦੀ ਜਾਂਚ ਵਧਾ ਦਿੱਤੀ ਹੈ। ਡੀਜੀਪੀ ਯਾਦਵ ਨੇ ਕਿਹਾ ਕਿ ਉਹ ਵਿਦੇਸ਼ਾਂ ‘ਚ ਬੈਠੇ ਇਨ੍ਹਾਂ ਹੈਂਡਲਰਾਂ ਬਾਰੇ ਕੇਂਦਰੀ ਏਜੰਸੀਆਂ ਨੂੰ ਡਾਟਾ ਸਾਂਝਾ ਦੇ ਰਹੇ ਹਨ।

ਅੰਮ੍ਰਿਤਪਾਲ ਵਿਰੁੱਧ ਐਨਐਸਏ ਵਧਾਉਣ ਸੰਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਜ਼ਿਲ੍ਹਾ ਮੋਗਾ ਦੇ ਵਟਸਐਪ ਗਰੁੱਪ ਵਿੱਚ ਸਾਹਮਣੇ ਆਈ ਚੈਟ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਮੂਹ ਦੇ ਬਾਕੀ ਸਰਗਰਮ ਮੈਂਬਰਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਇਸ ਗਰੁੱਪ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਣ ਸੰਬੰਧੀ ਸਾਹਮਣੇ ਆਈਆਂ ਚੈਟਾਂ ਦੀ ਜਾਂਚ ਕਰ ਰਹੀ ਹੈ।