ਅੰਮ੍ਰਿਤਸਰ ਹਵਾਈ ਅੱਡੇ ਤੋਂ ਗਾਂਜੇ ਸਮੇਤ ਯਾਤਰੀ ਕਾਬੂ, ਮਲੇਸ਼ੀਅਨ ਏਅਰਲਾਈਜ਼ ਲਿਆਂਦਾ ਗਿਆ ਸੀ 7 ਕਿਲੋਂ ਗਾਂਜਾ

Published: 

04 May 2025 08:05 AM IST

Airport Drug Bust: ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਮਲੇਸ਼ੀਆ ਤੋਂ ਆਏ ਇੱਕ ਯਾਤਰੀ ਕੋਲੋਂ 7 ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਸਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਯਾਤਰੀ ਦੀਆਂ ਸ਼ੱਕੀ ਹਰਕਤਾਂ ਕਾਰਨ ਸਾਮਾਨ ਦੀ ਤਲਾਸ਼ੀ ਲਈ ਗਈ ਸੀ। ਮੁਲਜ਼ਮ ਨੂੰ NDPS ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਗਾਂਜੇ ਸਮੇਤ ਯਾਤਰੀ ਕਾਬੂ, ਮਲੇਸ਼ੀਅਨ ਏਅਰਲਾਈਜ਼ ਲਿਆਂਦਾ ਗਿਆ ਸੀ 7 ਕਿਲੋਂ ਗਾਂਜਾ
Follow Us On

ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਮਲੇਸ਼ੀਆ ਤੋਂ ਆਏ ਇੱਕ ਯਾਤਰੀ ਤੋਂ 7 ਕਿਲੋ ਹਾਈਡ੍ਰੋਪੋਨਿਕ ਮਾਰਿਜੁਆਨਾ ਬਰਾਮਦ ਕੀਤਾ। ਇਸਦੀ ਕੀਮਤ ਲਗਭਗ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਰਾਹੀਂ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਉਸਦੀਆਂ ਹਰਕਤਾਂ ਸ਼ੱਕੀ ਲੱਗ ਰਹੀਆਂ ਸਨ। ਸਾਮਾਨ ਦੀ ਜਾਂਚ ਕਰਦੇ ਸਮੇਂ ਅਧਿਕਾਰੀਆਂ ਨੂੰ ਸ਼ੱਕ ਹੋਇਆ।

ਇਸ ਤੋਂ ਬਾਅਦ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਯਾਤਰੀ ਦੀ ਨਿੱਜੀ ਤੌਰ ‘ਤੇ ਤਲਾਸ਼ੀ ਲਈ ਗਈ ਅਤੇ 7 ਕਿਲੋ ਗਾਂਜਾ ਮਿਲਿਆ। ਜਿਸਨੂੰ ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮ ਨੂੰ NDPS ਐਕਟ 1985 ਦੀ ਧਾਰਾ 43 ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।