Prisoner Flee: ਜਲੰਧਰ ‘ਚ ਪੁਲਿਸ ਦੀ ਨੱਕ ਹੇਠੋਂ ਹਵਾਲਾਤੀ ਫਰਾਰ, ਮੈਡੀਕਲ ਲਈ ਲਿਆਇਆ ਗਿਆ ਸੀ ਹਸਪਤਾਲ
Crime News: ਫਰਾਰ ਹਵਾਲਾਤੀ ਨੂੰ ਲੁੱਟ-ਖੋਹ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ ਅਤੇ ਇਸ ਦੌਰਾਨ ਮੁਲਜ਼ਮ ਹਸਪਤਾਲ ਦੇ ਐਕਸਰੇ ਰੂਮ ਵਿੱਚੋਂ ਫਰਾਰ ਹੋ ਗਿਆ।

Prisoner Flee: ਜਲੰਧਰ ‘ਚ ਪੁਲਿਸ ਦੀ ਨੱਕ ਹੇਠੋਂ ਫਰਾਰ ਹੋਇਆ ਹਵਾਲਾਤੀ, ਮੈਡੀਕਲ ਲਈ ਲਿਆਇਆ ਗਿਆ ਸੀ ਹਸਪਤਾਲ
ਜਲੰਧਰ ਨਿਊਜ: ਇੱਥੋਂ ਦੇ ਸਿਵਲ ਹਸਪਤਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਥਾਣਾ-6 ਦੀ ਪੁਲਿਸ 5 ਅਪਰਾਧੀਆਂ ਦਾ ਮੈਡੀਕਲ ਕਰਵਾਉਣ ਲਈ ਪਹੁੰਚੀ ਸੀ। ਇਸ ਦੌਰਾਨ ਇੱਕ ਮੁਲਜ਼ਮ ਪੁਲਿਸ ਦੀ ਨੱਕ ਹੇਠੋਂ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ‘ਚ ਭਾਜੜਾਂ ਪੈ ਗਈਆਂ ਹਨ। ਮੁਲਜ਼ਮ ਦੀ ਪਛਾਣ ਸੋਨੂੰ ਵਾਸੀ ਬਸਤੀ ਸ਼ੇਖ ਜਲੰਧਰ ਵਜੋਂ ਹੋਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੁੱਟ ਦੇ ਮਾਮਲੇ ‘ਚ ਸੋਨੂੰ ਦੇ ਨਾਲ ਚਾਰ ਹੋਰ ਮੁਲਜਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸਾਰਿਆਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਗਈ ਸੀ। ਇਸ ਦੌਰਾਨ ਸੋਨੂੰ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ।
ਸੋਨੂੰ ਇੱਕ ਇੱਕ ਪੇਸ਼ੇਵਰ ਅਪਰਾਧੀ ਹੈ, ਪੁਲਿਸ ਨੇ ਉਸ ਨੂੰ ਸਨੈਚਿੰਗ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਸੋਨੂੰ ਖਿਲਾਫ ਚੋਰੀ, ਨਸ਼ਾ ਤਸਕਰੀ ਤੋਂ ਲੈ ਕੇ ਸਨੈਚਿੰਗ ਦੇ ਕਈ ਮਾਮਲੇ ਦਰਜ ਹਨ। ਸਿਵਲ ਹਸਪਤਾਲ ਦੇ ਐਕਸਰੇ ਵਿਭਾਗ ਵਿੱਚ ਭਾਰੀ ਭੀੜ ਸੀ, ਜਿਸਦਾ ਫਾਇਦਾ ਚੁੱਕ ਕੇ ਸੋਨੂੰ ਫਰਾਰ ਹੋ ਗਿਆ। ਪੁਲਿਸ ਨੇ ਉਸ ਨੂੰ ਫੜਨ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।