ਪੰਜਾਬ ਚ ਹੁਣ ਪੁਲਿਸ ਮੁਲਾਜ਼ਮ ਅਤੇ ਪੁਲਿਸ ਥਾਣੇ ਵੀ ਨਹੀਂ ਰਹੇ ਸੁਰੱਖਿਅਤ

Updated On: 

12 Jan 2023 17:41 PM

ਪੰਜਾਬ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਤਾਂ ਆਮ ਹਨ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਗੈਂਗਸਟਰਾਂ ਵਲੋਂ ਪੁਲਿਸ ਮੁਲਾਜਮਾਂ ਅਤੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਵਿੱਚ ਪੁਲਿਸ ਥਾਣਿਆਂ ਤੇ ਹੋ ਰਹੇ ਹਮਲਿਆਂ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਕਈ ਥਾਣਿਆਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ। ਅਜਿਹੇ ਵਿੱਚ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਹੇ ਹਨ ਕੀ ਜਦੋਂ ਪੁਲਿਸ ਸੁਰੱਖਿਅਤ ਨਹੀਂ ਤਾਂ ਆਮ ਲੋਕ ਕਿੱਥੇ ਜਾਣਗੇ।

ਪੰਜਾਬ ਚ ਹੁਣ ਪੁਲਿਸ ਮੁਲਾਜ਼ਮ ਅਤੇ ਪੁਲਿਸ ਥਾਣੇ ਵੀ ਨਹੀਂ ਰਹੇ ਸੁਰੱਖਿਅਤ

ਪੰਜਾਬ ਪੁਲਿਸ ਦੀ ਪੁਰਾਣੀ ਤਸਵੀਰ

Follow Us On

ਪੰਜਾਬ ਅੰਦਰ ਜਿਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀਆਂ ਵਲੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਉਥੇ ਹੀ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹੁਣ ਸੂਬੇ ਅੰਦਰ ਸੁਰੱਖਿਅਤ ਨਹੀਂ ਹਨ,ਕਿਉਕਿ ਲੰਘੇ ਸਮੇਂ ਦੌਰਾਨ ਪੰਜਾਬ ਅੰਦਰ ਲਗਾਤਾਰ ਗੈਂਗਸਟਰਾਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਤੇ ਹਮਲੇ ਕੀਤੇ ਜਾ ਰਹੇ ਹਨ। ਲਿਹਾਜਾ ਪੰਜਾਬ ਸਰਕਾਰ ਲਈ ਇਹ ਵੀ ਵੱਡੀ ਚੁਣੌਤੀ ਹੈ ਕਿ ਉਹ ਕਿਵੇਂ ਸੂਬੇ ਚੋਂ ਗੈਂਗਸਟਰਾਂ ਦੇ ਨੈਟਵਰਕ ਨੂੰ ਤੋੜੇ।

ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਪੰਜਾਬ ਸਰਕਾਰ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਸੂਬੇ ਅੰਦਰ ਆਪ ਪਾਰਟੀ ਦੇ ਰਾਜ ਵਿਚ ਗੈਂਗਸਟਰ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੁੱਝ ਦਿਨ ਪਹਿਲਾਂ ਫਗਵਾੜਾ ਚ ਗੈਂਗਸਟਰਾਂ ਵਲੋਂ ਗੋਲੀਆ ਮਾਰ ਕੇ ਮਾਰੇ ਗਏ ਪੁਲਿਸ ਮੁਲਾਜ਼ਮ ਕਮਲਪ੍ਰੀਤ ਬਾਜਵਾ ਤੋਂ ਮਿਲਦੀ ਹੈ ਜੋ ਕਿ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਬੇਖੌਫ ਤਿੰਨ ਗੈਂਗਸਟਰਾਂ ਵਲੋਂ ਕਮਲ੍ਪ੍ਰੀਤ ਬਾਜਵਾ ਨੂੰ ਗੋਲੀਆ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਅੰਮ੍ਰਿਤਸਰ ਚ ਸਬ ਇੰਸਪੈਕਟਰ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼

ਕੁੱਝ ਸਮਾਂ ਪਹਿਲਾਂ ਅੰਮ੍ਰਿਤਸਰ ਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਬੰਬ ਰੱਖ ਕੇ ਉੁਨ੍ਹਾਂ ਨੂੰ ਮਾਰਨ ਦੀ ਸ਼ਾਜਿਸ਼ ਅੱਤਵਾਦੀਆਂ ਵਲੋਂ ਰਚੀ ਗਈ ਸੀ ਪਰ ਦਿਲਬਾਗ ਸਿੰਘ ਦੀ ਕਿਸਮਤ ਚੰਗੀ ਸੀ ਇਕ ਅਵਾਰਾ ਕੁੱਤੇ ਨੇ ਉਸ ਬੰਬ ਨੂੰ ਗੱਡੀ ਹੇਠੋਂ ਬਾਹਰ ਖਿਚ ਲਿਆ ਜਿਸ ਨਾਲ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਦਿਲਬਾਗ ਸਿੰਘ ਦੀ ਜਾਨ ਬਚ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਾਜਿਸ਼ ਦੀ ਜਿੰਮੇਵਾਰੀ ਵਿਦੇਸ਼ ਚ ਬੈਠੇ ਇਕ ਅੱਤਵਾਦੀ ਸੰਗਠਨ ਵਲੋਂ ਲਈ ਗਈ ਸੀ।

ਨਿਸ਼ਾਨੇ ਤੇ ਪੁਲਿਸ ਥਾਣੇ

ਪੰਜਾਬ ਵਿੱਚ ਬੀਤੇ ਸਾਲ ਦੌਰਾਨ ਤਰਨਤਾਰਨ ਜਿਲ੍ਹੇ ਦੇ ਸਹਿਰਾਲੀ ਥਾਣੇ ਤੇ ਗਰਨੇਡ ਹਮਲਾ ਹੋ ਚੁੱਕਿਆ ਹੈ। ਪਹਿਲਾਂ ਗੁਰਦਾਸਪੁਰ ਅਤੇ ਪਠਾਨਕੋਟ ਜਿਲ੍ਹਿਆਂ ਵਿੱਚ ਵੀ ਇਸ ਤਰਾਂ ਦੀ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਆਈ.ਐਸ.ਆਈ. ਦੇ ਏਜੰਟ ਤੋ ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਕਿ ਅੱਤਵਾਦੀਆਂ ਦੇ ਨਿਸ਼ਾਨੇ ਤੇ ਚੰਡੀਗੜ੍ਹ ਦੇ ਨੇੜੇ ਲੱਗਦੇ ਡੇਰਾਬੱਸੀ ਦਾ ਪੁਲਿਸ ਥਾਣਾ ਵੀ ਨਿਸ਼ਾਨੇ ਤੇ ਸੀ। ਇਸ ਚਿਤਾਵਨੀ ਤੋਂ ਬਾਅਦ ਡੇਰਾਬੱਸੀ ਥਾਣੇ ਦੀ ਸੁੱਰਖਿਆ ਨੂੰ ਵਧਾ ਦਿੱਤਾ ਗਿਆ ਹੈ। ਇਸੇ ਤਰਾਂ ਪੰਜਾਬ ਦੇ ਜਲੰਧਰ ਵਿੱਚ ਵੀ ਥਾਣੇ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।