‘ਸਾਡੇ ਇਨਪੁੱਟ ‘ਤੇ ਹੋਈ ਹੈਪੀ ਪਾਸੀਆ ਦੀ ਗ੍ਰਿਫਤਾਰੀ’ ਡੀਜੀਪੀ ਬੋਲੇ – ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਡਿਪੋਰਟ ਦੀ ਤਿਆਰੀ
Punjab Police On Happy Passia : ਬੀਤੇ ਦਿਨੀਂ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਹੈਪੀ ਪਾਸੀਆ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ ਵੱਡਾ ਦਾਅਵਾ ਕੀਤਾ ਹੈ। ਪੰਜਾਬ ਪੁਲਿਸ ਮੁਤਾਬਕ ਗ੍ਰਨੇਡ ਹਮਲੇ ਤੋਂ ਬਾਅਦ, ਕਾਊਂਟਰ ਇੰਟੈਲੀਜੈਂਸ ਹੈਪੀ ਪਾਸੀਆ ਦੀਆਂ ਹਰਕਤਾਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਸੀ।

Happy Passia Arrest In America: ਅੱਤਵਾਦੀ ਅਤੇ ਖਾਲਿਸਤਾਨੀ ਸਮਰਥਕ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਸਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਨੇ ਇਸਨੂੰ ਵੱਡੀ ਕਾਮਯਾਬੀ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੋਸਟ ਵਿੱਚ ਪਾਸੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲਗਾਤਾਰ ਹੈਪੀ ਪਾਸੀਆਂ ਬਾਰੇ ਅਮਰੀਕਾ ਦੀਆਂ ਏਜੰਸੀਆਂ ਅਤੇ ਭਾਰਤ ਸਰਕਾਰ ਨਾਲ ਸ਼ੇਅਰ ਕਰ ਰਹੀਆਂ ਸਨ। ਹੁਣ ਉਸਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸੁਰੱਖਿਆ ਏਜੰਸੀਆਂ ਦੇ ਮੁਤਾਬਕ, ਹਾਲ ਹੀ ਵਿੱਚ ਹੈਪੀ ਪਾਸੀਆ ਦੇ ਇਸ਼ਾਰੇ ਤੇ ਪੰਜਾਬ ਵਿੱਚ 14 ਤੋਂ ਵੱਧ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਸਨੂੰ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਹੈਪੀ ਪਾਸੀਆ ਨੂੰ ਕਾਊਂਟਰ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਹੋ ਰਹੇ ਗ੍ਰਨੇਡ ਹਮਲਿਆਂ ਦੇ ਸਬੰਧੀ ਵੱਡੀ ਸਫਲਤਾ ਹਾਸਲ ਹੋ ਸਕਦੀ ਹੈ।
ਪਾਸੀਆ ਨੂੰ ਭਾਰਤ ਲਿਆਉਣ ਦੀ ਤਿਆਰੀ – ਡੀਜੀਪੀ
ਇਕ ਪਾਸੇ ਜਿੱਥੇ ਪੰਜਾਬ ਪੁਲਿਸ ਆਪਣੇ ਇਨਪੁੱਟ ਦੇ ਆਧਾਰ ਤੇ ਪਾਸੀਆ ਨੂੰ ਗ੍ਰਿਫਤਾਰ ਕਰਵਾਉਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ਦੇ ਡੀਜੀਪੀ ਨੇ ਦੱਸਿਆ ਕਿ ਹੈਪੀ ਪਾਸੀਆ ਲਗਾਤਾਰ ਸੂਬੇ ਅਤੇ ਭਾਰਤ ਵਿੱਚ ਦੇਸ਼ ਵਿਰੋਧੀ ਸਰਗਰਮੀਆਂ ਨੂੰ ਅੰਜਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਪਾਕਿਸਤਾਨ ਵਿੱਚ ਰਹਿ ਰਹੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸੰਪਰਕ ਵਿੱਚ ਆ ਕੇ ਆਈਐਸਆਈ ਦੇ ਇਸ਼ਾਰਿਆਂ ਤੇ ਪੰਜਾਬ ਵਿੱਚ ਅੱਤਵਾਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਪਰ ਪੰਜਾਬ ਪੁਲਿਸ ਨੇ ਇਸਨੂੰ ਟਰੈਕ ਕੀਤਾ ਅਤੇ ਇਸਦੇ ਕੁਨੈਕਸ਼ਨਸ ਦੀ ਪੂਰੀ ਮੈਪਿੰਗ ਕੀਤੀ ਗਈ ਅਤੇ ਸਾਰੀ ਜਾਣਕਾਰੀ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਕਾਨੂੰਨ ਦੇ ਮੁਤਾਬਕ ਉਸਨੂੰ ਡਿਪੋਰਟ ਕਰਵਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
The arrest of Harpreet Singh @ Happy Passia, a #USA-based key operative of ISI-backed Babbar Khalsa International (#BKI) and close associate of #Pakistan-based Terrorist Rinda, is a major milestone in the sustained crackdown on ISI-backed terror networks.
Between 20232025, pic.twitter.com/Q0VzHe1ABz
ਇਹ ਵੀ ਪੜ੍ਹੋ
— DGP Punjab Police (@DGPPunjabPolice) April 18, 2025
14 ਤੋਂ ਵੱਧ ਅੱਤਵਾਦੀ ਘਟਨਾਵਾਂ ਵਿੱਚ ਹੈ ਸ਼ਾਮਲ
ਉਹ ਪੰਜਾਬ ਵਿੱਚ 14 ਤੋਂ ਵੱਧ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਹੈ, ਜਿਸ ਵਿੱਚ ਪੁਲਿਸ ਥਾਣਿਆਂ ਤੇ ਗ੍ਰਨੇਡ ਹਮਲੇ ਵੀ ਸ਼ਾਮਲ ਹਨ। ਅਮਰੀਕਾ ਵਿੱਚ ਉਸਦੀ ਨਜ਼ਰਬੰਦੀ ਤੋਂ ਬਾਅਦ, ਭਾਰਤ ਉਸਦੀ ਹਵਾਲਗੀ ਦੀ ਸੰਭਾਵਨਾ ਤੇ ਕੰਮ ਕਰ ਰਿਹਾ ਹੈ। ਉਸ ਦੀਆਂ ਗਤੀਵਿਧੀਆਂ ਦੀ ਜਾਂਚ ਚੰਡੀਗੜ੍ਹ ਪੁਲਿਸ ਅਤੇ ਕੇਂਦਰੀ ਏਜੰਸੀਆਂ ਕਰ ਰਹੀਆਂ ਹਨ।
ਕੁਝ ਮਹੀਨੇ ਪਹਿਲਾਂ, ਪੰਜਾਬ ਪੁਲਿਸ ਨੇ ਹੈਪੀ ਪਾਸੀਆ ਗੈਂਗ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤਿੰਨਾਂ ਲੋਕਾਂ ਨੇ ਫਤਿਹਗੜ੍ਹ ਚੂੜੀਆਂ ਰੋਡ ਤੇ ਬੰਬ ਧਮਾਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਅੱਤਵਾਦੀਆਂ ਦੀ ਪਛਾਣ ਲਵਪ੍ਰੀਤ ਸਿੰਘ, ਕਰਨਦੀਪ ਸਿੰਘ ਅਤੇ ਬੂਟਾ ਸਿੰਘ ਵਜੋਂ ਹੋਈ ਹੈ। ਅੱਤਵਾਦੀਆਂ ਤੋਂ ਇੱਕ ਏਕੇ-47, ਕੁਝ ਜ਼ਿੰਦਾ ਕਾਰਤੂਸ, ਇੱਕ ਗਲੌਕ ਪਿਸਤੌਲ ਅਤੇ ਦੋ 30 ਬੋਰ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।
ਚੰਡੀਗੜ੍ਹ ਅਤੇ ਪੰਜਾਬ ਵਿੱਚ ਗ੍ਰਨੇਡ ਹਮਲਿਆਂ ਚ ਸ਼ਾਮਲ
11 ਸਤੰਬਰ 2024: ਚੰਡੀਗੜ੍ਹ ਦੇ ਸੈਕਟਰ-10 ਸਥਿਤ ਕੋਠੀ ਨੰਬਰ 575 ‘ਤੇ ਗ੍ਰਨੇਡ ਹਮਲਾ ਹੋਇਆ। ਇੱਥੇ ਰੋਹਨ ਅਤੇ ਵਿਸ਼ਾਲ ਮਸੀਹ ਨਾਂਅ ਦੇ ਦੋ ਨੌਜਵਾਨਾਂ ਨੇ ਗ੍ਰਨੇਡਸੁੱਟਿਆ ਅਤੇ ਭੱਜ ਗਏ। ਅਮਰੀਕਾ ਸਥਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੇ ਸੋਸ਼ਲ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਹਰਵਿੰਦਰ ਰਿੰਦਾ ਨੇ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ।
24 ਨਵੰਬਰ 2024: ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਆਰਡੀਐਕਸ ਲਗਾਇਆ ਗਿਆ। ਹਾਲਾਂਕਿ, ਇਹ ਫਟਿਆ ਨਹੀਂ। ਹੈਪੀ ਪਾਸੀਆ ਨੇ ਇਸਦੀ ਜ਼ਿੰਮੇਵਾਰੀ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਗ੍ਰਨੇਡ ਵੀ ਬਰਾਮਦ ਕੀਤੇ ਗਏ।
27 ਨਵੰਬਰ 2024: ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਇੱਕ ਬੰਦ ਪੁਲਿਸ ਚੌਕੀ ‘ਤੇ ਇੱਕ ਗ੍ਰਨੇਡ ਫਟਿਆ। ਇਹ ਹਮਲਾ ਵੀ ਇੱਕ ਬੰਦ ਚੌਕੀ ‘ਤੇ ਹੋਇਆ।
2 ਦਸੰਬਰ 2024: ਨਵਾਂਸ਼ਹਿਰ ਦੇ ਕਾਠਗੜ੍ਹ ਪੁਲਿਸ ਸਟੇਸ਼ਨ ‘ਤੇ ਇੱਕ ਗ੍ਰਨੇਡ ਧਮਾਕਾ ਹੋਇਆ। ਇਸ ਮਾਮਲੇ ਵਿੱਚ ਵੀ ਪੁਲਿਸ ਨੇ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ ਹਥਿਆਰ ਬਰਾਮਦ ਕੀਤੇ ਸਨ।
4 ਦਸੰਬਰ 2024: ਜਦੋਂ ਮਜੀਠਾ ਥਾਣੇ ਵਿੱਚ ਇੱਕ ਗ੍ਰਨੇਡ ਫਟਿਆ, ਤਾਂ ਪੁਲਿਸ ਨੇ ਇਸਨੂੰ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਸਦੀ ਸਾਈਕਲ ਦਾ ਟਾਇਰ ਫਟ ਗਿਆ ਸੀ।
13 ਦਸੰਬਰ 2024: ਗੁਰਦਾਸਪੁਰ ਦੇ ਅਲੀਵਾਲ ਬਟਾਲਾ ਪੁਲਿਸ ਸਟੇਸ਼ਨ ‘ਤੇ ਇੱਕ ਗ੍ਰਨੇਡ ਧਮਾਕਾ ਹੋਇਆ। ਹੈਪੀ ਪਾਸੀਅਨ ਅਤੇ ਉਸਦੇ ਸਾਥੀਆਂ ਨੇ ਵੀ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਇਹ ਘਟਨਾ ਵੀ ਰਾਤ ਦੇ ਸਮੇਂ ਕੀਤੀ ਗਈ ਸੀ।
17 ਦਸੰਬਰ 2024: ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਹਮਲਾ ਕੀਤਾ ਗਿਆ। ਪਹਿਲਾਂ ਤਾਂ ਪੁਲਿਸ ਨੇ ਇਸਨੂੰ ਧਮਾਕਾ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਡੀਜੀਪੀ ਖੁਦ ਅੰਮ੍ਰਿਤਸਰ ਪਹੁੰਚੇ ਅਤੇ ਉਨ੍ਹਾਂ ਮੰਨਿਆ ਕਿ ਇਹ ਇੱਕ ਅੱਤਵਾਦੀ ਘਟਨਾ ਸੀ ਅਤੇ ਇੱਕ ਬੰਬ ਫਟਿਆ ਸੀ।
18 ਦਸੰਬਰ 2024: ਗੁਰਦਾਸਪੁਰ ਜ਼ਿਲ੍ਹੇ ਦੇ ਬਖਸ਼ੀਵਾਲ ਚੌਕੀ ਵਿਖੇ ਧਮਾਕਾ ਹੋਇਆ। ਉਸ ਆਟੋ ‘ਤੇ ਗ੍ਰਨੇਡ ਸੁੱਟਿਆ ਗਿਆ ਜਿਸਨੂੰ ਜ਼ਬਤ ਕਰਕੇ ਪੋਸਟ ‘ਤੇ ਖੜ੍ਹਾ ਕੀਤਾ ਗਿਆ ਸੀ। ਹਮਲੇ ਦੇ ਦੋਸ਼ੀ ਯੂਪੀ ਦੇ ਪੀਲੀਭੀਤ ਵਿੱਚ ਪੁਲਿਸ ਦੁਆਰਾ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਜਸਨਪ੍ਰੀਤ ਸਿੰਘ ਵਜੋਂ ਹੋਈ ਹੈ।
23 ਦਸੰਬਰ ਨੂੰ ਲੁਧਿਆਣਾ ਵਿੱਚ ਹੋਇਆ ਸੀ ਧਮਾਕਾ
23 ਦਸੰਬਰ 2021 ਨੂੰ ਲੁਧਿਆਣਾ ਅਦਾਲਤ ਦੇ ਕੰਪਾਉਂਡ ਵਿੱਚ ਇੱਕ ਧਮਾਕਾ ਹੋਇਆ ਸੀ, ਜਿਸ ਨਾਲ ਬਾਥਰੂਮ ਦੀਆਂ 2 ਕੰਧਾਂ ਢਹਿ ਗਈਆਂ ਸਨ ਅਤੇ ਹੋਰ ਵੀ ਕਾਫੀ ਮਾਲੀ ਨੁਕਸਾਨ ਹੋਇਆ ਸੀ। ਇਸ ਮਾਮਲੇ ਦੀ ਜਾਂਚ NIA ਨੇ ਕੀਤੀ ਸੀ। ਚਾਰਜਸ਼ੀਟ ਵਿੱਚ, ਏਜੰਸੀ ਨੇ ਸੁਰਮੁਖ, ਦਿਲਬਾਗ, ਹਰਪ੍ਰੀਤ ਅਤੇ ਰਾਜਨਪ੍ਰੀਤ ਨੂੰ ਆਰੋਪੀ ਬਣਾਇਆ ਸੀ।



