ਲੱਕੀ ਪਟਿਆਲ ਨੇ ਲਈ ਯਾਦਵਿੰਦਰ ਕਤਲ ਕਾਂਡ ਦੀ ਜ਼ਿੰਮੇਵਾਰੀ, ਕਿਹਾ- ਮੂਸੇਵਾਲਾ ਕੇਸ ‘ਚ ਸਰਕਾਰੀ ਪਹੁੰਚ ਤੋਂ ਮਿਲੀ ਕਲੀਨ ਚਿੱਟ

Updated On: 

23 Jul 2025 11:10 AM IST

ਅਰਮੇਨੀਆ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਘਟਨਾ ਮੰਗਲਵਾਰ ਨੂੰ ਫਰੀਦਕੋਟ ਦੇ ਕੋਟਕਪੂਰਾ ਨੇੜੇ ਪਿੰਡ ਬ੍ਰਾਹਮਣਵਾਲਾ ਵਿੱਚ ਵਾਪਰੀ। ਬਾਈਕ ਸਵਾਰ ਤਿੰਨ ਸ਼ੂਟਰਾਂ ਨੇ ਐਂਡੇਵਰ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ ਕਾਰ ਵਿੱਚ ਬੈਠੇ ਯਾਦਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਲੱਕੀ ਪਟਿਆਲ ਨੇ ਲਈ ਯਾਦਵਿੰਦਰ ਕਤਲ ਕਾਂਡ ਦੀ ਜ਼ਿੰਮੇਵਾਰੀ, ਕਿਹਾ- ਮੂਸੇਵਾਲਾ ਕੇਸ ਚ ਸਰਕਾਰੀ ਪਹੁੰਚ ਤੋਂ ਮਿਲੀ ਕਲੀਨ ਚਿੱਟ
Follow Us On

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕਲੀਨ ਚਿੱਟ ਲੈ ਚੁੱਕੇ ਜੀਵਨਜੋਤ ਸਿੰਘ ਉਰਫ਼ ਜੁਗਨੂੰ ਅਤੇ ਉਸ ਦੇ ਡਰਾਈਵਰ ਯਾਦਵਿੰਦਰ ਸਿੰਘ ‘ਤੇ ਮੰਗਲਵਾਰ ਨੂੰ ਫਰੀਦਕੋਟ ਵਿੱਚ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਜੁਗਨੂੰ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ।

ਇਸ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਅਰਮੇਨੀਆ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ। ਇਹ ਘਟਨਾ ਮੰਗਲਵਾਰ ਨੂੰ ਫਰੀਦਕੋਟ ਦੇ ਕੋਟਕਪੂਰਾ ਨੇੜੇ ਪਿੰਡ ਬ੍ਰਾਹਮਣਵਾਲਾ ਵਿੱਚ ਵਾਪਰੀ। ਬਾਈਕ ਸਵਾਰ ਤਿੰਨ ਸ਼ੂਟਰਾਂ ਨੇ ਐਂਡੇਵਰ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ ਕਾਰ ਵਿੱਚ ਬੈਠੇ ਯਾਦਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮੋਹਾਲੀ ਦਾ ਰਹਿਣ ਵਾਲਾ ਸੀ।

ਮੂਸੇਵਾਲਾ ਕੇਸ ਚ ਸਰਕਾਰੀ ਪਹੁੰਚ ਤੋਂ ਮਿਲੀ ਕਲੀਨ ਚਿੱਟ

ਜੁਗਨੂੰ ਦਾ ਨਾਮ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆਇਆ ਸੀ, ਪਰ ਬਾਅਦ ਵਿੱਚ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਹਮਲਾ ਅਸਲ ਵਿੱਚ ਜੁਗਨੂੰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਪਰ ਉਹ ਗੁਰਦੁਆਰਾ ਸਾਹਿਬ ਤੋਂ ਕਿਸੇ ਹੋਰ ਕਾਰ ਵਿੱਚ ਭੱਜ ਗਿਆ।

ਤੁਹਾਨੂੰ ਦੱਸ ਦੇਈਏ ਕਿ ਜੁਗਨੂੰ ‘ਤੇ ਮੂਸੇਵਾਲਾ ਦੀ ਰੇਕੀ ਕਰਨ ਅਤੇ ਗੈਂਗਸਟਰਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦਾ ਦੋਸ਼ ਸੀ। ਹਾਲਾਂਕਿ, ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਜੁਗਨੂੰ ਨੂੰ ਦੋਸ਼ੀ ਸਾਬਤ ਨਹੀਂ ਕਰ ਸਕੇ। ਜਿਸ ਕਾਰਨ ਅਦਾਲਤ ਨੇ ਜੁਗਨੂੰ ਨੂੰ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ।

ਲੱਕੀ ਪਟਿਆਲ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ

ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਅਸੀਂ ਅੱਜ ਬ੍ਰਾਹਮਣਵਾਲਾ (ਕੋਟ ਕਪੂਰਾ) ਵਿੱਚ ਯਾਦਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਹਮਲਾ ਜੁਗਨੂੰ ਅਤੇ ਯਾਦਵਿੰਦਰ ਦੋਵਾਂ ‘ਤੇ ਹੋਣਾ ਸੀ। 29 ਮਈ 2022 ਨੂੰ, ਜਦੋਂ ਪੁਲਿਸ ਨੇ ਸਿੱਧੂ ਮੂਸੇਵਾਲਾ ਕੇਸ ਵਿੱਚ ਜੁਗਨੂੰ ਦਾ ਨਾਮ ਸ਼ਾਮਲ ਕੀਤਾ, ਪਰ ਜੁਗਨੂੰ ਨੇ ਸਰਕਾਰ ਵਿੱਚ ਆਪਣੀ ਪਕੜ ਦਿਖਾ ਕੇ ਆਪਣਾ ਨਾਮ ਲਿਸਟ ਵਿੱਚੋਂ ਬਾਹਰ ਨਿਕਲਾ ਲਿਆ।

ਜਦੋਂ ਜੁਗਨੂੰ ਸਭ ਦੇ ਸਾਹਮਣੇ ਕਹਿੰਦਾ ਹੁੰਦਾ ਸੀ ਕਿ ਕਿਸੇ ਨੇ ਸਾਡਾ ਕੀ ਬਿਗਾੜ ਲਿਆ। ਤੁਸੀਂ ਪੈਸੇ ਅਤੇ ਤਾਕਤ ਨਾਲ ਸਰਕਾਰੀ ਸੂਚੀ ਵਿੱਚੋਂ ਆਪਣਾ ਨਾਮ ਕੱਢ ਸਕਦੇ ਹੋ, ਪਰ ਸਾਡੀ ਸੂਚੀ ਵਿੱਚੋਂ ਨਹੀਂ। ਕਿਸੇ ਵਿਅਕਤੀ ਨੂੰ ਜੋ ਵੀ ਸਜ਼ਾ ਮਿਲਣੀ ਚਾਹੀਦੀ ਹੈ, ਉਸ ਨੂੰ ਉਹ ਸਜ਼ਾ ਜ਼ਰੂਰ ਮਿਲੇਗੀ।

ਸਾਡੇ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ, ਹੁਣ ਜੋ ਵੀ ਜੁਗਨੂੰ ਦੇ ਨਾਲ ਰਹੇਗਾ ਉਸਨੂੰ ਵੀ ਨੁਕਸਾਨ ਹੋਵੇਗਾ। ਬੱਸ ਇੰਤਜ਼ਾਰ ਕਰੋ ਅਤੇ ਦੇਖੋ, ਸਾਰਿਆਂ ਦੀ ਵਾਰੀ ਆਵੇਗੀ। ਜੋ ਜੁਗਨੂੰ ਦੇ ਨਾਲ ਰਹਿਣਗੇ ਉਹ ਭੁਗਤਨਗੇ। ਇੰਤਜ਼ਾਰ ਕਰੋ ਅਤੇ ਦੇਖੋ। ਪੁਲਿਸ ਇਸ ਧਮਕੀ ਭਰੀ ਪੋਸਟ ਦੀ ਵੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।

Related Stories