Shocking Video: ਮੋਹਾਲੀ ਦੇ ਬੈਂਕ ਵਿੱਚ ਚੱਲੀ ਗੋਲੀ, ਸੁਰੱਖਿਆ ਗਾਰਡ ਤੇ ਗੋਲੀ ਚਲਾਉਣ ਦਾ ਇਲਜ਼ਾਮ , ਜਖ਼ਮੀ ਵਿਅਕਤੀ ਦੀ ਪੀਜੀਆਈ ਵਿੱਚ ਹੋਈ ਮੌਤ
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤਾ ਪਿੰਡ ਮਨੀ ਮਾਜਰਾ ਦੀ ਵਸਨੀਕ ਹੈ। ਯੂਨੀਅਨ ਬੈਂਕ ਦੀ ਇਸ ਸ਼ਾਖਾ ਵਿੱਚ ਉਸਦੀ ਮਾਂ ਦਾ ਖਾਤਾ ਹੈ। ਉਹ ਇੱਥੇ ਆਪਣੀ ਮਾਂ ਨਾਲ ਪੈਸੇ ਕਢਵਾਉਣ ਆਇਆ ਸੀ। ਪਰ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਉਸ ਦੀ ਸੁਰੱਖਿਆ ਗਾਰਡ ਨਾਲ ਬਹਿਸ ਹੋ ਗਈ
ਮੋਹਾਲੀ ਦੇ ਮੁੱਲਾਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਸੁਰੱਖਿਆ ਗਾਰਡ ਤੇ ਗੋਲੀ ਚਲਾਉਣ ਦਾ ਇਲਜ਼ਾਮ ਲੱਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਮਲਾ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ਼ ਦੇ ਲਈ ਚੰਡੀਗੜ੍ਹ ਦੇ ਪੀਜੀਆਈ ਵਿਖੇ ਰੈਫ਼ਰ ਕੀਤਾ ਗਿਆ ਪਰ ਇਲਾਜ਼ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਗੋਲੀ ਚੱਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਮੁਹਾਲੀ ਪੁਲਿਸ ਨੇ ਮੁਲਜ਼ਮ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ‘ਚ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪੀੜਤ ਦੇ ਬਿਆਨ ਵੀ ਲਏ ਜਾ ਰਹੇ ਹਨ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤਾ ਪਿੰਡ ਮਨੀ ਮਾਜਰਾ ਦੀ ਵਸਨੀਕ ਹੈ। ਯੂਨੀਅਨ ਬੈਂਕ ਦੀ ਇਸ ਸ਼ਾਖਾ ਵਿੱਚ ਉਸਦੀ ਮਾਂ ਦਾ ਖਾਤਾ ਹੈ। ਉਹ ਇੱਥੇ ਆਪਣੀ ਮਾਂ ਨਾਲ ਪੈਸੇ ਕਢਵਾਉਣ ਆਇਆ ਸੀ। ਪਰ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਉਸ ਦੀ ਸੁਰੱਖਿਆ ਗਾਰਡ ਨਾਲ ਬਹਿਸ ਹੋ ਗਈ। ਬਾਅਦ ਵਿੱਚ ਸੁਰੱਖਿਆ ਗਾਰਡ ਨੇ ਆਪਣੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਇਸ ‘ਚ ਪੀੜਤਾ ਨੂੰ ਗੋਲੀ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ।