ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਮੁੜ ਮੋਬਾਇਲ ਮਿਲੇ ਹਨ, ਜਿਸ ਕਾਰਨ ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ।
ਫਿਰੋਜ਼ਪੁਰ: ਸਰਕਾਰ ਭਾਵੇਂ ਲੱਖਾਂ ਦਾਅਵੇ ਕਰਦੀ ਹੈ ਕਿ ਜੇਲ੍ਹਾਂ ਵਿੱਚੋਂ ਮੋਬਾਇਲ ਮਿਲਣ ਦੀਆਂ ਘਟਨਵਾਂ ਖਤਮ ਹੋ ਗਈਆਂ ਪਰ ਇਨ੍ਹਾਂ ਦਾਅਵਿਆਂ ਵਿੱਚ ਹਕੀਤਤ ਨਹੀਂ ਹੈ,, ਹੁਣ ਇਸ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਸੁਰਖੀਆਂ ਵਿੱਚ ਆ ਗਈ ਹੈ,, ਜਿੱਥੋਂ 19 ਮੋਬਾਇਲ ਫੋਨ, ਡਾਟਾ ਕੇਬਲ ਅਤੇ ਚਾਰਜਰ ਵੀ ਬਰਾਮਦ ਹੋਇਆ ਹੈ,, ਇਸ ਤੋਂ ਇਲਾਵਾ ਕੁੱਝ ਨਸ਼ਾ ਸਮੱਗਰੀ ਵੀ ਬਰਾਮਦ ਕੀਤੀ ਗਈ,, ਇਸਨੂੰ ਲੈ ਕੇ ਪੁਲਿਸ ਨੇ ਕੁੱਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ,,
ਪੁਲਿਸ ਨੇ ਮੋਬਾਇਲ ਸੁੱਟਣ ਵਾਲਾ ਗਿਰੋਹ ਕੀਤਾ ਸੀ ਕਾਬੂ
ਜਿਕਰਯੋਗ ਹੈ ਕਿ ਪੁਲਿਸ ਨੇ ਜੇਲ ਦੇ ਬਾਹਰੋਂ ਮੋਬਾਇਲ ਸੁੱਟਣ ਵਾਲਾ
ਗਿਰੋਹ ਕਾਬੂ ਕੀਤਾ ਸੀ,, ਪਰ ਹਾਲੇ ਵੀ ਜੇਲ ਦੇ ਬਾਹਰੋਂ ਮੋਬਾਇਲ ਸੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਨੇ,, ਜੇਲ ਪ੍ਰਸ਼ਾਸਨ ਦਾ ਤਰਕ ਹੈ ਕਿ ਉਹ ਸਖਤੀ ਕਰ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਮੋਬਾਇਲ ਮਿਲਣ ਦਾ ਸਿਲਸਿਲਾ ਬੰਦ ਨਹੀਂ ਹੋ ਰਿਹਾ
ਮੁਲਜ਼ਮਾਂ ਦੇ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ-ਜਾਂਚ ਅਧਿਕਾਰੀ
ਇਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ
ਪੁਲਿਸ ਨੇ ਇਕ ਹਵਾਲਾਤੀ ਅਤੇ ਕੁੱਝ ਅਣਪਛਾਤਿਆਂ ਦੇ ਖਿਾਲਫ ਮਾਮਲਾ ਦਰਜ ਕੀਤਾ ਹੈ,, ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਕਿਹੜਾ ਗਿਰੋਹ ਮੋਬਾਇਲ ਸੁੱਟਣ ਦਾ ਕੰਮ ਕਰਦਾ ਹੈ
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ