ਫਿਰੋਜ਼ਪੁਰ ‘ਚ ਡੇਢ ਮਰਲੇ ਜ਼ਮੀਨ ਦੇ ਝਗੜੇ ‘ਚ ਚੱਲੀਆਂ ਗੋਲੀਆਂ, ਨਾਬਾਲਗ ਦੀ ਗਈ ਜਾਨ

sunny-chopra-ferozepur
Updated On: 

17 Jun 2025 23:16 PM

ਮੱਲਾਵਾਲਾ ਨੇੜੇ ਭਾਗੋਕੇ ਪਿੰਡ ਵਿੱਚ ਕਰਮਜੀਤ ਸਿੰਘ ਉਰਫ਼ ਗੋਲਡੀ ਅਤੇ ਪ੍ਰਦੀਪ ਸਿੰਘ ਦੇ ਪਰਿਵਾਰਾਂ ਵਿਚਕਾਰ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਪ੍ਰਦੀਪ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਕਰਮਜੀਤ ਸਿੰਘ (17), ਸੰਦੀਪ ਸਿੰਘ (42) ਅਤੇ ਗੁਰਬੀਰ ਸਿੰਘ (30) ਜ਼ਖਮੀ ਹੋ ਗਏ।

ਫਿਰੋਜ਼ਪੁਰ ਚ ਡੇਢ ਮਰਲੇ ਜ਼ਮੀਨ ਦੇ ਝਗੜੇ ਚ ਚੱਲੀਆਂ ਗੋਲੀਆਂ, ਨਾਬਾਲਗ ਦੀ ਗਈ ਜਾਨ
Follow Us On

Firozpur Minor Murder Case: ਫਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਵਾਲਾ ਕਸਬੇ ਵਿੱਚ ਡੇਢ ਮਰਲੇ ਖੇਤੀਬਾੜੀ ਜ਼ਮੀਨ ਦੇ ਝਗੜੇ ਨੇ ਇੱਕ ਨਾਬਾਲਗ ਦੀ ਜਾਨ ਲੈ ਲਈ। ਇਹ ਘਟਨਾ 16-17 ਜੂਨ ਦੀ ਰਾਤ ਨੂੰ ਵਾਪਰੀ। ਲੜਾਈ ਦੌਰਾਨ ਉਸ ਵਿਅਕਤੀ ਨੇ ਗੋਲੀ ਚਲਾ ਦਿੱਤੀ। ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਇੱਕ ਨਾਬਾਲਗ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਮੱਲਾਵਾਲਾ ਨੇੜੇ ਭਾਗੋਕੇ ਪਿੰਡ ਵਿੱਚ ਕਰਮਜੀਤ ਸਿੰਘ ਉਰਫ਼ ਗੋਲਡੀ ਅਤੇ ਪ੍ਰਦੀਪ ਸਿੰਘ ਦੇ ਪਰਿਵਾਰਾਂ ਵਿਚਕਾਰ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਪ੍ਰਦੀਪ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਕਰਮਜੀਤ ਸਿੰਘ (17), ਸੰਦੀਪ ਸਿੰਘ (42) ਅਤੇ ਗੁਰਬੀਰ ਸਿੰਘ (30) ਜ਼ਖਮੀ ਹੋ ਗਏ। ਤਿੰਨਾਂ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

ਇੱਕ ਦੀ ਮੌਤ ਦੋ ਦਾ ਚੱਲ ਰਿਹਾ ਇਲਾਜ

ਹਸਪਤਾਲ ਵਿੱਚ ਡਾਕਟਰਾਂ ਨੇ ਕਰਮਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਸੰਦੀਪ ਸਿੰਘ ਅਤੇ ਗੁਰਬੀਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਮੱਲਾਵਾਲਾ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੋਵਾਂ ਧਿਰਾਂ ਦੇ ਬਿਆਨ ਲੈ ਰਹੀ ਹੈ ਅਤੇ ਕਹਿ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।