Goldy Brar ਦੇ ਨਾਮ ‘ਤੇ 50 ਲੱਖ ਦੀ ਫਿਰੌਤੀ ਮੰਗਣ ਵਾਲਾ ਗ੍ਰਿਫਤਾਰ, ਪੁਲਿਸ ਵੱਲੋਂ ਜਾਂਚ ਜਾਰੀ
ਗੋਲਡੀ ਬਰਾੜ ਦੇ ਨਾਮ 'ਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਵਟਸਐਪ ਕਾਲਾਂ ਕਰਕੇ ਫਿਰੌਤੀ ਮੰਗਦਾ ਸੀ।
ਕਪੂਰਥਲਾ ਨਿਊਜ਼: ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਗੋਲਡੀ ਬਰਾੜ ਦੇ ਨਾਮ ‘ਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਗੈਂਗਸਟਰ ਗੋਲਡੀ ਬਰਾੜ (Goldy Brar) ਦਾ ਨਾ ਲੈ ਕੇ ਉਸ ਦੇ ਫੋਨ ‘ਤੇ ਫਿਰੌਤੀ ਦੀ ਮੰਗ ਕੀਤੀ। ਪੈਸੇ ਨਾ ਦੇਣ ਦੀ ਸੂਰਤ ‘ਚ ਉਨ੍ਹਾਂ ਦੇ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਇਲਾਵਾ ਉਹ ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕਰਦਾ ਹੈ।
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਮੁਲਜ਼ਮ ਜਸ਼ਪਾਲ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਸਟਰਮਾਈਂਡ (MasterMind) ਸਮੇਤ ਇਸ ਦੇ ਦੋ ਸਾਥੀ ਵਿਦੇਸ਼ ਵਿੱਚ ਹਨ। ਦੱਸ ਦਈਏ ਕਿ ਇਸ ਗਿਰੋਹ ਦਾ ਇੱਕ ਮੈਂਬਰ ਗੋਤਮ ਅਰੋੜਾ ਇੰਗਲੈਂਡ ਵਿੱਚ ਹੈ ਅਤੇ ਇੱਕ ਹੋਰ ਸਾਥੀ ਮਨੀ ਪੁਰਤਗਾਲ ਵਿੱਚ ਹੈ। ਦਰਅਸਲ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਵਰਤ ਕੇ ਵਿਦੇਸ਼ੀ ਨੰਬਰਾਂ ਤੋਂ ਮੋਬਾਈਲ ਫੋਨਾਂ ‘ਤੇ ਵਟਸਐਪ ਕਾਲਾਂ ਕਰਕੇ ਫਿਰੌਤੀ ਮੰਗਦਾ ਸੀ।
ਖੁਲਾਸਾ- ਗੌਤਮ ਅਰੋੜਾ ਮਾਸਟਰਮਾਈਂਡ
ਪੰਜਾਬ ਪੁਲਿਸ (Punjab Police) ਵੱਲੋਂ ਫੜੇ ਗਏ ਮੁਲਜ਼ਮ ਮੁਨੀਸ਼ ਗੁਲਾਟੀ ਤੋਂ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਮਲਜ਼ਮ ਮੁਨੀਸ਼ ਗੁਲਾਟੀ ਨੇਦੱਸਿਆ ਕਿ ਗੌਤਮ ਅਰੋੜਾ ਅਤੇ ਮਨੀ ਉਸ ਦੇ ਦੋਸਤ ਹਨ। ਦੋਵੇਂ ਇਸ ਸਾਜ਼ਿਸ਼ ਦਾ ਹਿੱਸਾ ਹਨ। ਗੌਤਮ ਅਰੋੜਾ ਮਾਸਟਰਮਾਈਂਡ ਹੈ, ਜਿਸ ਦੀ ਸਲਾਹ ‘ਤੇ ਉਸ ਨੇ ਆਪਣੇ ਦੋਸਤ ਮਨੀ ਤੋਂ ਇੰਗਲੈਂਡ ਦਾ ਵਟਸਐਪ ਨੰਬਰ ਭੇਜਿਆ ਸੀ। ਗੌਤਮ ਅਰੋੜਾ ਨੇ ਪੁਰਤਗਾਲ ਨੰਬਰ ਤੋਂ ਰਮਨ ਕੁਮਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਪੈਸਿਆਂ ਦੀ ਮੰਗ ਕੀਤੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ