ਮੇਰੇ ਕੋਲ ਮੌਤ ਹੀ ਇੱਕੋ-ਇੱਕ ਰਾਸਤਾ, ਪੁਲਿਸ ਨੇ ਬਣਾਇਆ ਝੂਠਾ ਕੇਸ, ਲੁਧਿਆਣਾ ‘ਚ ਨੌਜਵਾਨ ਨੇ ਲਾਇਆ ਫਾਹਾ

Updated On: 

09 Apr 2026 19:03 PM IST

Ludhaina Boy Suicide: ਲੁਧਿਆਣਾ ਦੇ ਭਾਮੀਆਂ ਇਲਾਕੇ ਚ ਇੱਕ ਨੌਜਵਾਨ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੈਸਿਆਂ ਦੇ ਲੈਣ ਦੇਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਪਰਿਵਾਰ ਨੂੰ ਇੱਕ ਸੂਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਰਿਸ਼ਤੇਦਾਰਾਂ ਦੇ ਨਾਮ ਲਿੱਖੇ ਹੋਏ ਹਨ। ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਲਈ ਇਨਸਾਫ ਦੀ ਮੰਗ ਕੀਤੀ ਹੈ।

ਮੇਰੇ ਕੋਲ ਮੌਤ ਹੀ ਇੱਕੋ-ਇੱਕ ਰਾਸਤਾ, ਪੁਲਿਸ ਨੇ ਬਣਾਇਆ ਝੂਠਾ ਕੇਸ, ਲੁਧਿਆਣਾ ਚ ਨੌਜਵਾਨ ਨੇ ਲਾਇਆ ਫਾਹਾ

ਲੁਧਿਆਣਾ 'ਚ ਨੌਜਵਾਨ ਨੇ ਲਾਇਆ ਫਾਹਾ

ਲੁਧਿਆਣਾ ਵਿੱਚ ਨੌਜਵਾਨ ਨੇ ਆਪਣੇ ਘਰ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਉਸਨੇ ਉਨ੍ਹਾਂ ਲੋਕਾਂ ਦੇ ਨਾਮ ਦੱਸੇ ਜਿਨ੍ਹਾਂ ਨਾਲ ਉਸਦਾ ਵਿੱਤੀ ਲੈਣ-ਦੇਣ ਸੀ। ਮ੍ਰਿਤਕ ਦੀ ਪਛਾਣ ਹਰਸ਼ਦੀਪ ਸਿੰਘ ਵਜੋਂ ਹੋਈ ਹੈ। ਉਸਦੇ ਪਿਤਾ ਨੇ ਉਸਨੂੰ ਦਰਵਾਜ਼ਾ ਖੋਲ੍ਹਣ ਲਈ ਆਵਾਜ ਦਿੱਤੀ, ਪਰ ਜਦੋਂ ਉਸਨੇ ਜਵਾਬ ਨਹੀਂ ਦਿੱਤਾ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅੰਦਰ ਕੁਝ ਗੜਬੜ ਹੈ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ, ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਹਰਸ਼ਦੀਪ ਪੱਖੇ ਨਾਲ ਲਟਕ ਰਿਹਾ ਸੀ।

ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੁਸਾਈਡ ਨੋਟ ਵਿੱਚ ਕਈ ਲੋਕਾਂ ਦੇ ਨਾਮ ਲਿੱਖੇ ਹਨ। ਕਿਸੇ ਵੀ ਪੁਲਿਸ ਅਧਿਕਾਰੀ ਦਾ ਨਾਮ ਨਹੀਂ ਹੈ। ਬਾਕੀ ਜਾਂਚ ਅਧਿਕਾਰੀ ਮਾਮਲੇ ਦੀ ਡੁੰਘਾਈ ਨਾਲ ਘੋਖ ਕਰ ਰਹੇ ਹਨ।

ਪਿਤਾ ਦਾ ਆਰੋਪ – ਪੁਲਿਸ ਮੇਰੇ ਪੁੱਤਰ ਨੂੰ ਪਰੇਸ਼ਾਨ ਕਰ ਰਹੀ ਸੀ

ਉੱਧਰ ਮ੍ਰਿਤਰ ਨੌਜਵਾਨ ਦੇ ਪਿਤਾ ਇਕਬਾਲ ਸਿੰਘ ਨੇ ਕਿਹਾ, “ਮੇਰੇ ਪੁੱਤਰ ਨੂੰ ਪੁਲਿਸ ਦੁਆਰਾ ਪਰੇਸ਼ਾਨ ਕੀਤਾ ਜਾਂਦਾ ਸੀ। ਪੈਸਿਆਂ ਦੇ ਲੈਣ-ਦੇਣ ਸ਼ਾਮਲ ਸੀ। ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ। ਹਰਸ਼ਦੀਪ ਪਹਿਲਾਂ ਜੋਧਾਂ ਵਿੱਚ ਕੰਮ ਕਰਦਾ ਸੀ। ਕਾਰੋਬਾਰ ਵਿੱਚ ਮੰਦੀ ਦੇ ਕਾਰਨ, ਉਸਨੇ ਕਾਰ ਵਾਸ਼ਿੰਗ ਦਾ ਕਾਰੋਬਾਰ ਖੋਲ੍ਹ ਲਿਆ। ਉਹ ਮੇਰੇ ਨਾਲ ਕੋਈ ਵਿੱਤੀ ਜਾਣਕਾਰੀ ਸਾਂਝੀ ਨਹੀਂ ਕਰਦਾ ਸੀ।” ਉਹ ਮੈਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦਾ ਸੀ। ਮੈਂ ਅਤੇ ਮੇਰਾ ਪੁੱਤਰ ਘਰ ਵਿੱਚ ਇਕੱਲੇ ਰਹਿੰਦੇ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਉਸਨੇ ਸਵੇਰੇ 10:30 ਵਜੇ ਦੇ ਕਰੀਬ ਮੇਰੇ ਨਾਲ ਚਾਹ ਪੀਤੀ। ਮੈਂ ਉਸਨੂੰ ਦੁਪਹਿਰ 1 ਵਜੇ ਦੇ ਕਰੀਬ ਦੁਪਹਿਰ ਦਾ ਖਾਣਾ ਖਾਣ ਲਈ ਕਿਹਾ। ਉਸਦੇ ਕਮਰੇ ਦਾ ਦਰਵਾਜ਼ਾ ਬੰਦ ਸੀ। ਜਦੋਂ ਮੈਂ ਅੰਦਰ ਦੇਖਿਆ ਤਾਂ ਉਹ ਪੱਖੇ ਨਾਲ ਲਟਕਿਆ ਹੋਇਆ ਸੀ। ਉਸਨੇ ਇੱਕ ਸੁਸਾਈਡ ਨੋਟ ਵਿੱਚ ਆਪਣੇ ਵਿੱਤੀ ਲੈਣ-ਦੇਣ ਦੇ ਵੇਰਵੇ ਲਿਖੇ ਸਨ। ਸੁਸਾਈਡ ਨੋਟ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ।

Follow Us