ਲੁਧਿਆਣਾ ‘ਚ ਸਿੰਧੀ ਬੇਕਰਸ ‘ਤੇ ਫਾਇਰਿੰਗ, ਨਕਾਬਪੋਸ਼ ਬਦਮਾਸ਼ ਨੇ ਚਲਾਈਆਂ ਤਿੰਨ ਗੋਲੀਆਂ, ਦੁਕਾਨਦਾਰ ਜ਼ਖਮੀ
ਜਾਣਕਾਰੀ ਮੁਤਾਬਕ ਰਾਜਗੁਰੂ ਨਗਰ ਇਲਾਕੇ 'ਚ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਸਕੂਟੀ 'ਤੇ ਸਵਾਰ ਹੋ ਕੇ ਦੋ ਬਦਮਾਸ਼ ਆਏ ਸਨ। ਦੁਕਾਨ 'ਤੇ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਪੁੱਛਿਆ ਕੀ ਦੁਕਾਨ ਦਾ ਮਾਲਕ ਕੌਣ ਹੈ ਤੇ ਫਿਰ ਫਾਈਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਤਿੰਨ ਗੋਲੀਆਂ ਚਲਾਈਆਂ। ਦੁਕਾਨ 'ਤੇ ਬੈਠੇ ਦੁਕਾਨਦਾਰ ਨਵੀਨ 'ਤੇ ਉਨ੍ਹਾਂ ਲੋਕਾਂ ਨੇ ਫਾਈਰਿੰਗ ਕਰ ਦਿੱਤੀ।
ਲੁਧਿਆਣਾ ‘ਚ ਸਿੰਧੀ ਬੇਕਰਸ ਦੁਕਾਨ ‘ਤੇ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਟੀ ‘ਤੇ ਸਵਾਰ ਆਏ ਦੋ ਨਕਾਬਪੋਸ਼ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੋਂ ਤਿੰਨ ਖਾਲੀ ਰੌਂਦ ਬਰਾਮਦ ਕੀਤੇ ਹਨ। ਬਦਮਾਸ਼ਾਂ ਦੁਆਰਾ ਚਲਾਈ ਗਈ ਇੱਕ ਗੋਲੀ ਦੁਕਾਨਦਾਰ ਦੇ ਮਾਲਕ ਦੇ ਬੇਟੇ ਨਵੀਨ ਦੀ ਗਰਦਨ ‘ਚ ਲੱਗੀ, ਜਦਕਿ ਗੋਲੀ ਦਾ ਸ਼ਰਾ ਇੱਕ ਦੁਕਾਨ ‘ਤੇ ਕੰਮ ਕਰਨ ਵਾਲੇ ਦੇ ਵੀ ਲੱਗਿਆ।
ਜਾਣਕਾਰੀ ਮੁਤਾਬਕ ਰਾਜਗੁਰੂ ਨਗਰ ਇਲਾਕੇ ‘ਚ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਸਕੂਟੀ ‘ਤੇ ਸਵਾਰ ਹੋ ਕੇ ਦੋ ਬਦਮਾਸ਼ ਆਏ ਸਨ। ਦੁਕਾਨ ‘ਤੇ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਪੁੱਛਿਆ ਕੀ ਦੁਕਾਨ ਦਾ ਮਾਲਕ ਕੌਣ ਹੈ ਤੇ ਫਿਰ ਫਾਈਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਤਿੰਨ ਗੋਲੀਆਂ ਚਲਾਈਆਂ। ਦੁਕਾਨ ‘ਤੇ ਬੈਠੇ ਦੁਕਾਨਦਾਰ ਨਵੀਨ ‘ਤੇ ਉਨ੍ਹਾਂ ਲੋਕਾਂ ਨੇ ਫਾਈਰਿੰਗ ਕਰ ਦਿੱਤੀ।
ਰੌਲਾ ਪੈਣ ‘ਤੇ ਲੋਕ ਇਕੱਠੇ ਹੋਣ ਲੱਗੇ, ਜਿਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਜ਼ਖਮੀ ਨਵੀਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਫਿਲਹਾਲ ਨਵੀਨ ਦਾ ਇਲਾਜ਼ ਚੱਲ ਰਿਹਾ ਹੈ।
ਮੌਕੇ ‘ਤੇ ਪਹੁੰਚੀ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਤਿੰਨ ਗੋਲੀਆਂ ਚੱਲੀਆਂ ਹਨ ਦੁਕਾਨ ਦੇ ਮਾਲਕ ਦੇ ਬੇਟੇ ਦੇ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ, ਉਸ ਦੇ ਬਿਆਨ ਲੈਣ ਲਈ ਅਸੀਂ ਜਾ ਰਹੇ ਹਨ। ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।