ਲੁਧਿਆਣਾ ‘ਚ ਨਵਜਾਤ ਬੱਚੇ ਨੂੰ ਖੱਡੇ ‘ਚ ਦੱਬਿਆ, ਕੁੱਤਿਆਂ ਨੇ ਕੱਢ ਕੇ ਨੋਚਿਆ
ਐਸਐਚਓ ਗੁਰਦਿਆਲ ਸਿੰਘ ਨੇ ਕਿਹਾ ਕਿ ਲਛਮਣ ਨਗਰ ਗਲੀ ਨੰਬਰ ਤਿੰਨ ਦੀ ਇਹ ਘਟਨਾ ਹੈ। ਜਿੱਥੇ ਇਲਾਕੇ ਦੇ ਵਿੱਚ ਕਿਸੇ ਨੇ ਖੱਡਾ ਮਾਰ ਕੇ ਨਵਜਾਤ ਬੱਚੇ ਨੂੰ ਦੱਬਿਆ ਸੀ। ਉਹਨਾਂ ਕਿਹਾ ਕਿ ਬੱਚੇ ਦੀ ਹਾਲਤ ਤੋਂ ਲੱਗਦਾ ਹੈ ਕਿ ਬੱਚੀ ਦਾ ਜਨਮ ਕੁਝ ਦਿਨ ਪਹਿਲਾਂ ਹੀ ਹੋਇਆ ਹੈ।
Ludhiana Newborn Baby Buried: ਲੁਧਿਆਣਾ ‘ਚ ਸ਼ਨੀਵਾਰ ਇੱਕ ਨਵਜਾਤ ਬੱਚੇ ਬੱਚਾ ਖੱਡੇ ਵਿੱਚ ਦੱਬਿਆ ਹੋਇਆ ਮਿਲਿਆ ਹੈ। ਇਸ ਨੂੰ ਬਾਹਰ ਕੱਢ ਕੇ ਅਵਾਰਾ ਕੁੱਤਿਆਂ ਵੱਲੋਂ ਨੋਚਿਆ ਗਿਆ ਸੀ। ਨੇੜੇ ਦੇ ਲੋਕਾਂ ਨੇ ਵੇਖਣ ਤੋਂ ਬਾਅਦ ਤੁਰੰਤ ਹੀ ਕੁੱਤਿਆਂ ਨੂੰ ਉਥੋਂ ਭਜਾਇਆ ਹੈ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਮਿਲਦੇ ਹੀ ਥਾਣਾ ਡਾਬਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨਵਜਾਤ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਉਧਰ ਐਸਐਚਓ ਗੁਰਦਿਆਲ ਸਿੰਘ ਨੇ ਕਿਹਾ ਕਿ ਲਛਮਣ ਨਗਰ ਗਲੀ ਨੰਬਰ ਤਿੰਨ ਦੀ ਇਹ ਘਟਨਾ ਹੈ। ਜਿੱਥੇ ਇਲਾਕੇ ਦੇ ਵਿੱਚ ਕਿਸੇ ਨੇ ਖੱਡਾ ਮਾਰ ਕੇ ਨਵਜਾਤ ਬੱਚੇ ਨੂੰ ਦੱਬਿਆ ਸੀ। ਉਹਨਾਂ ਕਿਹਾ ਕਿ ਬੱਚੇ ਦੀ ਹਾਲਤ ਤੋਂ ਲੱਗਦਾ ਹੈ ਕਿ ਬੱਚੀ ਦਾ ਜਨਮ ਕੁਝ ਦਿਨ ਪਹਿਲਾਂ ਹੀ ਹੋਇਆ ਹੈ।
ਇਹ ਵੀ ਪੜ੍ਹੋ
ਪੁਲਿਸ ਕਰ ਰਹੀ ਸੀਸੀਟੀਵੀ ਦੀ ਜਾਂਚ
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਲਾਕੇ ਦੇ ਅਵਾਰਾ ਕੁੱਤਿਆਂ ਨੇ ਇਸ ਖੱਡੇ ਨੂੰ ਕੱਢ ਕੇ ਇਸ ਨੂੰ ਨੋਚ ਰਹੇ ਸੀ ਕਿ ਲੋਕਾਂ ਦੀ ਨਜ਼ਰ ਪਈ, ਜਿਨਾਂ ਨੇ ਉਹਨਾਂ ਨੂੰ ਸੂਚਿਤ ਕੀਤਾ ਹੈ। ਉਹਨਾਂ ਕਿਹਾ ਕਿ ਬੱਚੀ ਦੇ ਕੁਝ ਜਗ੍ਹਾਂ ‘ਤੇ ਕੁੱਤਿਆਂ ਵੱਲੋਂ ਨੋਚਣ ਦੇ ਨਿਸ਼ਾਨ ਵੀ ਹਨ। ਉਹਨਾਂ ਕਿਹਾ ਕਿ ਫਿਲਹਾਲ ਬੱਚੇ ਨੂੰ ਕਬਜ਼ੇ ਵਿੱਚ ਲੈ ਕੇ ਆਲੇ ਦੁਆਲੇ ਦੇ ਇਲਾਕੇ ਦੀ ਸੀਸੀਟੀਵੀ ਜਾਂਚ ਕੀਤੀ ਜਾ ਰਹੀ ਹੈ।