4 ਪਿਸਟਲ, 7 ਮੈਗਜ਼ੀਨ ਤੇ 52 ਰੌਂਦ ਸਮੇਤ 2 ਮੁਲਜ਼ਮ ਕਾਬੂ, ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫ਼ਲਤਾ

Updated On: 

25 Jul 2025 22:42 PM IST

ਐੱਸਐੱਸਪੀ ਆਦਿੱਤਯ ਨੇ ਦੱਸਿਆ ਕਿ ਉਕਤ ਆਰੋਪੀ ਕੋਲੋਂ ਪੁੱਛ-ਗਿੱਛ ਕਰਨ 'ਤੇ ਉਸ ਨੇ ਮੰਨਿਆ ਕਿ ਇਹ ਪਿਸਟਲ ਉਸ ਨੇ ਰਿਸ਼ਭ ਉਰਫ਼ ਰਿਸ਼ੂ ਵਾਸੀ ਅੰਮ੍ਰਿਤਸਰ ਕੋਲੋਂ ਲਿਆ ਸੀ। ਉਕਤ ਮੁਕੱਦਮੇ ਵਿੱਚ ਅਰੋਪੀ ਬੌਬੀ ਦੇ ਬੈਕਵਰਡ ਲਿੰਕ ਰਿਸ਼ਭ ਉਰਫ਼ ਰਿਸ਼ੂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3 ਪਿਸਟਲ 32 ਬੋਰ, 6 ਮੈਗਜ਼ੀਨ ਤੇ 50 ਰੌਂਦ ਬਰਾਮਦ ਕੀਤੇ ਗਏ।

4 ਪਿਸਟਲ, 7 ਮੈਗਜ਼ੀਨ ਤੇ 52 ਰੌਂਦ ਸਮੇਤ 2 ਮੁਲਜ਼ਮ ਕਾਬੂ, ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫ਼ਲਤਾ
Follow Us On

ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਘੁੰਮਣ ਕਲਾਂ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ 2 ਆਰੋਪੀਆਂ ਨੂੰ 4 ਪਿਸਟਲ, 7 ਮੈਗਜ਼ੀਨ ਤੇ 52 ਰੌਂਦਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ ਸੀ ਜਿਸ ਤੋਂ ਬਾਅਦ ਇਹ ਅਸਲਾ ਬਰਾਮਦ ਹੋਇਆ ਹੈ।

ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਆਦਿੱਤਯ, ਆਈਪੀਐੱਸ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਨਾਨਕ ਸਿੰਘ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਸ਼ੱਕ ਦੇ ਅਧਾਰ ‘ਤੇ ਕੀਤਾ ਸੀ ਕਾਬੂ

ਇਸੇ ਮੁਹਿੰਮ ਤਹਿਤ ਥਾਣਾ ਘੁੰਮਣ ਕਲਾਂ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ ਗਸ਼ਤ ਦੌਰਾਨ ਸ਼ੱਕ ਦੇ ਅਧਾਰ ‘ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੀ ਚੈਕਿੰਗ ਕੀਤੀ ਗਈ।ਉਸ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ, 2 ਰੌਂਦ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਆਰੋਪੀ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਥਾਣਾ ਘੁੰਮਣ ਕਲਾਂ ਵਿਖੇ ਦਰਜ ਕੀਤਾ ਗਿਆ।

ਐੱਸਐੱਸਪੀ ਆਦਿੱਤਯ ਨੇ ਦੱਸਿਆ ਕਿ ਉਕਤ ਆਰੋਪੀ ਕੋਲੋਂ ਪੁੱਛ-ਗਿੱਛ ਕਰਨ ‘ਤੇ ਉਸ ਨੇ ਮੰਨਿਆ ਕਿ ਇਹ ਪਿਸਟਲ ਉਸ ਨੇ ਰਿਸ਼ਭ ਉਰਫ਼ ਰਿਸ਼ੂ ਵਾਸੀ ਅੰਮ੍ਰਿਤਸਰ ਕੋਲੋਂ ਲਿਆ ਸੀ। ਉਕਤ ਮੁਕੱਦਮੇ ਵਿੱਚ ਅਰੋਪੀ ਬੌਬੀ ਦੇ ਬੈਕਵਰਡ ਲਿੰਕ ਰਿਸ਼ਭ ਉਰਫ਼ ਰਿਸ਼ੂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3 ਪਿਸਟਲ 32 ਬੋਰ, 6 ਮੈਗਜ਼ੀਨ ਤੇ 50 ਰੌਂਦ ਬਰਾਮਦ ਕੀਤੇ ਗਏ। ਐੱਸਐੱਸਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੌਬੀ ਦੇ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਤੇ ਲੜਾਈ-ਝਗੜੇ ਦੇ 2 ਵੱਖ-ਵੱਖ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।

Related Stories