ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ, ਹੁਣ ਹਸਪਤਾਲ ਵਿੱਚੋ ਹੋ ਗਿਆ ਫਰਾਰ, ਦੇਖਦੀ ਰਹਿ ਗਈ ਪੁਲਿਸ
ਕੈਦੀ ਸੋਨੂੰ ਸਿੰਘ (29) ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਟੇਸਾਹੀ ਪਿੰਡ ਦਾ ਰਹਿਣ ਵਾਲਾ ਹੈ। ਸੋਨੂੰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਮੌਤ ਦੀ ਸਜ਼ਾ ਕੱਟ ਰਿਹਾ ਹੈ। ਦੋਸ਼ੀ ਕੁਝ ਸਮੇਂ ਤੋਂ ਬਿਮਾਰ ਸੀ। ਪੰਜਾਬ ਪੁਲਿਸ ਦੀ ਇੱਕ ਟੀਮ ਸੋਮਵਾਰ ਨੂੰ ਕੈਦੀ ਸੋਨੂੰ ਨੂੰ ਇਲਾਜ ਲਈ ਚੰਡੀਗੜ੍ਹ ਦੇ GMCH-32 ਲੈ ਕੇ ਆਈ। ਲਗਭਗ 12 ਵਜੇ, ਉਸਨੇ ਟਾਇਲਟ ਜਾਣ ਦਾ ਬਹਾਨਾ ਬਣਾਇਆ। ਉਸਦੀ ਸੁਰੱਖਿਆ ਕਰ ਰਿਹਾ ਪੁਲਿਸ ਵਾਲਾ ਉਸਨੂੰ ਟਾਇਲਟ ਲੈ ਗਿਆ।
ਚੰਡੀਗੜ੍ਹ ਦੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਿਹਾ ਇੱਕ ਕੈਦੀ, ਇੱਕ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ। ਕੈਦੀ ਨੇ ਝਟਕਾ ਮਾਰ ਕੇ ਪੁਲਿਸ ਮੁਲਾਜ਼ਮ ਹੱਥੋਂ ਹੱਥਕੜੀ ਵੀ ਖੋ ਲਈ। ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਦੇ ਨਾਲ ਮਿਲ ਕੇ, ਹੁਣ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਸੋਨੂੰ ਨੇ ਇੱਕ 5 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਇਰਾਦੇ ਨਾਲ ਉਸਦਾ ਕਤਲ ਕਰ ਦਿੱਤਾ।
ਇਲਜ਼ਾਮ ਹੈ ਕਿ ਜਦੋਂ ਮੁਲਜ਼ਮ ਨੇ ਉਸ ਨਾਲ ਜਬਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੀਕਣ ਲੱਗੀ ਤਾਂ ਜਿਸ ਕਾਰਨ ਉਸ ਨੇ ਬਚਾਅ ਲਈ ਬੱਚੀ ਦਾ ਕਤਲ ਕਰ ਦਿੱਤਾ, ਕਤਲ ਕਰਨ ਮਗਰੋਂ ਬੱਚੀ ਦੀ ਲਾਸ਼ ਨਾਲ ਜਬਰ ਜਨਾਹ ਕੀਤਾ। ਇਹ ਘਿਨੌਣੀ ਹਰਕਤ ਕਰਨ ਤੋਂ ਬਾਅ ਉਸਨੇ ਲਾਸ਼ ਨੂੰ ਬਿਸਤਰੇ ਵਿੱਚ ਲੁਕਾ ਦਿੱਤਾ। ਘਟਨਾ ਤੋਂ ਬਾਅਦ ਫਰਾਰ ਹੋਏ ਮੁਲਜ਼ਮ ਨੂੰ ਪੁਲਿਸ ਨੇ ਨੇਪਾਲ ਸਰਹੱਦ ਨੇੜੇ ਤੋਂ ਗ੍ਰਿਫਤਾਰ ਕੀਤਾ ਸੀ।
ਇਸ ਮਾਮਲੇ ਵਿੱਚ ਉਸਨੂੰ ਲੁਧਿਆਣਾ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਉਹ ਉਦੋਂ ਤੋਂ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਕੈਦ ਹੈ। ਉੱਥੇ ਉਸਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸਨੂੰ ਚੈਕਅੱਪ ਲਈ ਚੰਡੀਗੜ੍ਹ ਦੇ GMCH-32 ਹਸਪਤਾਲ ਲੈ ਕੇ ਆਈ।
ਬਿਮਾਰ ਸੀ ਕੈਦੀ
ਕੈਦੀ ਸੋਨੂੰ ਸਿੰਘ (29) ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਟੇਸਾਹੀ ਪਿੰਡ ਦਾ ਰਹਿਣ ਵਾਲਾ ਹੈ। ਸੋਨੂੰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਮੌਤ ਦੀ ਸਜ਼ਾ ਕੱਟ ਰਿਹਾ ਹੈ। ਦੋਸ਼ੀ ਕੁਝ ਸਮੇਂ ਤੋਂ ਬਿਮਾਰ ਸੀ। ਪੰਜਾਬ ਪੁਲਿਸ ਦੀ ਇੱਕ ਟੀਮ ਸੋਮਵਾਰ ਨੂੰ ਕੈਦੀ ਸੋਨੂੰ ਨੂੰ ਇਲਾਜ ਲਈ ਚੰਡੀਗੜ੍ਹ ਦੇ GMCH-32 ਲੈ ਕੇ ਆਈ। ਲਗਭਗ 12 ਵਜੇ, ਉਸਨੇ ਟਾਇਲਟ ਜਾਣ ਦਾ ਬਹਾਨਾ ਬਣਾਇਆ। ਉਸਦੀ ਸੁਰੱਖਿਆ ਕਰ ਰਿਹਾ ਪੁਲਿਸ ਵਾਲਾ ਉਸਨੂੰ ਟਾਇਲਟ ਲੈ ਗਿਆ।
ਜਿਵੇਂ ਹੀ ਪੁਲਿਸ ਉਸਨੂੰ ਟਾਇਲਟ ਵਿੱਚ ਲੈ ਕੇ ਆਈ, ਉਸਨੇ ਮੌਕਾ ਸੰਭਾਲਦੇ ਹੋਏ ਪੁਲਿਸ ਵਾਲੇ ਨੂੰ ਧੱਕਾ ਦਿੱਤਾ ਅਤੇ ਫਿਰ ਫਰਾਰ ਹੋ ਗਿਆ, ਜਿਸ ਨਾਲ ਹਸਪਤਾਲ ਵਿੱਚ ਹਫੜਾ-ਦਫੜੀ ਮਚ ਗਈ। ਪੰਜਾਬ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਨੇ ਵੀ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ
ਕੀ ਹੈ ਪੂਰਾ ਮਾਮਲਾ
ਸੋਨੂੰ, ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ, ਦਸੰਬਰ 2023 ਵਿੱਚ ਆਪਣੇ ਭਰਾ ਅਸ਼ੋਕ ਨਾਲ ਰਹਿਣ ਲਈ ਲੁਧਿਆਣਾ ਆਇਆ ਸੀ। ਸੋਨੂੰ ਦਾ ਭਰਾ ਗੁਆਂਢ ਵਿੱਚ ਗੈਰ-ਕਾਨੂੰਨੀ ਗੈਸ ਸਿਲੰਡਰ ਰੀਫਿਲਰ ਦਾ ਕੰਮ ਕਰਦਾ ਹੈ। 28 ਦਸੰਬਰ ਨੂੰ, ਸੋਨੂੰ ਬੱਚੀ ਨੂੰ ਕੁਝ ਦਵਾਉਣ ਦੇ ਬਹਾਨੇ ਦੁਕਾਨ ਤੇ ਲੈ ਗਿਆ, ਜਿਸ ਤੋਂ ਬਾਅਦ ਬੱਚੀ ਦਾ ਕੋਈ ਸੁਰਾਗ ਨਾ ਮਿਲਿਆ, ਜਦੋਂ ਪਰਿਵਾਰ ਵਾਲਿਆਂ ਨੇ ਆਸ ਪਾਸ ਦੇ ਸੀਸੀਟੀਵੀ ਵੀਡੀਓ ਦੇਖੀਆਂ ਤਾਂ ਮੁਲਜ਼ਮ ਬੱਚੀ ਨੂੰ ਚੁੱਕੀ ਜਾਂਦਾ ਦਿਖਾਈ ਦਿੱਤਾ। ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰਦੀ ਸੋਨੂੰ ਦੇ ਕਮਰੇ ਤੱਕ ਗਈ ਤਾਂ ਉੱਥੋ ਬੱਚੀ ਦੀ ਲਾਸ਼ ਬਰਾਮਦ ਹੋਈ।
ਪੁਲਿਸ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਦਾ 30 ਤੋਂ 40 ਸਕਿੰਟਾਂ ਲਈ ਗਲਾ ਘੁੱਟਿਆ ਗਿਆ ਸੀ। ਉਸਦੀ ਗਰਦਨ ‘ਤੇ ਉਂਗਲਾਂ ਦੇ ਨਿਸ਼ਾਨ ਮਿਲੇ ਹਨ ਅਤੇ ਉਸਦੇ ਗੁਪਤ ਅੰਗਾਂ ਵਿੱਚ ਵੀ ਖੂਨ ਵਹਿ ਰਿਹਾ ਸੀ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ, ਡਾਬਾ ਪੁਲਿਸ ਸਟੇਸ਼ਨ ਨੇ ਸੋਨੂੰ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 302, 376A, 376-AB, ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (POCSO) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
