ਲੁਧਿਆਣਾ ਵਿੱਚ ਫਰਜੀ DSP ਕਾਬੂ, ਵਰਦੀ ਨਾਲ ਸ਼ੋਸਲ ਮੀਡੀਆ ਤੇ ਪਾਉਂਦਾ ਸੀ ਫੋਟੋਆਂ, ਸਮਾਨ ਹੋਇਆ ਬਰਾਮਦ

rajinder-arora-ludhiana
Updated On: 

27 Apr 2025 09:36 AM

ਮੁਲਜ਼ਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਆਪਣੇ ਆਪ ਨੂੰ ਡੀਐਸਪੀ ਵਜੋਂ ਪੇਸ਼ ਕਰਦਾ ਹੈ ਅਤੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਡੀਐਸਪੀ ਵਰਦੀ ਪਹਿਨੇ ਫੋਟੋਆਂ ਵੀ ਅਪਲੋਡ ਕਰਦਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਛਾਪਾ ਮਾਰਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਲੁਧਿਆਣਾ ਵਿੱਚ ਫਰਜੀ DSP ਕਾਬੂ, ਵਰਦੀ ਨਾਲ ਸ਼ੋਸਲ ਮੀਡੀਆ ਤੇ ਪਾਉਂਦਾ ਸੀ ਫੋਟੋਆਂ, ਸਮਾਨ ਹੋਇਆ ਬਰਾਮਦ
Follow Us On

ਲੁਧਿਆਣਾ ਵਿੱਚ ਪੰਜਾਬ ਪੁਲਿਸ ਨੇ ਇੱਕ ਨਕਲੀ ਡੀਐਸਪੀ (DSP) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੋਕਾਂ ਸਾਹਮਣੇ ਆਪਣੇ ਆਪ ਨੂੰ ਅਸਲੀ ਡੀਐਸਪੀ ਵਜੋਂ ਪੇਸ਼ ਕਰਦਾ ਸੀ। ਮੁਲਜ਼ਮ ਨੇ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ‘ਤੇ ਪੁਲਿਸ ਦੀ ਵਰਦੀ ਪਹਿਨੀ ਆਪਣੀ ਫੋਟੋ ਵੀ ਅਪਲੋਡ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਏਐਸਆਈ ਰੋਸ਼ਨ ਲਾਲ, ਬਾਬਾ ਥਾਨ ਸਿੰਘ ਚੌਕ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਰਨਬੀਰ ਸਿੰਘ ਸ਼ਹਿਰ ਵਿੱਚ ਨਕਲੀ ਪੁਲਿਸ ਵਰਦੀ ਪਾ ਕੇ ਘੁੰਮ ਰਿਹਾ ਹੈ।

ਮੁਲਜ਼ਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਆਪਣੇ ਆਪ ਨੂੰ ਡੀਐਸਪੀ ਵਜੋਂ ਪੇਸ਼ ਕਰਦਾ ਹੈ ਅਤੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਡੀਐਸਪੀ ਵਰਦੀ ਪਹਿਨੇ ਫੋਟੋਆਂ ਵੀ ਅਪਲੋਡ ਕਰਦਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਛਾਪਾ ਮਾਰਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਡੀਐਸਪੀ ਦੀ ਵਰਦੀ, ਨਵੀਂ ਖਾਕੀ ਪੱਗ, ਭੂਰੇ ਰੰਗ ਦੇ ਜੁੱਤੇ ਅਤੇ ਮੋਜ਼ੇ ਬਰਾਮਦ ਕੀਤੇ ਗਏ ਹਨ।

ਪੁਲਿਸ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਨੇ ਨਕਲੀ ਡੀਐਸਪੀ ਬਣ ਕੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ। ਪੁਲਿਸ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਮਾਮਲੇ ਦਾ ਖੁਲਾਸਾ ਕਰੇਗੀ।