ਦਿਲਰੋਜ਼ ਕਤਲ ਕਾਂਡ 'ਚ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ, ਲੁਧਿਆਣਾ ਕੋਰਟ ਨੇ ਸੁਣਾਇਆ ਫੈਸਲਾ | Ludhiana dilroz murder case Court sentence to death plenty know full detail in punjabi Punjabi news - TV9 Punjabi

ਦਿਲਰੋਜ਼ ਕਤਲ ਕਾਂਡ ‘ਚ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ, ਲੁਧਿਆਣਾ ਕੋਰਟ ਨੇ ਸੁਣਾਇਆ ਫੈਸਲਾ

Updated On: 

18 Apr 2024 13:23 PM

Dilroz Murder Case: ਦਿਲਰੋਜ਼ ਦੇ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮਾਪੇ ਪਿਛਲੀਆਂ ਤਿੰਨ ਤਾਰੀਕਾਂ ਤੋਂ ਇਸ ਫੈਸਲੇ ਦੀ ਉਡੀਕ ਕਰ ਰਹੇ ਸਨ। ਲੁਧਿਆਣਾ ਦੀ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ।

ਦਿਲਰੋਜ਼ ਕਤਲ ਕਾਂਡ ਚ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ, ਲੁਧਿਆਣਾ ਕੋਰਟ ਨੇ ਸੁਣਾਇਆ ਫੈਸਲਾ

ਦਿਲਰੋਜ਼

Follow Us On

Dilroz Murder Case: ਦਿਲਰੋਜ਼ ਦੇ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮਾਪੇ ਪਿਛਲੀਆਂ ਤਿੰਨ ਤਾਰੀਕਾਂ ਤੋਂ ਇਸ ਫੈਸਲੇ ਦੀ ਉਡੀਕ ਕਰ ਰਹੇ ਸਨ। ਲੁਧਿਆਣਾ ਦੀ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਕੋਰਟ ਨੇ ਮੁਲਜ਼ਮ ਨੀਲਮ ਨੂੰ 12 ਅਪ੍ਰੈਲ ਵਾਲੇ ਦਿਨ ਦੋਸ਼ੀ ਠਹਿਰਾ ਦਿੱਤਾ, ਪਰ ਸਜ਼ਾ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਮਾਮਲਾ 2021 ਦਾ ਹੈ, ਜਦੋਂ ਇੱਕ ਮਾਸੂਮ ਬੱਚੀ ਦਾ ਉਸ ਦੀ ਗੁਆਂਢ ਚ ਰਹਿਣ ਵਾਲੀ ਨੀਲਮ ਨਾਂ ਦੀ ਇੱਕ ਔਰਤ ਨੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹ ਕੇਸ ਚੱਲ ਰਿਹਾ ਸੀ। ਅੱਜ ਉਸ ਨੂੰ ਸਜ਼ ਲਈ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਇਸ ਫੈਸਲੇ ਨੂੰ ਮਨਜ਼ੂਰ ਕਰਦੇ ਹੋਏ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਇਸ ਗੱਲ ‘ਤੇ ਖੁਸ਼ ਹਨ ਅਤੇ ਕਿਹਾ ਕਿ ਉਨ੍ਹਾਂ ਕਿਹਾ ਹੈ ਕਿ ਪਰਿਵਾਲ ਨੂੰ ਇਨਸਾਫ਼ ਮਿਲਿਆ ਹੈ।

ਪਰਿਵਾਰ ਨੇ ਜਤਾਈ ਖੁਸ਼ੀ

ਵਕੀਲ ਪਰੋਪਕਾਰ ਸਿੰਘ ਘੁੰਮਣ ਨੇ ਮੀਡੀਆ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਢਾਈ ਸਾਲ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਣਯੋਗ ਅਦਾਲਤ ਦੇ ਸੈਸ਼ਨ ਜੱਜ ਮਨੀਸ਼ ਸਿੰਗਲਾ ਅੱਗੇ ਸਾਰੇ ਤੱਥ ਪੇਸ਼ ਕੀਤੇ ਸਨ। ਇਹ ਫੈਸਲਾ ਲਿਆ ਗਿਆ ਅਤੇ ਮਾਣਯੋਗ ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜਿੱਥੇ ਇਸ ਵਿੱਚ ਔਰਤ ਨੇ ਆਪਣੇ ਹੱਕ ਵਿੱਚ ਬਿਆਨ ਦਿੱਤਾ ਸੀ ਕਿ ਉਸ ਦੇ ਛੋਟੇ ਬੱਚੇ ਹਨ ਅਤੇ ਉਸ ਨੇ ਆਪਣੀ ਗਲਤੀ ਵੀ ਮੰਨ ਲਈ ਹੈ ਪਰ ਮਾਣਯੋਗ ਅਦਾਲਤ ਨੇ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਕੋਰਟ ਨੇ ਮੁਲਜ਼ਮ ਨੀਲਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਉਸ ਨੂੰ ਸਜ਼ਾ ਦਵਾਉਣ ਲਈ 15 ਅਪ੍ਰੈਲ ਦੀ ਤਰੀਕ ਤੈਅ ਕੀਤੀ ਗਈ ਸੀ। ਉਸ ਦਿਨ ਕੁਝ ਆਰਗਿਉਮੈਂਟ ਕਾਰਨ ਇਸ ਨੂੰ ਇੱਕ ਦਿਨ ਲਈ ਅੱਗ ਵਧਾ ਦਿੱਤਾ ਗਿਆ ਸੀ। ਇਸ ਤੋਂ ਬਾਅਦ 16 ਅਪ੍ਰੈਲ ਨੂੰ ਵੀ ਇਸ ਮਾਮਲੇ ਨੂੰ ਰਾਖਵਾਂ ਰੱਖ ਲਿਆ ਸੀ ਅਤੇ 18 ਅਪ੍ਰੈਲ ਨੂੰ ਫੈਸਲੇ ਦੀ ਤਰੀਕ ਤੈਅ ਕਰ ਲਈ ਸੀ। ਇਸ ਤੋਂ ਬਾਅਦ ਅੱਜ ਕੋਰਟ ਨੇ ਇਸ ਫੈਸਲਾ ਸੁਣਾਇਆ ਹੈ।

Exit mobile version