3 ਬਦਮਾਸ਼ਾਂ ਨੇ ਖੰਜਰ ਮਾਰ ਕੀਤਾ ਨੌਜਵਾਨ ਦਾ ਕਤਲ, ਸਕੂਟੀ ਡਿੱਗਣ ‘ਤੇ ਹੱਸਣ ਤੋਂ ਸ਼ੁਰੂ ਹੋਇਆ ਸੀ ਵਿਵਾਦ

Updated On: 

26 Dec 2023 17:25 PM

ਢੰਡਾਰੀ ਇਲਾਕੇ 'ਚ ਤਿੰਨ ਬਦਮਾਸ਼ਾਂ ਨੇ ਇਕ ਦਰਦਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਬਚਾਉਣ ਆਏ ਛੋਟੇ ਭਰਾ ਦੇ ਤੇਜਧਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ।

3 ਬਦਮਾਸ਼ਾਂ ਨੇ ਖੰਜਰ ਮਾਰ ਕੀਤਾ ਨੌਜਵਾਨ ਦਾ ਕਤਲ, ਸਕੂਟੀ ਡਿੱਗਣ ਤੇ ਹੱਸਣ ਤੋਂ ਸ਼ੁਰੂ ਹੋਇਆ ਸੀ ਵਿਵਾਦ
Follow Us On

ਲੁਧਿਆਣਾ (Ludhiana) ਦੇ ਢੰਡਾਰੀ ਇਲਾਕੇ ‘ਚ ਤਿੰਨ ਬਦਮਾਸ਼ਾਂ ਨੇ ਇਕ ਦਰਦਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਵਾਰਦਾਤ ਦੌਰਾਨ ਇਨ੍ਹਾਂ 3 ਬਦਮਾਸ਼ਾਂ ਨੇ ਪਹਿਲਾਂ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਬਚਾਉਣ ਆਏ ਛੋਟੇ ਭਰਾ ਦੇ ਤੇਜਧਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ। ਇਹ ਬਦਮਾਸ਼ ਐਕਟੀਵਾ ਤੇ ਸਵਾਰ ਸਨ ਕਰੀਬ ਰਾਤ ਦੇ 10 ਵਜੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਹਮਲੇ ਦੌਰਾਨ ਜ਼ਖਮੀ ਹੋਏ ਨੌਜਨਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਸੀ ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ।

ਮ੍ਰਿਤਕ ਦੇ ਭਰਾ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਘਰ ਦੇ ਕੋਲ ਹੀ ਜੂਸ ਪੀਣ ਗਿਆ ਸੀ ਇਸੇ ਦੌਰਾਨ ਇੱਕ ਐਕਟੀਵਾ ਤੇ ਤਿੰਨ ਨੌਜਵਾਨ ਆਏ। ਇਨ੍ਹਾਂ ਦੀ ਐਕਟਿਵਾ ਦਾ ਸੰਤੁਸਨ ਵਿਗੜ ਕਾਰਨ ਉਨ੍ਹਾਂ ਦੀ ਪਲਟ ਗਈ। ਇਸੇ ਦੌਰਾਨ ਉਥੇ ਖੜਾ ਇੱਕ ਵਿਅਕਤੀ ਇਨ੍ਹਾਂ ‘ਤੇ ਹਸਨ ਲੱਗ ਪਿਆ। ਇਸ ਗੱਲ ਤੇ ਸਕੂਟੀ ਸਵਾਰ ਇਨ੍ਹਾਂ ਨੌਜਵਾਨਾਂ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਅੱਗੇ ਦੱਸਿਆ ਜਦ ਇਨ੍ਹਾਂ ਨੂੰ ਛੜਾਉਣ ਦੇ ਯਤਨ ਕੀਤੇ ਜਾ ਰਹੇ ਸੀ ਤਾਂ ਉਸ ਨਾਲ ਵੀ ਹੱਥਾਪਾਈ ਕੀਤੀ।

ਲੜਾਈ ਛੁੜਾਉਣ ਆਉਆ ਸੀ ਭਰਾ

ਅਮਨਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਲੜਾਈ ਨੂੰ ਵੱਧਦਾ ਦੇਖ ਦੁਕਾਨਦਾਰ ਨੇ ਉਸ ਦੇ ਘਰ ਲੜਾਈ ਹੋਣ ਦੀ ਗੱਲ ਕਹੀ। ਲੜਾਈ ਦੀ ਖ਼ਬਰ ਸੁਣ ਉਸ ਦਾ ਛੋਟਾ ਭਰਾ ਵੀ ਮੌਕੇ ‘ਤੇ ਪਹੁੰਚਿਆ। ਇਸ ਦੌਰਾਨ ਇਨ੍ਹਾਂ ਬਦਮਾਸ਼ਾਂ ਨੇ ਉਸ ਦੇ ਖੰਜਰ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ। ਜਖ਼ਮੀ ਨੌਜਵਾਨ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਮਾਮਲੇ ਦੀ ਜਾਣਕਾਰੀ ਢੰਡਾਰੀ ਚੌਂਕੀ ਦੀ ਪੁਲਿਸ ਨੂੰ ਦੇ ਦਿੱਤੀ ਹੈ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਅਮਨਪ੍ਰੀਤ ਸਿੰਘ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਪਲਿਸ ਨੇ ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਗੱਲ ਕਹੀ ਹੈ।