Crime News: 5 ਫੁੱਟ ਉੱਚੇ ਦਰੱਖਤ ਤੇ 23 ਦਿਨਾਂ ਤੋਂ ਲਟਕਦੀ ਰਹੀ ਵਿਅਕਤੀ ਦੀ ਲਾਸ਼, 1 ਮਹੀਨੇ ਬਾਅਦ ਹੋਣਾ ਸੀ ਵਿਆਹ, ਲੁਧਿਆਣਾ ਦੀ ਘਟਨਾ | ludhiana dead Body Found after 23 Days know full in punjabi Punjabi news - TV9 Punjabi

Crime News: 5 ਫੁੱਟ ਉੱਚੇ ਦਰੱਖਤ ਤੇ 23 ਦਿਨਾਂ ਤੋਂ ਲਟਕਦੀ ਰਹੀ ਵਿਅਕਤੀ ਦੀ ਲਾਸ਼, 1 ਮਹੀਨੇ ਬਾਅਦ ਹੋਣਾ ਸੀ ਵਿਆਹ, ਲੁਧਿਆਣਾ ਦੀ ਘਟਨਾ

Updated On: 

04 Nov 2024 10:44 AM

Ludhiana News: ਹੁਣ ਦਰਖਤ 'ਤੇ ਮ੍ਰਿਤਕ ਦਾ ਸਿਰਫ ਪਿੰਜਰ ਹੀ ਬਚਿਆ ਸੀ। ਮ੍ਰਿਤਕ ਦਾ ਨਾਂ ਧੀਰਜ ਕੁਮਾਰ ਹੈ। ਦੇਰ ਰਾਤ ਧੀਰਜ ਦਾ ਪੋਸਟਮਾਰਟਮ ਕੀਤਾ ਗਿਆ। ਅੱਜ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਧੀਰਜ ਮਸ਼ੀਨਾਂ ਪੇਂਟ ਕਰਦਾ ਸੀ। ਅਗਲੇ ਮਹੀਨੇ ਉਸ ਦਾ ਵਿਆਹ ਤੈਅ ਸੀ।

Crime News: 5 ਫੁੱਟ ਉੱਚੇ ਦਰੱਖਤ ਤੇ 23 ਦਿਨਾਂ ਤੋਂ ਲਟਕਦੀ ਰਹੀ ਵਿਅਕਤੀ ਦੀ ਲਾਸ਼, 1 ਮਹੀਨੇ ਬਾਅਦ ਹੋਣਾ ਸੀ ਵਿਆਹ, ਲੁਧਿਆਣਾ ਦੀ ਘਟਨਾ

5 ਫੁੱਟ ਉੱਚੇ ਦਰੱਖਤ ਤੇ 23 ਦਿਨਾਂ ਤੋਂ ਲਟਕਦੀ ਰਹੀ ਵਿਅਕਤੀ ਦੀ ਲਾਸ਼, 1 ਮਹੀਨੇ ਬਾਅਦ ਹੋਣਾ ਸੀ ਵਿਆਹ, ਲੁਧਿਆਣਾ ਦੀ ਘਟਨਾ

Follow Us On

ਲੁਧਿਆਣਾ ਵਿੱਚੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਦੀ ਲਾਸ਼ 23 ਦਿਨਾਂ ਤੱਕ ਦਰੱਖਤ ਨਾਲ ਲਟਕਦੀ ਰਹੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਕ ਰਾਹਗੀਰ ਨੇ ਸੜਕ ਤੋਂ 10 ਮਿੰਟ ਦੀ ਦੂਰੀ ‘ਤੇ ਇਕ ਜੰਗਲੀ ਖੇਤਰ ਵਿਚ ਜ਼ਮੀਨ ਤੋਂ ਲਗਭਗ 15 ਫੁੱਟ ਉੱਚੇ ਦਰੱਖਤ ਨਾਲ ਲਟਕਦੀ ਲਾਸ਼ ਦੇਖੀ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਹੁਣ ਦਰਖਤ ‘ਤੇ ਮ੍ਰਿਤਕ ਦਾ ਸਿਰਫ ਪਿੰਜਰ ਹੀ ਬਚਿਆ ਸੀ। ਮ੍ਰਿਤਕ ਦਾ ਨਾਂ ਧੀਰਜ ਕੁਮਾਰ ਹੈ। ਦੇਰ ਰਾਤ ਧੀਰਜ ਦਾ ਪੋਸਟਮਾਰਟਮ ਕੀਤਾ ਗਿਆ। ਅੱਜ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਧੀਰਜ ਮਸ਼ੀਨਾਂ ਪੇਂਟ ਕਰਦਾ ਸੀ। ਅਗਲੇ ਮਹੀਨੇ ਉਸ ਦਾ ਵਿਆਹ ਤੈਅ ਸੀ।

ਜਾਣਕਾਰੀ ਅਨੁਸਾਰ ਧੀਰਜ 5 ਅਕਤੂਬਰ ਨੂੰ ਫੈਕਟਰੀ ਤੋਂ ਸਕੂਟਰ ਲੈ ਕੇ ਗਿਆ ਸੀ। ਪਰ ਜਦੋਂ ਉਹ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਉਸ ਦੇ ਰਿਸ਼ਤੇਦਾਰੀ ਵਿੱਚ ਵੀ ਉਸ ਦੀ ਭਾਲ ਕੀਤੀ ਪਰ ਕਿਤੇ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। 27 ਅਕਤੂਬਰ ਨੂੰ ਅਚਾਨਕ ਕਿਸੇ ਰਾਹਗੀਰ ਨੇ ਧੀਰਜ ਦੀ ਲਾਸ਼ ਦਰਖਤ ਨਾਲ ਲਟਕਦੀ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਮ੍ਰਿਤਕ ਦੇਹ ਦੀ ਹਾਲਤ ਵਿਗੜ ਗਈ ਸੀ। ਧੀਰਜ ਦਾ ਵਿਆਹ 10 ਦਸੰਬਰ ਨੂੰ ਪਿੰਡ ਵਿੱਚ ਤੈਅ ਹੋਇਆ ਸੀ।

ਜੇਬ ਵਿੱਚੋਂ ਮਿਲੀ ਸਕੂਟਰ ਦੀ ਚਾਬੀ

ਪਰਿਵਾਰ ਨੇ ਧੀਰਜ ਦੇ ਜੇਬ ਤੋਂ ਸਕੂਟਰ ਦੀਆਂ ਚਾਬੀਆਂ ਬਰਾਮਦ ਕਰ ਲਈਆਂ ਹਨ ਪਰ ਸਕੂਟਰ ਕਿੱਥੇ ਸੀ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਸ ਦੀ ਲਾਸ਼ ਜ਼ਮੀਨ ਤੋਂ 15 ਫੁੱਟ ਉੱਚੀ ਕਿਵੇਂ ਲਟਕਦੀ ਰਹੀ, ਇਹ ਵੀ ਜਾਂਚ ਦਾ ਵਿਸ਼ਾ ਹੈ। ਫਿਲਹਾਲ ਥਾਣਾ ਸਾਹਨੇਵਾਲ ਦੀ ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਜੇਕਰ ਪੋਸਟਮਾਰਟਮ ਰਿਪੋਰਟ ‘ਚ ਕੋਈ ਖੁਲਾਸੇ ਹੁੰਦੇ ਹਨ ਤਾਂ ਪੁਲਿਸ ਅਨੁਸਾਰ ਅਗਲੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

Exit mobile version