ਲੁਧਿਆਣਾ ਦੇ ਚਰਚਿਤ ਦਿਲਰੋਜ ਕਤਲ ਕਾਂਡ ‘ਚ ਫੈਸਲਾ ਰੱਖਿਆ ਗਿਆ ਰਾਖਵਾਂ, 18 ਅਪ੍ਰੈਲ ਨੂੰ ਸੁਣਾਇਆ ਜਾਵੇਗਾ ਫੈਸਲਾ
Dilroj murder Case: ਦਿਲਰੋਜ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਦੀ ਘੜੀ ਚ ਸਾਡਾ ਸਾਥ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਜੱਜ ਸਾਹਿਬ ਇਸ ਮਾਮਲੇ ਚ ਜੋ ਵੀ ਸਜ਼ਾ ਦੇਣਗੇ ਸਾਨੂੰ ਮਨਜ਼ੂਰ ਹੈ, ਪਰ ਸਾਡੀ ਮੰਗ ਹੈ ਕਿ ਇਸ ਮੁਲਜ਼ਮ ਔਰਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਲੁਧਿਆਣਾ ਦੇ ਬਹੁ ਚਰਚਿਤ ਬੱਚੀ ਦਿਲਰੋਜ ਦੇ ਕਤਲ ਮਾਮਲੇ ਵਿੱਚ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਸਜ਼ਾ ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਹੁਣ ਇਸ ਮਾਮਸਲੇ ਵਿੱਚ ਫੈਸਲਾ 18 ਅਪ੍ਰੈਲ ਨੂੰ ਸੁਣਾਇਆ ਜਾਵੇਗਾ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਕੋਰਟ ਨੇ ਮਹਿਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਮਾਮਲੇ ਤੇ ਸੋਮਵਾਰ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਕੁਝ ਆਰਗੁਮੈਂਟ ਦੇ ਚੱਲਦੇ ਇਸ ਨੂੰ ਮੰਗਲਵਾਰ ਤੱਕ ਟਾਲ ਦਿੱਤਾ ਗਿਆ ਸੀ। ਬੱਚੀ ਦੇ ਮਾਤਾ ਪਿਤਾ ਲਗਾਤਾਰ ਮੰਗ ਕਰ ਰਹੇ ਹਨ ਕਿ ਮੁਲਜ਼ਮ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਦਿਲਰੋਜ ਦੇ ਮਾਪੇ ਨੂੰ ਸਜ਼ਾ ਦੇਣ ਪਿਛਲੇ 2 ਸਾਲ ਤੱਕ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਜਿਸ ਤੋਂ ਕੋਰਟ ਇਸ ਫੈਸਲੇ ਤੱਕ ਪਹੁੰਚੀ ਸੀ।
ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਇਸ ਵਿਸ਼ੇ ਤੇ ਬਹਿਸ ਕੀਤੀ ਅਤੇ ਮੁਲਜ਼ਮ ਮਹਿਲਾ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸ਼ੁਕਰਵਾਰ ਨੂੰ ਮਾਨਯੋਗ ਅਦਾਲਤ ਨੇ ਸੋਮਵਾਰ ਨੂੰ ਸੁਣਵਾਈ ਦੀ ਗੱਲ ਕਹੀ ਸੀ, ਸੋਮਵਾਰ ਨੂੰ ਕਈ ਗੱਲਾ ‘ਤੇ ਆਰਗੁਮੈਂਟਸ ਕੀਤੇ ਗਏ ਸਨ। ਜਿਸ ਦੇ ਚਲਦੇ ਆ ਮਾਨਯੋਗ ਅਦਾਲਤ ਨੇ ਇਸ ਫੈਸਲੇ ਨੂੰ ਮੰਗਲਵਾਰ ਮੁੜ ਤੋਂ ਕੋਰਟ ਵਿੱਚ ਰੱਖਣ ਦੀ ਗੱਲ ਕਹੀ ਸੀ। ਪਰ ਹੁਣ ਆਖਰੀ ਫੈਸਲਾ 18 ਅਪ੍ਰੈਲ ਨੂੰ ਆਵੇਗਾ।
ਪੀੜਤ ਕਰ ਰਹੇ ਮੌਤ ਦੀ ਸਜ਼ਾ ਦੀ ਮੰਗ
ਦੱਸ ਦਈਏ ਕੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਦਿਲਰੋਜ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਦੀ ਘੜੀ ਚ ਸਾਡਾ ਸਾਥ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਜੱਜ ਸਾਹਿਬ ਇਸ ਮਾਮਲੇ ਚ ਜੋ ਵੀ ਸਜ਼ਾ ਦੇਣਗੇ ਸਾਨੂੰ ਮਨਜ਼ੂਰ ਹੈ, ਪਰ ਸਾਡੀ ਮੰਗ ਹੈ ਕਿ ਇਸ ਮੁਲਜ਼ਮ ਔਰਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦਿਲਰੋਜ ਸਿਰਫ਼ ਉਸ ਦੀ ਨਹੀਂ ਪੂਰੇ ਪੰਜਾਬ ਦੇ ਧੀ ਹੈ ਅਤੇ ਲੋਕਾਂ ਨੂੰ ਅਪੀਲ ਕਰਾਂਗੇ ਉਹ ਉਸ ਦੀ ਧੀ ਦੇ ਇਨਸਾਫ਼ ਲਈ ਲਈ ਅਰਦਾਸ ਕਰਨ।
ਦਿਲਰੋਜ ਦੇ ਮਾਤਾ ਨੇ ਕਿਹਾ ਕਿ ਅਸੀਂ ਲਗਾਤਾਰ ਪਿਛਲੇ ਦੋ-ਢਾਈ ਸਾਲਾਂ ਤੋਂ ਇਸ ਕੇਸ ਚ ਕੋਰਟ ਕਚਹਿਰੀਆਂ ਦੇ ਧੱਕੇ ਖਾ ਰਹੇ ਹਾਂ। ਇਸ ਦੌਰਾਨ ਉਨ੍ਹਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਨਸਾਫ਼ ਦੀ ਇਸ ਲੜਾਈ ਦੌਰਾਨ ਉਹ ਬਹੁਤ ਬੀਮਾਰ ਰਹੇ ਹਨ ਪਰ ਲਗਾਤਾਰ ਇਸ ਲਈ ਲੜਦੇ ਰਹੇ ਹਨ।