31-10- 2024
TV9 Punjabi
Author: Isha Sharma
ਦੇਸ਼ ਭਰ ਵਿੱਚ ਰੰਗਾਂ ਦੀ ਦੀਵਾਲੀ ਮਨਾਈ ਜਾ ਰਹੀ ਹੈ। ਲੋਕ ਇੱਕ ਦੂਜੇ ਨੂੰ ਜੱਫੀ ਪਾ ਕੇ ਅਤੇ ਮਠਿਆਈਆਂ ਖਿਲਾ ਕੇ ਪਿਆਰ ਵੰਡ ਰਹੇ ਹਨ।
ਦੇਸ਼ 'ਚ ਹੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਦੀਵਾਲੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ, ਜਿੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਪਾਕਿਸਤਾਨ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰ ਰਹਿੰਦੇ ਹਨ। ਲਾਹੌਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਉੱਥੇ ਹਿੰਦੂਆਂ ਨਾਲ ਦੀਵਾਲੀ ਮਨਾਈ।
ਮਰੀਅਮ ਨਵਾਜ਼ ਨੇ ਐਕਸ 'ਤੇ ਦੀਵਾਲੀ ਮਨਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ, ਜਿੱਥੇ ਉਨ੍ਹਾਂ ਨੇ ਦੀਵਾ ਜਗਾ ਕੇ ਦੀਵਾਲੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਮਰੀਅਮ ਨਵਾਜ਼ ਨੇ ਦੀਵਾਲੀ ਦੇ ਮੌਕੇ 'ਤੇ ਲੋਕਾਂ ਨਾਲ ਕੇਕ ਕੱਟਿਆ ਅਤੇ ਲੋਕਾਂ ਨੂੰ ਤੋਹਫ਼ੇ ਅਤੇ ਦੀਵਾਲੀ ਬੋਨਸ ਵਜੋਂ ਚੈੱਕ ਦਿੱਤੇ।
ਮਰੀਅਮ ਨਵਾਜ਼ ਨੇ ਦੀਵਾਲੀ ਦੇ ਜਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਵਿੱਚ ਉਹ ਇੱਕ ਹਿੰਦੂ ਔਰਤ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ।
ਮਰੀਅਮ ਨਵਾਜ਼ ਨੇ ਪਾਕਿਸਤਾਨ ਦੇ ਹਿੰਦੂ ਅਤੇ ਸਿੱਖ ਲੋਕਾਂ ਨਾਲ ਦੀਵਾਲੀ ਮਨਾਉਣ ਦੀਆਂ ਕਈ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ।