ਲੁਧਿਆਣਾ ਵਿੱਚ ਕਾਰ ਸਵਾਰਾਂ ਵੱਲੋਂ ਹਵਾ ‘ਚ ਫਾਇਰਿੰਗ, ਵੀਡੀਓ ਵਾਇਰਲ; ਇੰਸਟਾਗ੍ਰਾਮ ਸਟੇਟਸ ‘ਤੇ ਲਗਾਈ ਰੀਲ
Ludhiana Open Fire Viral Video: ਕਾਰ ਵਿੱਚ ਬੈਠਾ ਪਗੜੀਧਾਰੀ ਨੌਜਵਾਨ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁੱਲ੍ਹੇਆਮ ਹਵਾ ਵਿੱਚ ਗੋਲੀਆਂ ਚਲਾ ਰਿਹਾ ਹੈ। ਇਹ ਘਟਨਾ ਸਾਊਥ ਸਿਟੀ ਰੋਡ ਦੀ ਦੱਸੀ ਜਾ ਰਹੀ ਹੈ। ਗੋਲੀਬਾਰੀ ਦੀ ਵੀਡੀਓ ਬਣਾਉਣ ਤੋਂ ਬਾਅਦ, ਨੌਜਵਾਨਾਂ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਸਟੇਟਸ 'ਤੇ ਵੀ ਪੋਸਟ ਕੀਤਾ ਹੈ। ਹਾਲਾਂਕਿ, ਵੀਡੀਓ ਹੁਣ ਡਿਲੀਟ ਕਰ ਦਿੱਤਾ ਗਿਆ ਹੈ।

ਲੁਧਿਆਣਾ ਵਿੱਚ ਹਥਿਆਰਾਂ ਦਾ ਜਨਤਕ ਤੌਰ ‘ਤੇ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ ਪੁਲਿਸ ਤੇ ਪ੍ਰਸ਼ਾਸਨ ਲਗਾਤਾਰ ਐਕਸ਼ਨ ਲੈ ਰਿਹਾ ਹੈ, ਪਰ ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਪੁਲਿਸ ਦੀ ਸਖ਼ਤੀ ਨੂੰ ਨਜ਼ਰਅੰਦਾਜ਼ ਕਰਦੇ ਦੇਖੇ ਜਾ ਰਹੇ ਹਨ। ਕਾਰ ਵਿੱਚ ਬੈਠ ਕੇ ਖੁੱਲ੍ਹੇਆਮ ਹਵਾ ਵਿੱਚ ਗੋਲੀਆਂ ਚਲਾਉਂਦੇ ਲੋਕਾਂ ਨੂੰ ਦੇਖਿਆ ਗਿਆ ਹੈ। ਨੌਜਵਾਨ ਗੋਲੀਬਾਰੀ ਦੀਆਂ ਵੀਡੀਓ ਵੀ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਇੰਸਟਾਗ੍ਰਾਮ ਸਟੇਟਸ ‘ਤੇ ਪੋਸਟ ਕਰ ਰਹੇ ਹਨ।
ਹਾਲ ਹੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਦਿਨ-ਦਿਹਾੜੇ ਹਵਾ ਵਿੱਚ ਗੋਲੀਆਂ ਚਲਾਈਆਂ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਦੀ ਇੱਕ ਵੀਡੀਓ ਵੀ ਬਣਾਈ ਅਤੇ ਇਸ ਨੂੰ ਇੰਸਟਾਗ੍ਰਾਮ ਸਟੇਟਸ ‘ਤੇ ਪੋਸਟ ਕੀਤਾ।
ਇੰਸਟਾਗ੍ਰਾਮ ਸਟੇਟਸ ‘ਤੇ ਲਗਾਈ ਰੀਲ
ਕਾਰ ਵਿੱਚ ਬੈਠਾ ਪਗੜੀਧਾਰੀ ਨੌਜਵਾਨ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁੱਲ੍ਹੇਆਮ ਹਵਾ ਵਿੱਚ ਗੋਲੀਆਂ ਚਲਾ ਰਿਹਾ ਹੈ। ਇਹ ਘਟਨਾ ਸਾਊਥ ਸਿਟੀ ਰੋਡ ਦੀ ਦੱਸੀ ਜਾ ਰਹੀ ਹੈ। ਗੋਲੀਬਾਰੀ ਦੀ ਵੀਡੀਓ ਬਣਾਉਣ ਤੋਂ ਬਾਅਦ, ਨੌਜਵਾਨਾਂ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਸਟੇਟਸ ‘ਤੇ ਵੀ ਪੋਸਟ ਕੀਤਾ ਹੈ। ਹਾਲਾਂਕਿ, ਵੀਡੀਓ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਕਿਉਂਕਿ, ਸਟੇਟਸ ਫੋਟੋ 24 ਘੰਟਿਆਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਖੁੱਲ੍ਹੇਆਮ ਹਵਾ ਵਿੱਚ ਗੋਲੀਆਂ ਚਲਾਉਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਨੂੰ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਨੌਜਵਾਨ ਅਜੇ ਵੀ ਲਾਇਸੈਂਸੀ ਹਥਿਆਰਾਂ ਨਾਲ ਸ਼ਹਿਰ ਵਿੱਚ ਘੁੰਮ ਰਹੇ ਹਨ।
ਇਹ ਵੀ ਪੜ੍ਹੋ
ਵੀਡੀਓ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ- ਪੁਲਿਸ
ਇਸ ਮਾਮਲੇ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵੀਡੀਓ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਹ ਵੀਡੀਓ ਲੁਧਿਆਣਾ ਦਾ ਹੈ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਫਿਲਹਾਲ ਉੁਨ੍ਹਾਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।